fbpx
OlympicsSports

B’day Spcl : ਜਾਣੋ ਸਾਇਨਾ ਨੇਹਵਾਲ ਦੀ ਜ਼ਿੰਦਗੀ ਅਤੇ ਕਰੀਅਰ ਬਾਰੇ ਕੁਝ ਖਾਸ ਗੱਲਾਂ

ਨਵੀਂ ਦਿੱਲੀ, (ਬਿਊਰੋ)—

ਭਾਰਤ ਦੀ ਇਕ ਅਜਿਹਾ ਮਹਿਲਾ ਜਿਸ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਖੁਦ ਨੂੰ ਸਾਬਤ ਕੀਤਾ ਹੈ। ਅਸੀਂ ਗੱਲ ਇੰਡੀਅਨ ਬੈਡਮਿੰਟਨ ਪਲੇਅਰ ਸਾਇਨਾ ਨੇਹਵਾਲ ਦੀ ਕਰ ਰਹੇ ਹਾਂ, ਜਿਨ੍ਹਾਂ ਨੂੰ ਭਾਰਤ ਦੇ ਕਈ ਵੱਡੇ ਸਨਮਾਨਾਂ ਨਾਲ ਨਵਾਜ਼ਿਆ ਜਾ ਚੁੱਕਾ ਹੈ।

1.  ਸਾਇਨਾ ਨੇਹਵਾਲ ਦਾ ਜਨਮ 17 ਮਾਰਚ, 1990 ਨੂੰ ਹਰਿਆਣਾ ਦੇ ਹਿਸਾਰ ‘ਚ ਇਕ ਜੱਟ ਪਰਿਵਾਰ ‘ਚ ਹੋਇਆ ਸੀ। ਸਾਇਨਾ ਦੇ ਪਿਤਾ ਐਗਰੀਕਚਲਰ ਡਿਪਾਰਟਮੈਂਟ ‘ਚ ਪੋਸਟੇਡ ਸਨ। ਬਾਅਦ ‘ਚ ਉਨ੍ਹਾਂ ਦੇ ਪਿਤਾ ਦਾ ਟਰਾਂਸਫਰ ਹੈਦਰਾਬਾਦ ਹੋ ਗਿਆ ਅਤੇ ਉਨਾਂ ਦਾ ਪੂਰਾ ਪਰਿਵਾਰ ਹੈਦਰਾਬਾਦ ਸ਼ਿਫਟ ਹੋ ਗਿਆ ਸੀ। ਸਾਇਨਾ ਨੇ ਸਕੂਲ ਦੇ ਦੌਰਾਨ ਹੀ ਕਰਾਟੇ ‘ਚ ਬ੍ਰਾਊਨ ਬੈਲਟ ਹਾਸਲ ਕਰ ਲਈ ਸੀ। ਸਾਇਨਾ ਨੇ ਇੰਟਰਮੀਡੀਏਟ ਤੱਕ ਪੜ੍ਹਾਈ ਕੀਤੀ।

2. ਸਾਲ 2006 ‘ਚ ਸਾਈਨਾ ਅੰਡਰ-19 ਚੈਂਪੀਅਨ ਬਣ ਗਈ ਸੀ ਅਤੇ ਏਸ਼ੀਅਨ ਸੈਟੇਲਾਈਟ ਬੈਡਮਿੰਟਨ ਟੂਰਨਾਮੈਂਟ ‘ਚ ਇਤਿਹਾਸ ਰੱਚ ਦਿੱਤਾ ਸੀ। ਉਸ ਸਮੇਂ ਭਾਰਤ ਵੱਲੋਂ ਅਜਿਹਾ ਕਰਨ ਵਾਲੀ ਸਾਇਨਾ ਪਹਿਲਾ ਮਹਿਲਾ ਪਲੇਅਰ ਬਣੀ ਸੀ।

3. ਸਾਲ 2006 ‘ਚ ਸਾਇਨਾ ਬੀ.ਡਬਲਿਊ.ਐੱਫ. ਵਰਲਡ ਜੂਨੀਅਰ ਚੈਂਪੀਅਨਸ਼ਿਪ ‘ਚ ਰਨਰਅਪ ਰਹੀ ਸੀ।

4. ਸਾਲ 2008 ‘ਚ ਸਾਇਨਾ ਨੇ ਬਹੁਤ ਚੰਗਾ ਖੇਡ ਖੇਡਿਆ ਅਤੇ ਭਾਰਤ ਦੀ ਪਹਿਲੀ ਵਰਲਡ ਜੂਨੀਅਰ ਬੈਡਮਿੰਟਨ ਚੈਂਪੀਅਨ ਬਣੀ, ਜਿੱਥੇ ਉਨ੍ਹਾਂ ਨੇ ਜਾਪਾਨੀ ਪਲੇਅਰ ਸਾਯਾਕੋ ਸਾਟੋ ਨੂੰ ਹਰਾਇਆ ਸੀ।

5. ਸਾਇਨਾ ਭਾਰਤ ਦੀ ਪਹਿਲੀ ਮਹਿਲਾ ਬੈਡਮਿੰਟਨ ਪਲੇਅਰ ਸੀ ਜੋ ਓਲੰਪਿਕ ਗੇਮਸ ‘ਚ ਪਹੁੰਚੀ ਪਰ ਉਸ ਸਮੇਂ ਉਹ ਦੁਨੀਆ ਦੀ ਪੰਜਵੀਂ ਪੋਜ਼ੀਸ਼ਨ ‘ਤੇ ਹੋਣ ਦੇ ਬਾਅਦ ਵੀ ਨਿਰਾਸ਼ ਸੀ। ਫਿਰ ਵੀ ਉਨ੍ਹਾਂ ਹਾਂਗਕਾਂਗ ਦੀ ਪਲੇਅਰ ਵੈਂਗ ਚੇਨ ਦੇ ਨਾਲ ਜ਼ਬਰਦਸਤ ਮੈਚ ਖੇਡਿਆ।

6. ਸਾਇਨਾ ਬੈਡਮਿੰਟਨ ਪਲੇਅਰ ਪ੍ਰਕਾਸ਼ ਪਾਦੁਕੋਣ ਅਤੇ ਗੋਪੀਚੰਦ ਨੂੰ ਆਪਣਾ ਆਦਰਸ਼ ਮੰਨਦੀ ਹੈ। ਗੋਪੀਚੰਦ ਉਨ੍ਹਾਂ ਦੇ ਕੋਚ ਵੀ ਹਨ।

7. ਸਾਲ 2010 ‘ਚ ਸਾਇਨਾ ਨੂੰ ਪਦਮਸ਼੍ਰੀ ਅਤੇ ਸਾਲ 2016 ‘ਚ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰਾਜੀਵ ਗਾਂਧੀ (2010), ਅਰਜੁਨ ਐਵਾਰਡ ਫਾਰ ਬੈਡਮਿੰਟਨ (2009), ਸੀ.ਐੱਨ.ਐੱਨ. ਇੰਡੀਅਨ ਆਫ ਦੀ ਈਅਰ ਇਨ ਸਪੋਰਟ (2009) ਅਤੇ ਬਿਗ ਸਟਾਰ ਮੋਸਟ ਐਂਟਰਟੇਨਿੰਗ ਸਪੋਰਟਪਰਸਨ (2015) ਦੇ ਐਵਾਰਡ ਦਿੱਤੇ ਜਾ ਚੁੱਕੇ ਹਨ।

9. ਸਾਇਨਾ ਦੀ ਵਰਲਡ ਰੈਂਕਿੰਗ ਸਾਲ 2008 ‘ਚ ਤੀਜੇ ਨੰਬਰ ‘ਤੇ ਸੀ। ਜਦਕਿ ਸਾਲ 2009 ‘ਚ ਦੂਜੇ ਰੈਂਕ ਅਤੇ ਸਾਲ 2015 ਤੱਕ ਇਹ ਪਹਿਲੇ ਰੈਂਕ ‘ਤੇ ਆ ਗਈ ਅਤੇ ਭਾਰਤ ਦੀ ਅਜਿਹੀ ਪਹਿਲੀ ਮਹਿਲਾ ਬੈਡਮਿੰਟਨ ਪਲੇਅਰ ਬਣੀ। ਇਸ ਤੋਂ ਪਹਿਲਾਂ ਇਹ ਪੋਜ਼ੀਸ਼ਨ ਪ੍ਰਕਾਸ਼ ਪਾਦੁਕੋਣ ਨੂੰ ਹਾਸਲ ਸੀ।

10. ਸਾਈਨਾ ਨੇ ਤਿੰਨ ਵਾਰ ਓਲੰਪਿਕ ਗੇਮਸ ‘ਚ ਹਿੱਸਾ ਲਿਆ ਅਤੇ ਇਕ ਵਾਰ ਕਾਂਸੀ ਤਗਮਾ ਵੀ ਜਿੱਤਿਆ ਹੈ।

 

Leave a Reply

Your email address will not be published. Required fields are marked *

Close