All News

ਅੱਜ ਦੀਆ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ (14-04-2018)

By MEDIA DESK

ਅੱਜ ਦੀਆ ਟੌਪ 5 ਖ਼ਬਰਾਂ

14-04-2018  ( NRI MEDIA )

( ਕੈਨੇਡੀਅਨ ਅਖ਼ਬਾਰ United Nri Post ਲੈ ਕੇ ਆਉਂਦਾ ਹੈ ਤੁਹਾਡੇ ਲਈ ਸਭ ਤੋਂ ਤੇਜ ਤੇ ਨਿਰਪੱਖ ਖ਼ਬਰਾਂ )

 

1.. ਸੀਰੀਆ ਵਿੱਚ ਅਮਰੀਕਾ -ਰੂਸ ਦਾ ਯੁੱਧ ਸ਼ੁਰੂ , ਅਮਰੀਕਾ ਨੇ ਹਵਾਈ ਜਹਾਜ਼ਾਂ ਰਾਹੀਂ ਦਾਗੀਆਂ ਮਿਸਾਇਲਾਂ,

ਸੀਰੀਆ ਉੱਤੇ ਹੋਏ ਕੈਮੀਕਲ ਹਮਲੇ ਤੇ ਅਮਰੀਕਾ ਨੇ ਵੱਡੀ ਕਾਰਵਾਈ ਕੀਤੀ ਹੈ , ਅਮਰੀਕਾ ਨੇ ਸੀਰੀਆ ਤੇ ਹਵਾਈ ਹਮਲੇ ਕੀਤੇ ਹਨ, ਇਸ ਅਮਰੀਕਨ ਐਕਸ਼ਨ ਵਿੱਚ ਫਰਾਂਸ ਅਤੇ ਇੰਗਲੈਂਡ ਵੀ ਸ਼ਾਮਲ ਸਨ , ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਤੇ ਏਅਰ ਸਟਰਾਈਕ ਦੇ ਹੁਕਮ ਦਿੱਤੇ ਹਨ, ਸੀਰੀਆ ਦੇ ਪੂਰਬੀ ਗੋਤਾ ਦੇ ਡੂਮਾਂ ਵਿੱਚ ਹਾਲ ਹੀ ਵਿੱਚ ਸੀਰੀਆ ਦੁਆਰਾ ਰਸਾਇਣਕ ਹਥਿਆਰਾਂ ਦੀ ਵਰਤੋਂ ਬਾਰੇ ਅਮਰੀਕਾ ਪਹਿਲਾਂ ਹੀ ਅਸਦ ਸਰਕਾਰ ਨੂੰ ਚਿਤਾਵਨੀ ਦੇ ਚੁੱਕਾ ਸੀ ,ਇਸ ਹਮਲੇ ਤੋਂ ਪਹਿਲਾ ਕੱਲ ਅਮਰੀਕਾ , ਫਰਾਂਸ ਅਤੇ ਬ੍ਰਿਟੇਨ ਵਿੱਚ ਐਮਰਜੰਸੀ ਮੀਟਿੰਗਾਂ ਸੱਦਿਆ ਗਈਆਂ ਸਨ |

☛ ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ

 

2. ਰੋਡ ਰੇਜ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਰੁੱਖ ਉੱਤੇ ਬੋਲੇ ਸਿੱਧੂ – ਆਪਣਾ ਦੁੱਖ , ਆਪੇ ਕੱਟਾਂਗਾ

ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੁ ਨੇ ਪਟਿਆਲਾ ਦੇ ਰੋਡ ਰੇਜ ਮਾਮਲੇ ਵਿੱਚ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਵਿੱਚ ਪੇਸ਼ ਕੀਤੇ ਗਏ ਪੱਖ ਉੱਤੇ ਕੁਝ ਵੀ ਕੇਹਨ ਤੋਂ ਇਨਕਾਰ ਕਰ ਦਿੱਤਾ , ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੀ ਮਹਿਮਾ ਵੱਡੀ ਹੈ ਅਤੇ ਇਹ ਸਭ ਤੋਂ ਉੱਚਾ ਹੈ , ਆਪਣਾ ਦੁੱਖ ਮੈਂ ਆਪ ਹੀ ਕੱਟਾਂਗਾ ਹੈ , ਪੰਜਾਬ ਸਰਕਾਰ ਦੇ ਵਕੀਲ ਨੇ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਸਿੱਧੂ 1988 ਵਿੱਚ ਵਾਪਰੀ ਘਟਨਾ ਲਈ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ |

☛ ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ

 

3. ਭਾਰਤੀ ਸਟਾਰ ਮੁੱਕੇਬਾਜ਼ ਮੈਰੀ ਕਾਮ ਨੇ ਜਿੱਤਿਆ ਭਾਰਤ ਲਈ ਇਕ ਹੋਰ ਗੋਲਡ ਮੈਡਲ

ਆਸਟ੍ਰੇਲੀਆ ਗੋਲਡ ਕੋਸਟ ਵਿਚ ਆਯੋਜਿਤ ਕੀਤਾ 21 ਵੀਆਂ ਰਾਸ਼ਟਰਮੰਡਲ ਖੇਡਾਂ ਦੇ ਦਸਵੇਂ ਦਿਨ ਮੁਕੇਬਾਜੀ ਮੁਕਾਬਲੇ ਵਿਚ ਭਾਰਤ ਦੀ ਮੈਰੀ ਕਾਮ ਨੇ ਗੋਲਡ ਮੈਡਲ ਪ੍ਰਾਪਤ ਕੀਤਾ. ਪੰਜ ਵਾਰ ਵਿਸ਼ਵ ਵਿਜੇਤਾ ਰਹੀ ਮੈਰੀ ਕਾਮ ਨੇ 45-48 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਦੀ ਕਰਿਸਟਨਾ ਓ ਹਾਰਾ ਨੂੰ 5-0 ਨਾਲ ਹਰਾਇਆ ਗਿਆ. ਮੈਰੀ ਕਾਮ ਨੇ ਸੈਮੀਫਾਈਨਲ ਵਿੱਚ ਸ਼੍ਰੀਲੰਕਾ ਦੀ ਅਨੁਸ਼ਾ ਦਿਲਰੂਸੀ ਨੂੰ 5-0 ਨਾਲ ਹਰਾ ਕੇ ਫਾਈਨਲ ਵਿੱਚ ਸਥਾਨ ਬਣਾਇਆ ਸੀ |

☛ ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ

 

4. ਨਕਲੀ ਦਵਾਈਆਂ ਦੀ ਦਰਾਮਦ ਕਰਨ ਲਈ ਕਨੇਡੀਅਨ ਫਾਰਮੇਸੀ ਨੂੰ 34 ਮਿਲੀਅਨ ਡਾਲਰ ਦਾ ਜੁਰਮਾਨਾ

ਕੈਂਸਰ ਵਰਗੀਆਂ ਘਾਤਕ ਬਿਮਾਰੀ ਦੀਆਂ ਨਕਲੀ ਦਵਾਈਆਂ ਦਰਾਮਦ ਕਰਨ ਦੇ ਮਾਮਲੇ ਵਿੱਚ ਕਨੇਡੀਅਨ ਆਨਲਾਈਨ ਫਾਰਮੇਸੀ ਉੱਤੇ ਅੱਜ 34 ਮਿਲੀਅਨ ਡਾਲਰ ਦਾ ਜੁਰਮਾਨਾ ਨਿਰਧਾਰਤ ਕੀਤਾ ਗਿਆ ਹੈ , ਇਹ ਫਾਰਮੇਸੀ ਆਪਣੇ ਆਪ ਨੂੰ ਕੈਨੇਡਾ ਦੀ ਸਭ ਤੋਂ ਵੱਡੀ ਫਾਰਮੇਸੀ ਦੱਸਦਾ ਹੈ , ਇਸ ਕੰਪਨੀ ਨੇ ਗਲਤ ਆਯਾਤ ਰਾਹੀਂ ਘੱਟੋ ਘੱਟ 78 ਮਿਲੀਅਨ ਡਾਲਰ ਦੀ ਕਮਾਈ ਕੀਤੀ |

☛ ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ

 

5. ਕੈਪਟਨ ਦੀ ਪੁਲਿਸ ਅਫਸਰਾਂ ਨੂੰ ਚਿਤਾਵਨੀ , ਅਨੁਸ਼ਾਸਨ ਤੋੜਿਆ ਤਾਂ ਬਰਖ਼ਾਸਤ ਕਰ ਦੇਵਾਂਗਾ 

ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਪੁਲਿਸ ਵਿੱਚ ਡੀਜੀਪੀ ਪੱਧਰ ‘ਤੇ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਉਹ ਕਠੋਰ ਕਦਮ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕਰਨਗੇ. ਮੁੱਖ ਮੰਤਰੀ ਨੇ ਡੀ ਜੀ ਪੀ ਅਤੇ ਏਡੀਜੀਪੀ ਪੱਧਰ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਅਨੁਸ਼ਾਸ਼ਨਹੀਣਤਾ ਵਰਤੇਗਾ ਤਾਂ ਉਨ੍ਹਾਂ ਦੇ ਵਿਰੁੱਧ ਵਿਭਾਗੀ ਕਾਰਵਾਈ ਦੇ ਇਲਾਵਾ ਬਰਖਾਸਤ ਕਰਨ ਦੇ ਕਦਮ ਵੀ ਚੁੱਕੇ ਜਾਣਗੇ |

☛ ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ

 

ਹੋਰਨਾਂ ਖ਼ਬਰਾਂ ਦੇ ਲਈ ਜੁੜੇ ਰਹੋ UNITED NRI POST ਦੇ ਨਾਲ |

 

Leave a Reply

Your email address will not be published. Required fields are marked *

Close