fbpx
EnergyNationalNews

ਆਖਿਰ ਪਹੁੰਚ ਹੀ ਗਈ ਦੇਸ਼ ਦੇ ਹਰ ਪਿੰਡ ਵਿੱਚ ਬਿਜਲੀ , ਮੋਦੀ ਸਰਕਾਰ ਦਾ ਵੱਡਾ ਦਾਅਵਾ

By MEDIA DESK

ਨਵੀਂ ਦਿੱਲੀ , 30 ਅਪ੍ਰੈਲ ( NRI MEDIA )

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਾਰੇ ਪਿੰਡਾਂ ਨੂੰ ਬਿਜਲੀ ਦੀ ਸਪਲਾਈ ਨਾਲ ਜੋੜਣ ਦਾ ਦਾਅਵਾ ਕੀਤਾ ਹੈ. , ਉਨ੍ਹਾਂ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਮਨੀਪੁਰ ਦੇ ਲਿਸਾਂਸਾਂਗ ਪਿੰਡ ਦੇ ਗਰਿੱਡ ਨੂੰ ਚਲਾਉਣ ਨਾਲ ਦੇਸ਼ ਦੇ ਆਖਰੀ ਪਿੰਡ ਤਕ ਬਿਜਲੀ ਪੁਹੰਚ ਚੁਕੀ ਹੈ , ਉਨ੍ਹਾ ਕਿਹਾ ਕਿ 28 ਅਪ੍ਰੈਲ ਦੇਸ਼ ਲਈ ਇੱਕ ਇਤਿਹਾਸਕ ਦਿਨ ਹੈ ਅੱਜ ਦੇਸ਼ ਦੇ ਹਰ ਪਿੰਡ ਵਿੱਚ ਪਹੁੰਚ ਗਈ ਹੈ |

ਮਨੀਪੁਰ ਦੇ ਲੇਿਸ਼ਾਂਗ ਪਿੰਡ ਵਿੱਚ ਬਿਜਲੀ ਗਰਿੱਡ ਨੇ ਲੈ ਕੇ ਜਾਂਦੇ ਹੋਏ ਕਰਮਚਾਰੀ |

ਸਰਕਾਰੀ ਅੰਕੜਿਆਂ ਮੁਤਾਬਕ, ਦੇਸ਼ ਦੇ ਸਾਰੇ 597,464 ਪਿੰਡਾਂ ਵਿਚ ਬਿਜਲੀ ਦੀ ਪ੍ਰਾਪਤੀ ਹੋ ਗਈ ਹੈ ,ਮੋਦੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਪਹਿਲਾ ਦੇਸ਼ ਦੇ 18,452 ਪਿੰਡਾਂ ਵਿੱਚ ਬਿਜਲੀ ਨਹੀਂ ਸੀ |

ਬਿਜਲੀ ਨਾਲ ਜੁੜਣ ਵਾਲੇ ਆਖਰੀ ਪਿੰਡ ਵਿੱਚ ਕੀ ਹਾਲ ?

– ਪਾਵਰ ਗ੍ਰਿਡ ਨਾਲ ਜੁੜਣ ਵਾਲੇ ਦੇਸ਼ ਦੇ ਆਖਰੀ ਪਿੰਡ, ਲਿਸਾਂਸਾਂਗ ਵਿਚ 19 ਪਰਿਵਾਰਾਂ ਦੇ ਕੁੱਲ 65 ਲੋਕ ਰਹਿੰਦੇ ਹਨ|

– ਇਨ੍ਹਾਂ 65 ਲੋਕਾਂ ਵਿਚ 31 ਪੁਰਸ਼ ਅਤੇ 34 ਔਰਤਾਂ ਹਨ |

– ਅਜਿਹੇ ਕਈ ਪਿੰਡਾਂ ਨੂੰ ਬਿਜਲੀ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ ਕਿਉਂਕਿ ਪਹਾੜੀ ਇਲਾਕੇ ਵਿੱਚ ਸਮਾਨ ਲੈ ਕੇ ਜਾਂ ਲਈ ਭਾਰੀ ਮਿਹਨਤ ਕਰਨੀ ਪਈ , ਲੋਕਾਂ ਨੇ ਸਮਾਂ ਨੂੰ ਸਿਰ ਤੇ ਢੋਆ |

– ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਦਾ ਸਵਾਗਤ ਕਰਦੇ ਹਨ , ਜਿਨ੍ਹਾਂ ਨੇ ਇਸ ਸੁਪਨੇ ਨੂੰ ਆਪਣੀ ਮਿਹਨਤ ਨਾਲ ਬਿਨਾਂ ਰੁਕੇ ਪੂਰੇ ਕੀਤਾ |

 

1000 ਦਿਨ ਦਾ ਟੀਚਾ 987 ਦਿਨਾਂ ਵਿੱਚ ਪੂਰਾ

ਪ੍ਰਧਾਨਮੰਤਰੀ ਮੋਦੀ ਨੇ 15 ਅਗਸਤ 2015 ਨੂੰ ਲਾਲ ਕਿਲ੍ਹੇ ਤੋਂ ਐਲਾਨ ਕੀਤਾ ਸੀ ਕਿ ਦੇਸ਼ ਦੇ 18000 ਪਿੰਡ ਜੋ ਹਨੇਰੇ ਵਿੱਚ ਡੁੱਬੇ ਹੋਏ ਹਨ ਉਨ੍ਹਾਂ ਨੂੰ ਤਿੰਨ ਸਾਲਾਂ ਤੋਂ ਵੀ ਘੱਟ ਸਮੇਂ ਵਿਚ ਬਿਜਲੀ ਮੁਹੱਈਆ ਕਰਵਾਈ ਜਾਵੇਗੀ. ਇਸ ਲਈ, ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ ਸ਼ੁਰੂ ਕੀਤੀ ਗਈ ਸੀ , ਜੋ 987 ਦਿਨਾਂ ਵਿਚ ਮੁਕੰਮਲ ਹੋਈ ਅਤੇ ਦੇਸ਼ ਦਾ ਹਰ ਪਿੰਡ ਬਿਜਲੀ ਸਪਲਾਈ ਨਾਲ ਜੁੜ ਗਿਆ |

7.5 ਕਰੋੜ ਘਰਾਂ ਨੂੰ ਅਜੇ ਵੀ ਬਿਜਲੀ ਦੀ ਉਡੀਕ

ਦੇਸ਼ ਦੇ ਹਰ ਪਿੰਡ ਵਿੱਚ ਬਿਜਲੀ ਪਹੁੰਚ ਚੁਕੀ ਹੈ ਪਰ ਹਰ ਘਰ ਤਕ ਪਹੁੰਚਣ ਵਿੱਚ ਅਜੇ ਸਮਾਂ ਲੱਗ ਰਿਹਾ ਹੈ ਕਿਉਂਕਿ ਇਸ ਵਿੱਚ ਕਈ ਤਰ੍ਹਾਂ ਦੀਆ ਪਰੇਸ਼ਾਨੀਆਂ ਆ ਰਹੀਆਂ ਹਨ ,ਪੇਂਡੂ ਇਲੈਕਟਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਦੇ ਅਨੁਸਾਰ, ਦੇਸ਼ ਵਿੱਚ 7.5 ਕਰੋੜ ਘਰਾਂ ਤਕ ਬਿਜਲੀ ਦਾ ਅਜੇ ਤੱਕ ਪਹੁੰਚਣਾ ਬਾਕੀ ਹੈ. ਆਰ.ਈ.ਸੀ. ਦੇ ਪ੍ਰੈਸ ਰਿਲੀਜ਼ ਵਿਚ ਚੀਫ ਪ੍ਰੋਗਰਾਮ ਮੈਨੇਜਰ ਬਿਜੇ ਕੁਮਾਰ ਮੋਹੰਤੀ ਨੇ ਕਿਹਾ ਕਿ ਬਿਜਲੀ ਕੁਨੈਕਸ਼ਨ ਲੈਣ ਦੀ ਪ੍ਰਕਿਰਿਆ ਬਹੁਤ ਸੌਖੀ ਬਣਾ ਦਿੱਤੀ ਗਈ ਹੈ , ਅਸੀਂ ਜਲਦੀ ਹੀ ਹਰ ਘਰ ਤੱਕ ਪਹੁੰਚ ਜਾਵਾਂਗੇ |

ਪ੍ਰਧਾਨਮੰਤਰੀ ਨੇ ਕੀ ਕਿਹਾ ?

“ਮੈਂ ਉਨ੍ਹਾਂ ਸਾਰੇ ਲੋਕਾਂ ਦੇ ਯਤਨਾਂ ਨੂੰ ਸਲਾਮ ਕਰਦਾ ਹਾਂ ਜਿਹੜੇ ਜਮੀਨੀ ਪੱਧਰ ਤੇ ਸਖ਼ਤ ਮਿਹਨਤ ਨਾਲ ਕੰਮ ਕਰਦੇ ਹਨ, ਜਿਸ ਵਿਚ ਅਫਸਰਾਂ ਦੀ ਟੀਮ, ਤਕਨੀਕੀ ਸਟਾਫ ਅਤੇ ਹੋਰ ਸਾਰੇ ਸ਼ਾਮਲ ਹਨ. ਉਨ੍ਹਾਂ ਦੀ ਅੱਜ ਦੀ ਕੋਸ਼ਿਸ਼ ਆਉਣ ਵਾਲੇ ਸਾਲਾਂ ਵਿਚ ਭਾਰਤੀਆਂ ਦੀ ਨਵੀਂ ਪੀੜ੍ਹੀ ਦੀ ਮਦਦ ਕਰੇਗੀ |

ਕਾਂਗਰਸ ਦਾ ਪਲਟਵਾਰ

ਕਾਂਗਰਸ ਵਲੋਂ ਇਸ ਮੁੱਦੇ ਤੇ ਜਵਾਬ ਦਿੰਦੇ ਹੋਏ ਮੁੱਖ ਬੁਲਾਰੇ ਰਣਦੀਪ ਸੁਰਜੇਵਾਲ ਨੇ ਟਵੀਟ ਕੀਤਾ: ” ਭਾਰਤ ਵਿਚ 6,49,867 ਪਿੰਡ ਹਨ. ਕਾਂਗਰਸ ਨੇ ਸ਼ਾਸ਼ਨ ਵਿੱਚ ਦੇਸ਼ ਦੇ 97% ਪਿੰਡ ਨੂੰ ਬਿਜਲੀ ਨਾਲ ਜੋੜਿਆ ਗਿਆ , ਯੂ.ਪੀ.ਏ. (2004-14) ਦੌਰਾਨ, ਕਾਂਗਰਸ ਨੇ 1,07,600 ਪਿੰਡਾਂ ਨੂੰ ਬਿਜਲੀ ਪ੍ਰਦਾਨ ਕੀਤੀ. 60 ਸਾਲ ਵਿੱਚ, ਕਾਂਗਰਸ ਨੇ ਔਸਤ ਹਰ ਸਾਲ 10,000 ਪਿੰਡਾਂ ਨੂੰ ਬਿਜਲੀ ਦੇ ਰਹੀ ਹੈ. ਕਾਂਗਰਸ ਨੇ ਸ਼ਕਤੀਸ਼ਾਲੀ ਭਾਰਤ ਬਣਾਇਆ ਪਰ ਕਦੀ ਸੁਣਾਇਆ ਨਹੀਂ |

 

Leave a Reply

Your email address will not be published. Required fields are marked *

Close