fbpx
Auto NewsNational

ਅਲਬਰਟਾ ‘ਚ ਮਿੰਨੀ ਵੈਨ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 1 ਦੀ ਮੌਤ – ਆਰ.ਸੀ.ਐਮ.ਪੀ

ਅਲਬਰਟਾ— ਕੈਨੇਡਾ ਦੇ ਸੂਬੇ ਅਲਬਰਟਾ ‘ਚ ਮੰਗਲਵਾਰ ਦੀ ਦੁਪਹਿਰ ਨੂੰ ਇਕ ਮਿੰਨੀ ਵੈਨ ਅਤੇ ਪਿਕਅੱਪ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਟੱਕਰ ਕਾਰਨ 54 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜੋ ਕਿ ਅਲਬਰਟਾ ਦੇ ਸ਼ਹਿਰ ਏਅਰਡਰਾਏ ਦਾ ਰਹਿਣ ਵਾਲਾ ਸੀ। ਇਹ ਹਾਦਸਾ ਸੈਂਟਰ ਐਲਬਰਟਾ ਦੇ ਟਾਊਨ ਗਿਬਨਸ ‘ਚ ਦੁਪਹਿਰ 3.00 ਵਜੇ ਦੇ ਕਰੀਬ ਵਾਪਰਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕੈਨੇਡੀਅਨ ਪੁਲਸ ਦੇ ਅਧਿਕਾਰੀਆਂ ਨੂੰ ਹਾਦਸੇ ਦੀ ਸੂਚਨਾ ਮਿਲੀ ਕਿ ਗਿਬਸਨ ‘ਚ ਹਾਈਵੇਅ-28 ‘ਤੇ ਦੋ ਵਾਹਨਾਂ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ।


ਪੁਲਸ ਅਧਿਕਾਰੀਆਂ ਨੇ ਕਿਹਾ ਜਦੋਂ ਉਹ ਹਾਦਸੇ ਵਾਲੀ ਥਾਂ ‘ਤੇ ਪੁੱਜੇ ਤਾਂ ਦੇਖਿਆ ਕਿ ਟੱਕਰ ਬਹੁਤ ਭਿਆਨਕ ਸੀ। ਮਿੰਨੀ ਵੈਨ ਦੇ ਡਰਾਈਵਰ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ, ਜਦਕਿ ਪਿਕਅੱਪ ਟਰੱਕ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਪੁਲਸ ਦਾ ਕਹਿਣਾ ਹੈ ਕਿ ਹਾਦਸੇ ਦੀ ਜਾਂਚ ਜਾਰੀ ਹੈ। ਇਸ ਹਾਦਸੇ ਤੋਂ ਬਾਅਦ ਜਾਂਚ ਟੀਮ ਅਤੇ ਐਮਰਜੈਂਸੀ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ। ਇੱਥੇ ਦੱਸ ਦੇਈਏ ਕਿ ਗਿਬਸਨ ਉੱਤਰੀ ਐਡਮਿੰਟਨ ਤੋਂ 40 ਕਿਲੋਮੀਟਰ ਦੂਰ ਹੈ।

Leave a Reply

Your email address will not be published. Required fields are marked *

Close