fbpx
Auto NewsDriving

TVS ਨੇ ਇਸ ਸਕੂਟਰ ਦੀ ਕੀਮਤ ‘ਚ ਕੀਤੀ ਕਟੌਤੀ

ਜਲੰਧਰ—ਟੀ.ਵੀ.ਐੱਸ. ਮੋਟਰ ਕੰਪਨੀ ਨੇ ਨਵੇਂ ਵਿੱਤ ਸਾਲ ਤੋਂ ਆਪਣੇ ਵੇਗੋ, ਸਪਾਰਟ ਅਤੇ ਅਪਾਚੇ ਮੋਟਰਸਾਈਕਲ ਰੇਂਜ ਦੀਆਂ ਕੀਮਤਾਂ ‘ਚ ਬਦਲਾਅ ਕੀਤਾ ਹੈ। ਕੰਪਨੀ ਨੇ ਟੀ.ਵੀ.ਐੱਸ. ਵੇਗੋ 110 ਦੀ ਕੀਮਤ ‘ਚ 2,000 ਰੁਪਏ ਦੀ ਕਟੌਤੀ ਕੀਤੀ ਹੈ ਹੁਣ ਇਸ ਦੇ ਸਟੈਂਡਰਡ ਵਰਜ਼ਨ ਦੀ ਕੀਮਤ 50,165 ਰੁਪਏ ਹੋ ਗਈ ਹੈ। ਉੱਥੇ ਇਸ ਦੇ ਡਿਸਕ ਬ੍ਰੇਕ ਵਰਜ਼ਨ ਦੀ ਕੀਮਤ 55,083 ਰੱਖੀ ਗਈ ਹੈ। ਟੀ.ਵੀ.ਐੱਸ. ਨੇ ਮੋਟਰਸਾਈਕਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਬਜਾਜ ਤੋਂ ਬਾਅਦ ਟੀ.ਵੀ.ਐੱਸ. ਨੇ ਵੀ ਨਵੇਂ ਵਿੱਤ ਸਾਲ ਤੋਂ ਆਪਣੇ ਪ੍ਰੋਡਕਟ ਰੇਂਜ ਦੀਆਂ ਕੀਮਤਾਂ ‘ਚ ਬਦਲਾਅ ਕੀਤਾ ਹੈ।

 

ਕੰਪਨੀ ਨੇ ਟੀ.ਵੀ.ਐੱਸ. ਸਪਾਰਟ 110 ਕੰਪਿਊਟਰ ਮੋਟਰਸਾਈਕਲ ਦੀ ਕੀਮਤਾਂ 850 ਰੁਪਏ ਵਧਾ ਦਿੱਤੀ ਹੈ ਅਤੇ ਹੁਣ 39,363 ਰੁਪਏ ਹੋ ਗਈ ਹੈ। ਇਸ ਤੋਂ ਪਹਿਲੇ ਇਸ ਬਾਈਕ ਦੀ ਕੀਮਤ 38,153 (ਐਕਸ ਸ਼ੋਰੂਮ ਦਿੱਲੀ) ਸੀ। ਇਸ ਤੋਂ ਇਲਾਵਾ ਟੀ.ਵੀ.ਐੱਸ. ਨੇ ਆਪਣੇ ਅਪਾਚੇ ਰੇਂਜ ‘ਚ ਅਪਾਚੇ ਆਰ.ਟੀ.ਆਰ. 200 4ਵੀ, ਆਰ.ਟੀ.ਆਰ. 160 4ਵੀ ਐੱਫ.ਆਈ., ਆਰ.ਟੀ.ਆਰ. 160 ਅਤੇ ਆਰ.ਟੀ.ਆਰ. 180 ਦੀਆਂ ਕੀਮਤਾਂ ‘ਚ 500 ਰੁਪਏ ਦਾ ਵਾਧਾ ਕੀਤਾ ਹੈ। ਦੱਸਣਯੋਗ ਹੈ ਕਿ ਟੀ.ਵੀ.ਐੱਸ. ਨੇ ਆਪਣੀ ਫਲੈਗਸ਼ਿਪ ਬਾਈਕ ਟੀ.ਵੀ.ਐੱਸ ਅਪਾਚੇ ਆਰ.ਟੀ.ਆਰ. 310 ਦੀਆਂ ਕੀਮਤਾਂ ‘ਚ 8000 ਰੁਪਏ ਦਾ ਵਾਧਾ ਕੀਤਾ ਹੈ ਹੁਣ ਇਸ ਦੀ ਕੀਮਤ 2.23 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਹੋ ਗਈ ਹੈ।

Leave a Reply

Your email address will not be published. Required fields are marked *

Close