fbpx
Auto NewsDrivingTransport

ਦੁਨੀਆ ਦੀ ਸਬਤੋਂ ਮਹਿੰਗੀ ਐਸ.ਯੂ.ਵੀ ਕਾਰ, 14 ਕਰੋੜ ਤੋਂ ਜ਼ਿਆਦਾ ਹੈ ਕੀਮਤ

Nri Media

9 ਜੂਨ, ਵਿਕਰਮ ਸਹਿਜਪਾਲ

ਉਨਟਾਰੀਓ : ਇਸ ਕਾਰ ਨੂੰ ਪਿਛਲੇ ਸਾਲ ਦੁਬਈ ਇੰਟਰਨੈਸ਼ਨਲ ਮੋਟਰ ਸ਼ੋਅ ਵਿੱਚ ਪੇਸ਼ ਕੀਤਾ ਗਿਆ ਸੀ। ਇਹੋ ਜੀਆਂ ਸਿਰਫ਼ 12 ਕਾਰਾਂ ਹੀ ਬਣਾਇਆਂ ਜਾਣਗੀਆਂ। ਦੁਨੀਆ ਦੀ ਸਭਤੋਂ ਮਹਿੰਗੀ ਇਸ ਕਾਰ ਦਾ ਨਾਂਅ ‘ਕਾਰਲਮੈਨ ਕਿੰਗ’ ਹੈ। ਇਸ ਦੀ ਕੀਮਤ 22 ਲੱਖ ਡਾਲਰ(14.27 ਕਰੋੜ ਤੋਂ ਜ਼ਿਆਦਾ) ਹੈ ਤੇ ਜੇਕਰ ਇਸ ‘ਚ ਬਾਡੀ ਆਰਮਰ ਲਗਾਇਆ ਜਾਵੇ ਤੇ ਇਸ ਦੀ ਕਸਟਮਾਈਜੇਸ਼ਨ ਕੀਤੀ ਜਾਵੇ ਤਾਂ ਇਸ ਕਾਰ ਦੀ ਕੀਮਤ 22 ਕਰੋੜ ਰੁਪਏ ਤਕ ਪਹੁੰਚ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਐਸ.ਯੂ.ਵੀ ਕਾਰ ਦੀ ਕੀਮਤ ਜ਼ਿਆਦਾਤਰ ਸਪੋਰਟਸ ਕਾਰਾਂ ਤੋਂ ਕਈ ਗੁਣਾ ਵੱਧ ਹੈ। ਜਿਵੇਂ ਕਿ ਇਸ ਕਾਰ ਦੇ ਮੁਕਾਬਲੇ ਮਜ਼ੇਰਾਤੀ ਲੇਵਾਂਤੇ ਦੀ ਕੀਮਤ 1.45 ਕਰੋੜ, ਲੈਂਬਰਗਿਨੀ ਉਰਸ ਦੀ ਕੀਮਤ 3 ਕਰੋੜ ਤੇ ਬੈਂਟਲੇ ਬੈਂਟੇਗਾ ਦੀ ਕੀਮਤ 3.85 ਕਰੋੜ ਰੁਪਏ ਹੀ ਹੈ।

ਇਹ ਹਨ ਕਾਰ ਦੇ ਫ਼ੀਚਰ

ਇਸ ਕਾਰ ਨੂੰ ਚੀਨ ਦੀ ਆਟੋਮੋਟਿਵ ਕੰਪਨੀ ਆਈ.ਏ.ਟੀ ਆਟੋਮੋਬਾਇਲ ਟੈਕਨੌਲੋਜੀ ਨੇ ਡਿਜ਼ਾਈਨ ਕੀਤਾ ਹੈ। ਇਸ ਨੂੰ ਯੂਰਪ ‘ਚ 1,800 ਕਰਮਚਾਰੀਆਂ ਦੀ ਇੱਕ ਟੀਮ ਨੇ ਬਣਾਇਆ ਹੈ।

ਕਾਰਲਮੈਨ ਕਿੰਗ ਫੋਰਡ 550 ਦੇ ਪਲੇਟਫ਼ਾਰਮ ਤੇ ਆਧਾਰਿਤ ਹੈ, ਇਸ ਦਾ ਵਜ਼ਨ 4.5 ਟਨ ਹੈ। ਇਹ ਐਸ.ਯੂ.ਵੀ 6 ਮੀਟਰ ਲੰਬੀ ਹੈ, ਇਸ ਚ 6.8 ਲੀਟਰ ਦਾ ਵੀ10 ਇੰਜਨ ਲੱਗਿਆ ਹੋਇਆ ਹੈ ਜੋ 400ਪੀਐਸ ਦੀ ਪਾਵਰ ਵਾਲਾ ਹੈ। ਇਸ ਕਾਰ ‘ਚ ਹਾਈ ਫਾਈ ਸਾਉਂਡ, ਅਲਟਰਾ 4ਕੇ ਟੀ.ਵੀ, ਪ੍ਰਾਈਵੇਟ ਸੇਫਬੋਕਸ ਤੇ ਫ਼ੋਨ ਪ੍ਰੋਜੇਕਸ਼ਨ ਸਿਸਟਮ ਹੈ।  ਇਸ ਕਾਰ ‘ਚ ਫ਼ਰਿਜ, ਕੌਫ਼ੀ ਮਸ਼ੀਨ, ਇਲੈਕਟ੍ਰਿਕ ਟੇਬਲ, ਇਨਡੋਰ ਨਿਉਨ ਲਾਈਟ ਨੇ ਨਾਲ ਓਓਨਾਲ ਕਈ ਸ਼ਾਨਦਾਰ ਫ਼ੀਚਰ ਹਨ।

Leave a Reply

Your email address will not be published. Required fields are marked *

Close