fbpx
BooksPoliticsPunjab

ਸਿੱਖ ਇਤਿਹਾਸ ਦਾ ਸਿਲੇਬਸ ਹਟਾਉਣ ਦੇ ਮਾਮਲੇ ਤੇ ਕੈਪਟਨ ਨੇ ਬਣਾਈ ਜਾਂਚ ਕਮੇਟੀ 

By MEDIA DESK

ਚੰਡੀਗੜ੍ਹ , 8 ਮਈ ( NRI MEDIA )

12ਵੀਂ ਜਮਾਤ ਦੀ ਇਤਿਹਾਸਕ ਪੁਸਤਕ ਤੋਂ ਸਿੱਖ ਗੁਰੂਆਂ ਦੇ ਚੈਪਟਰ ਹਟਾਉਣ ਬਾਰੇ ਵਿਵਾਦ ਠੰਡਾ ਨਜ਼ਰ ਨਹੀਂ ਆ ਰਿਹਾ , ਪੰਜਾਬ ਦੀ ਕੈਪਟਨ ਸਰਕਾਰ ਨੂੰ ਇਸ ਮੁੱਦੇ ਤੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਲਈ ਛੇ ਮੈਂਬਰ ਸਥਾਈ ਕਮੇਟੀ ਦੀ ਸਥਾਪਨਾ ਕੀਤੀ ਹੈ,ਇਤਿਹਾਸਕਾਰ ਪ੍ਰੋ. ਕਿਰਪਾਲ ਸਿੰਘ ਇਸ ਕਮੇਟੀ ਦੇ ਮੁਖੀ ਹੋਣਗੇ |

ਕਮੇਟੀ ਹੀ ਇਹ ਗੱਲ ਦੇਖੇਗੀ ਕਿ ਕਿ ਹਟਾਇਆ ਗਿਆ ਹੈ ਅਤੇ ਕਿ ਜੋੜਿਆ ਗਿਆ ਹੈ , ਭਵਿੱਖ ਵਿੱਚ ਵੀ ਕਿਸੇ ਕਿਸਮ ਦੇ ਸਿਲੇਬਸ ਬਦਲਾਅ ਬਾਰੇ ਕਮੇਟੀ ਹੀ ਫੈਸਲਾ ਕਰਿਆ ਕਰੇਗੀ , ਕੈਪਟਨ ਨੇ ਕਿਹਾ ਕਿ ਕਮੇਟੀ ਵਿੱਚ ਦੋ ਐਸਜੀਪੀਸੀ ਦੇ ਮੈਂਬਰਾਂ ਨੂੰ ਰੱਖਿਆ ਜਾਵੇਗਾ, ਤਾਂ ਜੋ ਫਿਰ ਕੋਈ ਇਸ ਤਰ੍ਹਾਂ ਦੇ ਵਿਵਾਦ ਨੂੰ ਜਨਮ ਨਾ ਦੇ ਸਕੇ |

■ ਕੌਣ – ਕੌਣ ਹੋਵੇਗਾ ਕਮੇਟੀ ਵਿੱਚ ?

ਇਤਿਹਾਸਕਾਰ ਪ੍ਰੋ. ਕਿਰਪਾਲ ਸਿੰਘ ਇਸ ਕਮੇਟੀ ਦੇ ਚੇਅਰਮੇਨ ਹੋਣਗੇ , ਕਮੇਟੀ ਵਿੱਚ ਪ੍ਰੋ. ਜੇ.ਐਸ. ਗਰੇਵਾਲ ਸਾਬਕਾ ਵੀਸੀ ਜੀ.ਐੱਨ.ਡੀ.ਯੂ, ਪ੍ਰੋ. ਅਤਰਪਾਲ ਸਿੰਘ ਕਪੂਰ , ਪ੍ਰੋ. ਵੀਸੀ ਜੀ.ਐਸ.ਡੀ.ਯੂ ਅਤੇ ਪੰਜਾਬ ਯੂਨੀਵਰਸਿਟੀ ਯੂਨੀਵਰਸਟੀ ਦੀ ਮੈਡਮ ਇੰਦੂ ਬੰਗਾ ਦੇ ਇਲਾਵਾ ਦੋ ਐਸਜੀਪੀਸੀ ਮੈਂਬਰ ਵੀ ਸ਼ਾਮਿਲ ਹੋਣਗੇ , ਜੋ ਇਕ ਵਿਹਾਰ ਬਣਾ ਕੇ ਸਾਂਝੀ ਰਿਪੋਰਟ ਦੇਣਗੇ |

■  ਕੈਪਟਨ ਨੇ ਸੁਖਬੀਰ ਬਾਦਲ ਤੇ ਸਾਧਿਆ ਨਿਸ਼ਾਨਾ

ਇਸ ਵਿਵਾਦ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਤੇ ਸਖਤੀ ਨਾਲ ਨਿਸ਼ਾਨਾ ਸਾਧਿਆ ਅਤੇ ਇਸ ਵਿਵਾਦ ਨੂੰ ਸਿਆਸੀ ਮੁੱਦਾ ਕਿਹਾ , ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਗਿਆਨ ਬਾਰੇ ਵੀ ਸਵਾਲ ਚੁਕੇ , ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਸਿੱਖ ਧਰਮ ਦਾ ਗਈਆਂ ਨਹੀਂ ਹੈ , ਪੁਸਤਕ ਵਿੱਚ ਗੁਰੂਆਂ ਨਾਲ ਸੰਬੰਧਤ ਕੋਈ ਜਾਣਕਾਰੀ ਦੀ ਕਟੌਤੀ ਨਹੀਂ ਹੋਈ ਹੈ , ਸਗੋਂ ‘ਚਾਰ ਸਾਹਿਬਜ਼ਾਦਿਆਂ ‘ ਦਾ ਪਾਠ ਸ਼ਾਮਿਲ ਕੀਤਾ ਗਿਆ ਹੈ |

■ ਐੱਸ. ਜੀ. ਪੀ. ਸੀ. ਵਲੋਂ ਪੰਜਾਬ ਸਰਕਾਰ ਨੂੰ ਅਲਟੀਮੇਟਮ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 12ਵੀਂ ਦੇ ਸਲੇਬਸ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੱਤਾ ਹੈ। ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਪੰਜਾਬ ਸਰਕਾਰ ਨੂੰ 10 ਦਿਨ ਦੇ ਅੰਦਰ 12ਵੀਂ ਜਮਾਤ ਦਾ ਸਲੇਬਸ ਠੀਕ ਕਰਨ ਦੇ ਲਈ ਸਖਤੀ ਨਾਲ ਕਿਹਾ।

ਲੌਂਗੋਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ 10 ਦਿਨ ਦੇ ਅੰਦਰ 12ਵੀਂ ਜਮਾਤ ਦਾ ਸਲੇਬਸ ਠੀਕ ਨਹੀਂ ਕਰਦੀ ਤਾਂ 19 ਮਈ ਨੂੰ ਸਮੂਹ ਪੰਥਖ ਜਥੇਬੰਦੀਆਂ ਦਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਇਕੱਠ ਬੁਲਾਇਆ ਜਾਵੇਗਾ ਜਿਸ ਵਿਚ ਅਗਲੇਰੀ ਰੂਪ ਰੇਖਾ ਉਲੀਕੀ ਜਾਵੇਗੀ।

Leave a Reply

Your email address will not be published. Required fields are marked *

Close