fbpx
Auto NewsPunjab

ਦੋ ਕਾਰਾਂ ਦੀ ਟੱਕਰ ਚ ਔਰਤਾਂ ਦੀ ਮੋਤ, ਤਿੰਨ ਗੰਭੀਰ ਜਖਮੀ

ਕਪੂਰਥਲਾ, 8 ਅਪੈਲ, ਇੰਦਰਜੀਤ

ਨਡਾਲਾ – ਬੇਗੋਵਾਲ ਸੜਕ ਤੇ ਬਿਜਲੀ ਘਰ ਨੇੜੇ ਦੋ ਕਾਰਾਂ ਦੀ ਸਿੱਧੀ ਹੋਈ ਟੱਕਰ ਵਿੱਚ ਇਕ ਔਰਤ ਦੀ ਮੋਤ ਹੋ ਗਈ ਜਦ ਕਿ ਇਕ ਅੋਰਤ ਸਮੇਤ  ਤਿੰਨ ਗੰਭੀਰ ਜ਼ਖਮੀ ਹੋ ਗਏ । ਮਿਲੀ ਜਾਣਕਾਰੀ  ਅਨੁਸਾਰ ਬੇਗੋਵਾਲ ਤੋ ਨਡਾਲਾ ਵੱਲ ਆ ਰਹੀ ਕਾਰ ਵਰਨਾ ਪੀਬੀ 07 ਏਡੀ 7040 ਜਿਸ ਨੂੰ ਲਵਪੀ੍ਤ ਸਿੰਘ ਪੁੱਤਰ ਤਰਲੌਕ ਸਿੰਘ ਵਾਸੀ ਖੱਸਣ ਚਲਾ ਰਿਹਾ ਸੀ । ਜਦ ਇਹ ਕਾਰ ਬਿਜਲੀ ਘਰ ਨਡਾਲਾ ਨੇੜੇ ਪੁਜੀ ਤਾਂ ਨਡਾਲਾ ਸਾਈਡ ਤੋ ਬੇਗੋਵਾਲ ਵੱਲ  ਜਾ ਰਹੀ ਫੋਰਡ ਆਈਕੋਨ ਕਾਰ ਨੰਬਰ ਪੀ ਬੀ 08 3496 ਜਿਸਨੂੰ ਜਗਦੇਵ ਰਾਜ ਪੁਤਰ ਯੋਗਰਾਜ ਵਾਸੀ ਟਾਂਡਾ ਚਲਾ ਰਿਹਾ ਸੀ ਦੇ ਵਿੱਚ ਦੋ ਅੋਰਤਾਂ ਅਦਰਸ਼ ਬਾਲਾ ਪਤਨੀ ਜੈ ਦੇਵ ਵਾਸੀ ਟਾਂਡਾ, ਮਨਜੀਤ ਕੌਰ ਪਤਨੀ ਦਲਜੀਤ ਸਿੰਘ ਵਾਸੀ ਟਾਂਡਾ  ਸਵਾਰ ਸਨ ਦੀ ਆਪਸ ਚ ਭਿਆਨਕ ਟੱਕਰ ਹੋ ਗਈ ਹਾਦਸੇ ਵਿੱਚ ਮਨਜੀਤ ਕੌਰ ਦੀ ਮੌਕੇ ਤੇ ਹੀ ਮੋਤ ਹੋ ਗਈ ਜਦ ਲਿ ਜਗਦੇਵ ਰਾਜ ਤੇ ਆਦਰਸ਼ ਬਾਲਾ ਤੇ ਲਵਪੀ੍ਤ ਸਿੰਘ ਦੇ ਬਹੁਤ ਹੀ ਗੰਭੀਰ ਸੱਟਾਂ ਲਗੀਆ ਹਨ ਜਿਸ ਨੁੰ ਤੁਰੰਤ ਸੁਭਾਨਪੁਰ ਦੇ ਇਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਦਿਆ ਜਲੰਧਰ ਰੈਫਰ ਕਰ ਦਿੱਤਾ
ਇਸ ਸਬੰਧੀ ਨਡਾਲਾ ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ।

Leave a Reply

Your email address will not be published. Required fields are marked *

Close