fbpx
BooksNewsPunjab

ਐੱਸ. ਜੀ. ਪੀ. ਸੀ. ਵਲੋਂ ਪੰਜਾਬ ਸਰਕਾਰ ਨੂੰ 12ਵੀਂ ਦਾ ਸਲੇਬਸ ਦਰੁਸਤ ਕਰਨ ਲਈ 10 ਦਿਨ ਦਾ ਅਲਟੀਮੇਟਮ

by ਗੁਰਵਿੰਦਰ ਦੋਸਾਂਝ

ਅੰਮ੍ਰਿਤਸਰ, 7 ਮਈ ( NRI MEDIA )

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 12ਵੀਂ ਦੇ ਸਲੇਬਸ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੱਤਾ ਹੈ। ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਪੰਜਾਬ ਸਰਕਾਰ ਨੂੰ 10 ਦਿਨ ਦੇ ਅੰਦਰ 12ਵੀਂ ਜਮਾਤ ਦਾ ਸਲੇਬਸ ਠੀਕ ਕਰਨ ਦੇ ਲਈ ਸਖਤੀ ਨਾਲ ਕਿਹਾ।ਲੌਂਗੋਵਾਲ ਨੇ ਕਿਹਾ

ਲੌਂਗੋਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ 10 ਦਿਨ ਦੇ ਅੰਦਰ 12ਵੀਂ ਜਮਾਤ ਦਾ ਸਲੇਬਸ ਠੀਕ ਨਹੀਂ ਕਰਦੀ ਤਾਂ 19 ਮਈ ਨੂੰ ਸਮੂਹ ਪੰਥਖ ਜਥੇਬੰਦੀਆਂ ਦਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਇਕੱਠ ਬੁਲਾਇਆ ਜਾਵੇਗਾ ਜਿਸ ਵਿਚ ਅਗਲੇਰੀ ਰੂਪ ਰੇਖਾ ਉਲੀਕੀ ਜਾਵੇਗੀ।

ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਦਾ ਦਿਤਾ ਹਵਾਲਾ

ਲੌਂਗੋਵਾਲ ਨੇ ਕੇਂਦਰ ਦੀ ਕਾਂਗਰਸ ਸਰਕਾਰ ਦੁਆਰਾ ਸੰਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਕਰਵਾਏ ਹਮਲੇ ਦਾ ਹਵਾਲਾ ਦਿੰਦਿਆ ਕਿਹਾ ਕਿ ਪਹਿਲਾਂ ਵੀ 1984 ਵਿਚ ਸਿੱਖ ਕੌਮ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਅਤੇ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਸਿੱਖ ਸਿਧਾਂਤਾਂ, ਸਿੱਖ ਸੰਸਥਾਵਾਂ, ਸਿੱਖ ਸੱਭਿਆਚਾਰ ਤੇ ਸਿੱਖ ਇਤਿਹਾਸ ਤੇ ਪੰਜਾਬ ਦੀ ਵਿਰਾਸਤ ਨੂੰ ਖਤਮ ਕਰਨ ‘ਤੇ ਤੁਰੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਵਲੋਂ ਸਲੇਬਸ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਇਸ ਖਿਲਾਫ ਸਖਤ ਕਦਮ ਚੁੱਕੇ ਜਾਣਗੇ।

Leave a Reply

Your email address will not be published. Required fields are marked *

Close