fbpx
Olympics

ਕੀ ਕੈਨੇਡਾ ਕਰੇਗਾ ਵਿੰਟਰ ਓਲੰਪਿਕ-2026 ਦੀ ਮੇਜ਼ਬਾਨੀ?

ਕੈਲਗਰੀ , 27 ਫਰਵਰੀ   ( ਨੀਤੂ ਬਾਸਿਤ , ਗੁਰਵਿੰਦਰ ਦੋਸਾਂਝ NRI MEDIA )

ਕੈਨੇਡਾ ਦੇ ਕੈਲਗਰੀ ‘ਚ ਵਿੰਟਰ ਓਲੰਪਿਕ 2026 ਖੇਡਾਂ ਕਰਵਾਏ ਜਾਣ ਦੀਆਂ ਗੱਲਾਂ ਚੱਲ
ਰਹੀਆਂ ਹਨ ਤੇ ਜੇਕਰ ਕੈਲਗਰੀ ਸ਼ਹਿਰ ਨੇ ਵਿੰਟਰ ਓਲੰਪਿਕ ਦੀ ਮੇਜ਼ਬਾਨੀ ਲਈ ਸਹਿਮਤੀ ਦੇ
ਦਿੰਦਾ ਹੈ ਤਾਂ ਕੈਲਗਰੀ ਨੂੰ ਇਸ ਲਈ ਇੰਟਰਨੈਸ਼ਨਲ ਓਲੰਪਿਕ ਕਮੇਟੀ ਵਲੋਂ ਵੀ ਮਦਦ ਦਿੱਤੀ
ਜਾਵੇਗੀ।

 

ਜ਼ਿਕਰਯੋਗ ਹੈ ਕਿ 2022 ‘ਚ ਹੋਣ ਵਾਲੇ ਵਿੰਟਰ ਓਲੰਪਿਕ ਦੀ ਮੇਜ਼ਬਾਨੀ ਚੀਨ ਦੇ
ਬੀਜਿੰਗ ‘ਚ ਹੋਵੇਗੀ।
ਇਕ ਪੱਤਰਕਾਰ ਏਜੰਸੀ ਨੂੰ ਦਿੱਤੇ ਇੰਟਰਵਿਊ ‘ਚ ਆਈ.ਓ.ਸੀ. ਦੇ ਪ੍ਰਧਾਨ ਥਾਮਸ ਬਾਕ ਨੇ
ਕਿਹਾ ਕਿ 1988 ਤੇ 2010 ਦੇ ਵਿੰਟਰ ਓਲੰਪਿਕ ‘ਚ ਕੈਨੇਡਾ ਨੇ ਸ਼ਾਨਦਾਰ ਮੇਜ਼ਬਾਨੀ ਕੀਤੀ
ਸੀ। ਬਾਕ ਨੇ ਕਿਹਾ, ”ਮੇਰਾ ਖਿਆਲ ਹੈ ਕਿ ਕੈਨੇਡਾ ਇਕ ਮਹਾਨ ਮੇਜ਼ਬਾਨ ਹੈ ਤੇ ਕੈਨੇਡਾ
ਇਹ ਪਹਿਲਾ ਵੀ ਸਾਬਿਤ ਕਰ ਚੁੱਕਾ ਹੈ।”

 

ਉਨ੍ਹਾਂ ਨੇ ਇਹ ਵੀ ਕਿਹਾ ਕਿ 2010 ਦੇਵੈਨਕੂਵਰ ਵਿੰਟਰ ਓਲੰਪਿਕ ਤੋਂ ਬਾਅਦ ਕੈਲਗਰੀ ਦੇ ਆਈ.ਓ.ਸੀ. ਸਬੰਧੀ ਸੁਧਾਰਾਂ ਨਾਲ ਇਹ
ਸੰਭਾਵਨਾ ਹੋਰ ਵਧ ਗਈ ਹੈ। ਇਸੇ ਦੌਰਾਨ ਬਾਕ ਨੇ ਕੈਨੇਡਾ ਨੂੰ ਪਿਓਂਗਯਾਂਗ ‘ਚ ਰਿਕਾਰਡ 29 ਮੈਡਲ ਹਾਸਲ ਕਰਨ ‘ਤੇ ਵਧਾਈ ਵੀ ਦਿੱਤੀ।

ਆਈ.ਓ.ਸੀ. ਦੇ ਅਧਿਕਾਰੀਆਂ ਨੇ ਜਨਵਰੀ ‘ਚ ਕੈਲਗਰੀ ਦਾ ਦੌਰਾ ਵੀ ਕੀਤਾ ਸੀ। ਇਸ ਦੌਰਾਨ ਇਹ ਅਨੁਮਾਨ ਲਗਾਇਆ ਗਿਆ ਸੀ ਕਿ ਖੇਡਾਂ ਦੀ ਮੇਜ਼ਬਾਨੀ ਕਰਨ ‘ਚ ਕਰੀਬ 4.6 ਬਿਲੀਅਨ ਡਾਲਰ ਦਾ ਖਰਚਾ ਆਵੇਗਾ। ਕੈਲਗਰੀ ਦੇ ਮੇਅਰ ਨਾਹੀਦ ਨੇਨਸ਼ੀ ਨੇ ਕਿਹਾ ਕਿ ਸ਼ਹਿਰ ਜੂਨ ‘ਚ ਇਸ
ਸਬੰਧੀ ਫੈਸਲਾ ਲਵੇਗਾ ਕਿ ਕੀ ਕੈਲਗਰੀ ਵਿਖੇ ਵਿੰਟਰ ਓਲੰਪਿਕ ਕਰਵਾਏ ਜਾਣਗੇ ਜਾਂ ਨਾ।

Leave a Reply

Your email address will not be published. Required fields are marked *

Close