fbpx
Auto NewsDrivingNewsPunjabTransport

ਟ੍ਰੈਫਿਕ ਪੁਲਿਸ ਤੋ ਪਰੇਸ਼ਾਨ 8000 ਆਟੋ ਚਾਲਕਾਂ ਨੇ ਕੀਤਾ ਚੱਕਾ ਜਾਮ

by ਗੁਰਵਿੰਦਰ ਦੌਸਾਂਝ

ਚੰਡੀਗੜ੍ਹ ,12 ਅਪ੍ਰੈਲ( NRI MEDIA )

ਹਿੰਦ ਆਟੋ ਰਿਕਸ਼ਾ ਵਰਕਰ ਯੂਨੀਅਨ ਵਲੋ ਅੱਜ, 12 ਅਪ੍ਰੈਲ ਨੂੰ ਚੰਡੀਗੜ੍ਹ ਪੁਲਿਸ ਦੇ ਵਿਰੋਧ ‘ਚ ਹੜਤਾਲ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਇਸ ਹੜਤਾਲ ਦਾ ਐਲਾਨ ਪਹਿਲਾ ਜੀ ਕਰ ਦਿੱਤਾ ਗਿਆ ਸੀ। ਇਹ ਹੜਤਾਲ ਆਟੋ ਚਾਲਕ, ਚੰਡੀਗੜ੍ਹ ਪੁਲਿਸ ਵੱਲੋਂ ਆਟੋ ਚਾਲਕਾਂ ਦੇ ਚਲਾਨ ਤੇ ਆਟੋ ਪ੍ਰਭਾਵਿਤ ਕੀਤੇ ਜਾਣ ਦੇ ਵਿਰੋਧ ‘ਚ ਕੀਤੀ ਜਾ ਰਹੀ ਹੈ।ਚੰਡੀਗੜ੍ਹ ਸ਼ਹਿਰ ‘ਚ ਲਗਭਗ 8000 ਆਟੋ ਡਰਾਈਵਰ ਹੜਤਾਲ ਉਤੇ ਹਨ। ਟ੍ਰੈਫਿਕ ਪੁਲਿਸ ਤੇ ਸਟੇੇਟ ਟਰਾਸਪੋਰਟ ਅਥਾਰਟੀ ਤੋਂ ਪਰੇਸ਼ਾਨ ਆਟੋ ਚਾਲਕਾਂ ਨੇ ਅੱਜ ਚੰਡੀਗੜ੍ਹ ਦੇ ਸੈਕਟਰ-25 ਦੀ ਰੈਲੀ ਗਰਾਂਊਂਡ ‘ਚ ਚੱਕਾ ਜਾਮ ਕੀਤਾ ਹੈ।

ਯੂਨੀਅਨ ਪ੍ਰਧਾਨ ਕਮਲਾਕਾਂਤ ਦਿਵੇਦੀ ਨੇ ਕਿਹਾ

ਆਟੋ ਰਿਕਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਕਮਲਾਕਾਂਤ ਦਿਵੇਦੀ ਨੇ ਟ੍ਰੈਫਿਕ ਪੁਲਿਸ ਤੇ ਇਲਜ਼ਾਮ ਲਗਾਦੇ ਕਿਹਾ ਕਿ ਟ੍ਰੈਫਿਕ ਪੁਲਿਸ ਐਸਟੀਏ ਆਟੋ ਚਾਲਕਾਂ ਦੇ ਨਾਲ ਧੱਕਾਸ਼ਾਹੀ ਕਰ ਰਹੀ ਹੈ ਤੇ ਬਿਨ੍ਹਾਂ ਗਲਤੀ ਦੇ ਵੀ ਜਮ ਕੇ ਚਲਾਨ ਕੱਟ ਰਹੀ ਹੈ।

ਉਨ੍ਹਾਂ ਵਲੋ ਕਿਹਾ ਗਿਆ ਹੈ ਕਿ ਪਾਸਿੰਗ ਤੇ ਪਰਮਿਟ ਦੇ ਲਈ ਹਰ ਦਿਨ ਦੀ ਪੰਜਾਹ ਰੁਪਏ ਦੀ ਪੈਨਲਟੀ ਵਸੂਲੀ ਜਾਂਦੀ ਹੈ।

ਇਸ ਦੇ ਇਲਾਵਾ ਚੰਡੀਗੜ੍ਹ, ਮੁਹਾਲੀ, ਪੰਚਕੂਲਾ ‘ਚ ਬਿਨ੍ਹਾਂ ਪਰਮਿਟ ਆਉਣ ਜਾਣ ‘ਤੇ ਚਲਾਣ ਕਰਨਾ ਤੇ ਆਟੋ ਜਬਤ ਕਰਨਾ ਟ੍ਰੈਫਿਕ ਪੁਲਿਸ ਦਾ ਰੋਜ ਦਾ ਕੰਮ ਹੈ, ਜਿਸ ਕਾਰਨ ਰਿਕਸ਼ਾਂ ਚਾਲਕਾਂ ਦਾ ਰੋਸ਼ ਵੱਧ ਰਿਹਾ ਹੈ।

Leave a Reply

Your email address will not be published. Required fields are marked *

Close