fbpx
KabaddiPunjab

30ਵੇ ਕਬੱਡੀ ਕੱਪ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦਾ ਕਬਜ਼ਾ

ਕਪੂਰਥਲਾ, 17 ਅਪ੍ਰੈਲ, ਇੰਦਰਜੀਤ

ਹਰਿ ਨਰਾਇਣਪੁਰੀ ਗੁਰੂ ਘਰ ਹਮੀਰਾ ਵਿਖੇ ਕਰਵਾਏ ਗਏ 30ਵੇਂ ਕਬੱਡੀ ਕੱਪ ‘ਤੇ ਸਿੱਖ ਸਰਦਾਰ ਗੱਭਰੂਆਂ ਦੀ ਸੱਜੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਬਾਬਾ ਫ਼ਤਿਹ ਸਿੰਘ ਕਲੱਬ ਘੁੱਗਸ਼ੋਰ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਦੇ ਪਹਿਲੇ ਇਨਾਮ 81 ਹਜ਼ਾਰ ਰੁਪਏ ‘ਤੇ ਕਬਜ਼ਾ ਕੀਤਾ । ਹਰਿ ਨਰਾਇਣਪੁਰੀ ਗੁਰੂ ਘਰ ਹਮੀਰਾ ਵਿਖੇ ਸੰਤ ਬਾਬਾ ਤਰਲੋਕ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ 30ਵੇਂ ਕਬੱਡੀ ਕੱਪ ਦੌਰਾਨ 6 ਇੰਟਰਨੈਸ਼ਨਲ ਕਲੱਬਾਂ ਦੇ ਫਸਵੇਂ ਮੁਕਾਬਲੇ ਹੋਏ ਤੇ ਅਖੀਰ ਵਿਚ ਐਸ.ਜੀ.ਪੀ.ਸੀ. ਟੀਮ ਜੇਤੂ ਬਣੀ । ਇਸ ਕਬੱਡੀ ਕੱਪ ਵਿਚ ਲੜਕੀਆਂ ਦੇ ਕਬੱਡੀ ਮੈਚਾਂ ਵਿਚ ਹਰਿਆਣਾ ਦੀ ਟੀਮ ਨੇ ਪੰਜਾਬ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ । ਇਸ ਕਬੱਡੀ ਕੱਪ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਐਸ.ਐਸ.ਪੀ. ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਲਈ ਕਿਹਾ ਤੇ ਸੰਤ ਬਾਬਾ ਤਰਲੋਕ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ । ਇਸ ਮੌਕੇ ਖੇਡ ਮੇਲੇ ਦੇ ਮੁੱਖ ਪ੍ਰਬੰਧਕ ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਉਪ ਪ੍ਰਧਾਨ ਪਰਮਜੀਤ ਕੌਰ ਵਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਭੁੱਲਰ ਐਸ.ਐਸ.ਪੀ. ਤੇ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਨੇਤਾ ਦੀ ਤਰਫ਼ੋਂ ਉਨ੍ਹਾਂ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ਪੁੱਜ ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ, ਉਪ ਪ੍ਰਧਾਨ ਪਰਮਜੀਤ ਕੌਰ, ਡਾ: ਸੰਦੀਪ ਕੌਰ ਲੁਧਿਆਣਾ, ਲਖਵਿੰਦਰ ਸਿੰਘ ਹਮੀਰਾ ਪ੍ਰਧਾਨ ਬਲਾਕ ਕਾਂਗਰਸ, ਬਲਵਿੰਦਰ ਸਿੰਘ ਪ੍ਰਧਾਨ ਹਮੀਰਾ, ਸਤਨਾਮ ਸਿੰਘ ਨੋਲੀ, ਸੁਰਿੰਦਰ ਸਿੰਘ ਢਿੱਲੋਂ ਕੈਨੇਡਾ, ਸੁਖਚੈਨ ਸਿੰਘ ਕੈਨੇਡਾ, ਸਾਹਿਬ ਸਿੰਘ ਐਡਵੋਕੇਟ, ਸੰਤ ਗੁਰਨਾਮ ਸਿੰਘ ਪਟਿਆਲਾ, ਵਿਜੇ ਭਨੋਟ, ਸਵਰਨ ਸਿੰਘ ਨਾਨਕਪੁਰ, ਮਾਨ ਸਿੰਘ ਕਪੂਰਥਲਾ, ਪਰਮਜੀਤ ਸਿੰਘ ਕਬੱਡੀ ਕੋਚ, ਰਾਜਾ ਸਿੰਘ, ਸੰਤ ਗੁਰਚਰਨ ਸਿੰਘ, ਜੀਵਨ ਸਿੰਘ ਲੱਖਣ ਕਲਾ, ਗੁਰਦੇਵ ਸਿੰਘ ਪ੍ਰਧਾਨ, ਮਨਜਿੰਦਰ ਸਿੰਘ ਯੂ.ਕੇ, ਬਲਦੀਪ ਸਿੰਘ ਯੂ.ਕੇ, ਜਸਪ੍ਰੀਤ ਸਿੰਘ ਠਿਕਰੀਵਾਲ, ਕਾਕਾ ਆਤਮਾ ਸਿੰਘ, ਕਾਰਤਿਕ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।

Leave a Reply

Your email address will not be published. Required fields are marked *

Close