fbpx
LifeNewsTravelWorld

ਸਾਊਦੀ ਅਰਬ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣ ਕਾਰਨ 53 ਯਾਤਰੀ ਹੋਏ ਜ਼ਖ਼ਮੀ

by ਨੀਤੂ ਬਾਤਿਸ਼

ਸਾਊਦੀ ਅਰਬ, 22 ਮਈ ( NRI MEDIA ) 

ਸਾਊਦੀ ਅਰਬ ਏਅਰਲਾਈਨਜ਼ ਏਅਰਬਸ ਏ-330 ਦੇ ਜਹਾਜ਼ ਨੇ ਜੇਦਾ ‘ਚ ਐਮਰਜੈਂਸੀ ਲੈਂਡਿੰਗ ਕੀਤੀ ਗਈ, ਜਿਸ ‘ਚ 53 ਲੋਕ ਜ਼ਖਮੀ ਹੋ ਗਏ। ਹਵਾਬਾਜ਼ੀ ਜਾਂਚ ਬਿਊਰੋ ਨੇ ਕਿਹਾ ਕਿ ਸਾਊਦੀ ਅਰਬ ਏਅਰਲਾਈਨਜ਼ ਦਾ ਏਅਰਬਸ ਏ. 330 ਜੈੱਟ ਨੇ ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮਦੀਨਾ ਤੋਂ ਢਾਕਾ ਲਈ ਉਡਾਣ ਭਰੀ ਸੀ, ਜਿਸ ‘ਚ 151 ਯਾਤਰੀ ਸਵਾਰ ਸਨ।ਪਰ ਅਚਾਨਕ ਹਾਈਡ੍ਰੋਲਿਕ ਸਿਸਟਮ ‘ਚ ਖ਼ਰਾਬੀ ਕਾਰਨ ਜਹਾਜ਼ ਦਾ ਰਸਤਾ ਬਦਲ ਕੇ ਇਸ ਨੂੰ ਜੇਦਾਹ ‘ਚ ਲੈਂਡ ਕਰਾਉਣਾ ਪਿਆ। ਰਨਵੇਅ ‘ਤੇ ਉਤਰਦੇ ਸਮੇਂ ਜਹਾਜ਼ ‘ਚੋਂ ਧੂੰਆ ਨਿਕਲਣ ਲੱਗ ਪਿਆ, ਜਿਸ ਤੋਂ ਬਾਅਦ ਯਾਤਰੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ।

ਇਸ ਦੌਰਾਨ 52 ਮਾਮੂਲੀ ਸੱਟਾਂ ਲੱਗੀਆਂ, ਜਦਕਿ ਇਕ ਔਰਤ ਯਾਤਰੀ ਨੂੰ ਗੰਭੀਰ ਸੱਟਾਂ ਲੱਗੀਆਂ। ਨਾਗਰਿਕ ਹਵਾਬਾਜ਼ੀ ਬਿਊਰੋ ਵਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

Leave a Reply

Your email address will not be published. Required fields are marked *

Close