fbpx
LifeNewsWeirdWorld

ਨਿਊਯਾਰਕ ਪੁਲਿਸ ਵਿੱਚ ਸ਼ਾਮਲ ਹੋਈ ਪਹਿਲੀ ਦਸਤਾਰਧਾਰੀ ਮਹਿਲਾ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

21 ਮਈ, ਸਿਮਰਨ ਕੌਰ- (NRI MEDIA) :

ਸਿੱਖਾਂ ਨੇ ਵਿਦੇਸ਼ਾਂ ਵਿੱਚ ਮੁੱਢ ਤੋਂ ਹੀ ਝੰਡੇ ਗੱਡੇ ਹਨ ਅਤੇ ਹੁਣ ਇਕ ਹੋਰ ਦਸਤਾਰ ਧਾਰੀ ਮਹਿਲਾ ਨੇ ਅਮਰੀਕਾ ਦੇ ਨਿਊਯਾਰ੍ਕ ਵਿੱਚ ਇਤਿਹਾਸ ਸਿਰਜਿਆਂ ਹੈ। ਅਮਰੀਕਾ ਦੀ ਨਿਊਯਾਰਕ ਪੁਲਿਸ ‘ਚ ਪਹਿਲੀ ਵਾਰ ਦਸਤਾਰਧਾਰੀ ਮਹਿਲਾ ਸ਼ਾਮਲ ਹੋਈ ਹੈ। ਸਹਾਇਕ ਅਧਿਕਾਰੀ ਬਣੀ ਗੁਰਸੋਚ ਕੌਰ ਦਸਤਾਰ ਸਜਾ ਕੇ ਹੀ ਸੇਵਾਵਾਂ ਦੇਵੇਗੀ। ਇਸ ‘ਤੇ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ। ਇਸ ਦੇ ਨਾਲ ਹੀ ਸਿੱਖਾਂ ਲਈ ਇਹ ਬਹੁਤ ਵੱਡਾ ਮਾਰਕਾ ਹੈ ਜੋ ਸਿੱਖ ਕੁੜੀ ਨੇ ਅਮਰੀਕਾ ਵਿੱਚ ਪ੍ਰਾਪਤ ਕਰਕੇ ਮਜ਼ਬੂਤ ਧਾਰਮਿਕ ਜਜ਼ਬੇ ਅਤੇ ਸਿੱਖੀ ਪਹਿਚਾਣ ਨੂੰ ਚਮਕਾਇਆ ਹੈ, ਜੋ ਅਮਰੀਕਾ ਦੀ ਅਬਾਦੀ ਲਈ ਸਾਂਝੀ ਸੋਚ ਦਾ ਪ੍ਰਤੀਕ ਹੈ।

 

ਗੁਰਸੋਚ ਕੌਰ ਦੀ ਨਿਯੁਕਤੀ ‘ਤੇ ਭਾਰਤ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਦਿਆਂ ਕਿਹਾ,”ਇਹ ਇਤਿਹਾਸਕ ਮੌਕਾ ਹੈ। ਗੁਰਸੋਚ ਦੇ ਪੁਲਸ ‘ਚ ਆਉਣ ਨਾਲ ਅਮਰੀਕੀ ਲੋਕਾਂ ਨੂੰ ਸਿੱਖ ਧਰਮ ਨੂੰ ਸਮਝਣ ਅਤੇ ਸਹੀ ਧਾਰਣਾ ਬਣਾਉਣ ‘ਚ ਮਦਦ ਮਿਲੇਗੀ।” ਉਨ੍ਹਾਂ ਕਿ ਉਮੀਦ ਕਿ ਲੋਕਾਂ ਨੂੰ ਸਿੱਖ ਧਰਮ ਅਤੇ ਇਸ ਦੇ ਪਹਿਰਾਵੇ ਦੀ ਚੰਗੀ ਪਛਾਣ ਹੋਵੇਗੀ। ਉਨ੍ਹਾਂ ਦੱਸਿਆ ਕਿ 2010 ‘ਚ ਉਨ੍ਹਾਂ ਨੂੰ ਦਸਤਾਰਧਾਰੀ ਹੋਣ ‘ਤੇ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹ ਉਮੀਦ ਕਰਦੇ ਹਨ ਕਿ ਅੱਗੇ ਤੋਂ ਅਜਿਹਾ ਕਿਸੇ ਨਾਲ ਨਾ ਵਾਪਰੇ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੁਰੀ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੱਤੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ‘ਚ ਜਦ ਪਹਿਲੀ ਵਾਰ ਇਕ ਦਸਤਾਰ ਧਾਰੀ ਅਫਸਰ ਦੇਖਿਆ ਸੀ ਤਦ ਉਹ ਉਸ ਨੂੰ ਮਿਲਣਾ ਚਾਹੁੰਦੇ ਸਨ ਪਰ ਉਹ ਉਸ ਨੂੰ ਡਿਊਟੀ ਦੌਰਾਨ ਤੰਗ ਨਹੀਂ ਕਰਨਾ ਚਾਹੁੰਦੇ ਸਨ, ਇਸ ਲਈ ਮਿਲ ਨਹੀਂ ਸਕੇ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵੱਲੋਂ 2016 ‘ਚ ਸਿੱਖਾਂ ਨੂੰ ਸਾਬਤ ਸੂਰਤ ਰੁਪ ‘ਚ ਸੇਵਾਵਾਂ ਨਿਭਾਉਣ ਦੀ ਇਜ਼ਾਜ਼ਤ ਦਿੱਤੇ ਜਾਣ ਮਗਰੋਂ ਕਈ ਸਿੱਖ ਅਫਸਰ ਭਰਤੀ ਹੋਏ ਹਨ ਅਤੇ ਹੁਣ ਪਹਿਲੀ ਦਸਤਾਰਧਾਰੀ ਮਹਿਲਾ ਦੇ ਭਰਤੀ ਹੋਣ ‘ਤੇ ਖੁਸ਼ੀ ਦੀ ਲਹਿਰ ਹੈ। ਤੁਹਾਨੂੰ ਦੱਸ ਦਈਏ ਕੇ ਅਮਰੀਕਾ ‘ਚ ਪਹਿਲਾ ਵੀ 28 ਸਾਲਾ ਅਰਪਿੰਦਰ ਕੌਰ ਫਲਾਇਟ ਇੰਸਟੈਕਟਰ ਸੈਨ ਐਨਟੋਨੀਉ ਅਮਰੀਕਾ ਦੀ ਭਾਰਤੀ ਦਸਤਾਰਧਾਰੀ ਮੁਟਿਆਰ ਪਾਇਲਟ ਬਣੀ ਸੀ। ਅਮਰੀਕਾ ਦੀ ਕਮਰਸ਼ਲ ਕੰਪਨੀ ਵਲੋਂ ਇਸ ਦਸਤਾਰਧਾਰੀ ਮੁਟਿਆਰ ਨੂੰ ਪਾਇਲਟ ਨਿਯੁਕਤ ਕਰਕੇ ਅਜਿਹਾ ਇਤਿਹਾਸ ਸਿਰਜਿਆ ਸੀ। ਜਿਸ ਬਾਰੇ ਪੂਰੇ ਸੰਸਾਰ ਦੇ ਸਿਖਾਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਸੀ। 

Leave a Reply

Your email address will not be published. Required fields are marked *

Close