fbpx
Auto NewsAuto Shows

ਮਰਸਡੀਜ਼ ਬੈਂਜ਼ ਨੇ ਭਾਰਤ ‘ਚ ਲਾਂਚ ਕੀਤਾ GLC SUV ਦਾ ਗ੍ਰੈਂਡ ਐਡੀਸ਼ਨ

ਜਲੰਧਰ- ਜਰਮਨੀ ਦੀ ਕਾਰ ਮੇਕਰ ਕੰਪਨੀ ਮਰਸਡੀਜ਼-ਬੈਂਜ਼ ਨੇ ਭਾਰਤ ‘ਚ ਆਪਣੀ ਕਾਰ GLS ਦਾ ਨਵਾਂ ਗਰੈਂਡ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ SUV ਨੂੰ ਡੀਜ਼ਲ ਅਤੇ ਪੈਟਰੋਲ ਦੋਨੋਂ ਵੇਰੀਐਂਟ ‘ਚ ਲਾਂਚ ਕੀਤਾ ਹੈ ਅਤੇ ਦੋਨੋਂ ਕਾਰਾਂ ਡੀਜ਼ਲ GLS 350 d ਅਤੇ ਪੈਟਰੋਲ GLS 400 ਦੇ ਗਰੈਂਡ ਐਡੀਸ਼ਨ ਦੀ ਐਕਸ-ਸ਼ੋਰੂਮ ਕੀਮਤ 86.90 ਲੱਖ ਰੁਪਏ ਰੱਖੀ ਗਈ ਹੈ। ਮਰਸਡੀਜ਼ ਨੇ ਨਵੇਂ ਗਰੈਂਡ ਐਡੀਸ਼ਨ ‘ਚ ਕਈ ਕਾਸਮੈਟਿਕ ਬਦਲਾਅ ਕੀਤੇ ਹਨ ਜਿਨ੍ਹਾਂ ‘ਚ ਇੰਟੈਲਿਜੇਂਟ ਐੱਲ. ਈ. ਡੀ. ਲਾਈਟ ਸਿਸਟਮ ਗਰੈਂਡ ਐਡੀਸ਼ਨ ਬੈਜਿੰਗ ਸ਼ਾਮਿਲ ਹੈ।

ਫੀਚਰਸ ਦੀ ਗੱਲ ਕਰੀਏ ਤਾਂ ਮਰਸਡੀਜ਼-ਬੈਂਜ਼ GLS ਗਰੈਂਡ ਐਡੀਸ਼ਨ ‘ਚ ਐੈੱਸ-ਕਲਾਸ ਤੋਂ ਮਿਲਦਾ ਕੰਫਰਟ ਅਤੇ ਲਗਜ਼ਰੀ ਦਿੱਤੀ ਗਈ ਹੈ। ਕਾਰ ‘ਚ 7-ਇੰਚ ਦਾ ਹਾਈ ਡੇਫਿਨੇਸ਼ਨ ਸਕ੍ਰੀਨ ਲਗਾਈ ਹੈ ਜੋ ਐਪਲ ਕਾਰ ਪਲੇਅ ਅਤੇ ਐਂਡ੍ਰਾਇਡ ਆਟੋ ਕੁਨੈਕਟੀਵਿਟੀ ਵਾਲਾ ਹੈ। ਕੰਪਨੀ ਨੇ ਗਰੈਂਡ ਐਡੀਸ਼ਨ 7LS 350 d ‘ਚ 3.0-ਲਿਟਰ ਦਾ V6 ਡੀਜ਼ਲ ਇੰਜਣ ਲਗਾਇਆ ਹੈ ਜੋ 254 bhp ਪਾਵਰ ਅਤੇ 620 Nm ਪੀਕ ਟਾਰਕ ਜਨਰੇਟ ਕਰਦਾ ਹੈ। GLS 400 ਦੇ ਨਾਲ ਸਮਾਨ 3.0-ਲਿਟਰ V6 ਪੈਟਰੋਲ ਇੰਜਣ ਦਿੱਤਾ ਹੈ ਜਿਸ ਦੀ ਸਮਰੱਥਾ 329 bhp ਪਾਵਰ ਅਤੇ 480 Nm ਪੀਕ ਟਾਰਕ ਦੀ ਹੈ। ਦੋਨੋਂ ਇੰਜਣ ਨੂੰ 97-ਟ੍ਰਾਨਿਕ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

Leave a Reply

Your email address will not be published. Required fields are marked *

Close