fbpx
BooksNewsPunjab

ਪੰਜਾਬ ਬੋਰਡ ਨੇ ਸਿਰਫ 90 ਰੁਪਏ ਦੀ ਛਾਪੀ ਹੈ ਕਿਤਾਬ: ਮਨਪ੍ਰੀਤ ਬਾਦਲ

by ਨੀਤੂ ਬਾਤਿਸ਼

ਚੰਡੀਗੜ੍ਹ, 3 ਮਈ( NRI MEDIA )

ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵਾਂ ਜਮਾਤ ਦੇ ਸਲੇਬਸ ‘ਚ ਸਿੱਖ ਗੁਰੂਆਂ ਦਾ ਸਲੇਬਸ ਖਤਮ ਕਰਨ ਸਬੰਧੀ ਆਪਣੀ ਸਫਾਈ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਸਲੇਬਸ ਬਦਲਣ ਦੀ ਪ੍ਰਕਿਰਿਆ 2014 ‘ਚ ਹੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਹੁਣ ਕੁਝ ਸਲੇਬਸ ਬਦਲਿਆ ਹੈ।

90 ਰੁਪਏ ‘ਚ ਛਾਪੀ ਕਿਤਾਬ

ਉਨ੍ਹਾਂ ਕਿਹਾ ਕਿ ਜਦੋਂ ਬੋਰਡ ਦੀ ਮੀਟਿੰਗ ਹੋਈ ਸੀ ਤਾਂ ਉਸ ‘ਚ ਐੱਸ. ਜੀ. ਪੀ. ਸੀ. ਦੇ ਮੈਂਬਰ ਵੀ ਸ਼ਾਮਲ ਸਨ। ਪਹਿਲਾਂ ਪੰਜਾਬ ਦਾ ਇਤਿਹਾਸ ਪੜ੍ਹਾਉਣ ਦਾ ਫੈਸਲਾ ਲਿਆ ਗਿਆ ਫਿਰ 12ਵੀਂ ਜਮਾਤ ‘ਚ ਦੇਸ਼ ਦਾ ਸਲੇਬਸ ਪੜ੍ਹਾਇਆ ਜਾ ਰਿਹਾ ਹੈ।ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਬੋਰਡ ਨੇ ਕਿਤਾਬ ਸਿਰਫ 90 ਰੁਪਏ ਦੀ ਛਾਪੀ ਹੈ, ਜਦੋਂ ਕਿ ਪ੍ਰਾਈਵੇਟ ਪਬਸ਼ਿਰ ਦੀ ਕਿਤਾਬ ਦਾ ਮੁੱਲ 500 ਰੁਪਏ ਹੈ। ਬੋਰਡ ਦੀ 182 ਪੇਜਾਂ ਦੀ ਕਿਤਾਬ ‘ਚ ਸਾਰਾ ਇਤਿਹਾਸ ਹੈ ਅਤੇ ਕਿਤਾਬਾਂ ਬੱਚਿਆਂ ਨੂੰ ਸਸਤੀਆਂ ਮਿਲਣਗੀਆਂ।

ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕਿਹਾ

ਇਸ ਤੋਂ ਇਲਾਵਾ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕਿਹਾ ਕਿ11ਵੀਂ ਅਤੇ 12ਵੀਂ ਦੀਆਂ ਕਿਤਾਬਾਂ ‘ਚ ਸਾਰੇ ਸਿੱਖ ਗੁਰੂਆਂ ਦਾ ਸਲੇਬਸ ਹੈ ਅਤੇ ਵਿਰੋਧੀ ਧਿਰ ਲੋਕਾਂ ‘ਚ ਗਲਤ ਅਫਵਾਹ ਫੈਲਾ ਰਹੀ ਹੈ। ਪ੍ਰਾਈਵੇਟ ਪਬਲਿਸ਼ਰ ਦੀ ਛਾਪੀ ਗਾਈਡ ਦਾ ਹਵਾਲਾ ਦੇ ਕੇ ਵਿਰੋਧੀ ਧਿਰ ਵਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ

Leave a Reply

Your email address will not be published. Required fields are marked *

Close