fbpx
BooksNewsPoliticsPunjab

ਕੈਪਟਨ ਨਵੀਆਂ ਅਤੇ ਪੁਰਾਣੀਆਂ ਕਿਤਾਬਾਂ ਖੁਦ ਪੜ੍ਹਨ, ਆਪੇ ਪਤਾ ਲੱਗ ਜਾਵੇਗਾ ਕੀ-ਕੀ ਤਬਦੀਲੀਆਂ ਹੋਈਆ ਹਨ: ਬਾਦਲ

by ਨੀਤੂ ਬਾਤਿਸ਼

ਚੰਡੀਗੜ੍ਹ, 2 ਮਈ ( NRI MEDIA )

ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਉਣ ਦੇ ਬਾਅਦ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਬਿਆਨ ਜਾਰੀ ਕਰਦਿਆ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਦਾਅਵਾ ਬਿਲਕੂਲ ਝੂਠਾਂ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਕਿਤਾਬਾਂ ‘ਚੋਂ ਸਿੱਖ ਇਤਿਹਾਸ ਨੂੰ ਮਨਫ਼ੀ ਕਰਨ ਦਾ ਫੈਸਲਾ ਅਕਾਲੀ-ਭਾਜਪਾ ਕਾਰਜਕਾਲ ਦੌਰਾਨ 2013 ‘ਚ ਲਿਆ ਗਿਆ ਸੀ।

2017 ਤਕ ਕਿਊ ਪੜ੍ਹੇ ਜਾ ਰਹੇ ਸਨ ਸਿੱਖ ਇਤਿਹਾਸ ਦੇ ਚੈਪਟਰ?

ਬਾਦਲ ਨੇ ਕਿਹਾ ਕਿ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਸਾਰੇ ਚੈਪਟਰ ਜਿਹੜੇ ਹੁਣ ਕੱਢ ਦਿੱਤੇ ਗਏ ਹਨ, ਅਕਾਲੀ-ਭਾਜਪਾ ਸਰਕਾਰ ਦੇ 2013 ਤੋਂ 2017 ਤਕ ਦੇ ਸਮੁੱਚੇ ਕਾਰਜਕਾਲ ਦੌਰਾਨ, ਲਗਾਤਾਰ ਪੜ੍ਹਾਏ ਜਾਂਦੇ ਰਹੇ ਹਨ। ਉਨ੍ਹਾਂ ਅੱਜ ਆਪਣੇ ਬਿਆਨ ‘ਚ ਕਿਹਾ ਕਿ 12ਵੀਂ ਕਲਾਸ ਦੀਆਂ ਗੁਰੂ ਸਾਹਿਬਾਨ ਅਤੇ ਪੰਜਾਬ ਦੇ ਇਤਿਹਾਸ ਬਾਰੇ ਚੈਪਟਰਾਂ ਤੋਂ ਸੱਖਣੀਆਂ ਨਵੀਆਂ ਕਿਤਾਬਾਂ ਨੂੰ ਹੁਣ ਛਾਪਿਆ ਜਾ ਰਿਹਾ ਹੈ। ਕਿਉਂ? ਜੇਕਰ ਇਹ ਬਦਲਾਵ ਅਕਾਲੀ ਸਰਕਾਰ ਸਮੇ ਹੋਏ ਸਨ ਤਾਂ ਇਨ੍ਹਾਂ ਨੂੰ ਉਦੋ ਹੀ ਲਾਗੂ ਕਿਓ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ 2013 ਵਿਚ ਸਿੱਖ ਇਤਿਹਾਸ ਨੂੰ 12ਵੀਂ ਕਲਾਸ ਦੀਆਂ ਕਿਤਾਬਾਂ ‘ਚੋਂ ਬਾਹਰ ਕੱਢਣਾ ਚਾਹੁੰਦੇ ਸੀ ਤਾਂ ਫਿਰ ਇਹ ਚੈਪਟਰ 2017 ਤਕ ਕਿਉਂ ਪੜ੍ਹਾਏ ਜਾ ਰਹੇ ਸਨ?

 

24 ਘੰਟਿਆਂ ਦੇ ਅੰਦਰ ਮੁੱਖ ਮੰਤਰੀ ਬਦਲਿਆ ਆਪਣਾ ਬਿਆਨ

ਬਾਦਲ ਨੇ ਕਿਹਾ ਕਿੰਨੀ ਹਾਸੋਹੀਣੀ ਗੱਲ ਹੈ ਕਿ ਮੁੱਖ ਮੰਤਰੀ ਨੇ 24 ਘੰਟਿਆਂ ਦੇ ਅੰਦਰ ਹੀ ਆਪਣਾ ਬਿਆਨ ਬਦਲ ਲਿਆ ਹੈ। ਉਨ੍ਹਾਂ ਦਸਿਆ ਕਿ ਕੈਪਟਨ ਨੇ ਪਹਿਲਾਂ ਕਿਹਾ ਸੀ ਕਿ 12ਵੀਂ ਕਲਾਸ ਦੀ ਕਿਤਾਬ ਵਿਚੋਂ ਸਿੱਖ ਇਤਿਹਾਸ ਨਾਲ ਸੰਬਧਿਤ ਕੋਈ ਵੀ ਚੈਪਟਰ ਮਨਫ਼ੀ ਨਹੀਂ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਸਿਰਫ ਬਦਲ ਕੇ 11ਵੀਂ ਕਲਾਸ ਦੀ ਕਿਤਾਬ ਵਿਚ ਸ਼ਾਮਲ ਕੀਤਾ ਗਿਆ ਹੈ। ਹੁਣ ਉਹ ਸਵੀਕਾਰ ਕਰਦੇ ਹਨ ਕਿ ਇਹ ਚੈਪਟਰ ਹਟਾਏ ਜਾ ਚੁੱਕੇ ਹਨ ਪਰ ਨਾਲ ਹੀ ਇਹ ਝੂਠਾ ਦਾਅਵਾ ਵੀ ਕਰ ਰਹੇ ਹਨ ਕਿ ਇਹ ਫੈਸਲਾ 2013 ‘ਚ ਲਿਆ ਗਿਆ ਸੀ।

ਸੁਤੰਤਰ ਜਾਂਚ ਦੀ ਕੀਤੀ ਮੰਗ

ਇਸ ਸਮੁੱਚੀ ਘਟਨਾ ਦੀ ਸੁਤੰਤਰ ਜਾਂਚ ਦੀ ਮੰਗ ਕਰਦਿਆ ਬਾਦਲ ਨੇ ਕਿਹਾ ਕਿ ਕੈਪਟਨ ਨੂੰ ਆਪਣੇ ਅਧਿਕਾਰੀਆਂ ਦਾ ਪੱਖ ਪੂਰਨ ਦੀ ਥਾਂ ਸਿੱਖ ਇਤਿਹਾਸ ਨਾਲ ਖੜ੍ਹਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਦੁਖਦਾਈ ਪਹਿਲੂ ਇਹ ਹੈ ਕਿ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਕੱਢ ਦਿੱਤਾ ਹੈ ਅਤੇ ਇਸ ਦੀ ਥਾਂ ਕਾਂਗਰਸ ਦਾ ਇਤਿਹਾਸ ਪਾ ਦਿੱਤਾ ਹੈ।
ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉੁਹ ਨਵੀਆਂ ਅਤੇ ਪੁਰਾਣੀਆਂ ਕਿਤਾਬਾਂ ਨੂੰ ਖੁਦ ਪੜ੍ਹਨ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕੀ-ਕੀ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਕਦੋਂ ਕੀਤੀਆਂ ਗਈਆਂ ਹਨ।

ਇਹ ਵੀ ਪੜੋ –

https://unitednripost.com/captain-blames-sad-over-book-issue/

Leave a Reply

Your email address will not be published. Required fields are marked *

Close