fbpx
LifeNationalNewsWeird

ਹਰਿਆਣੇ ਦਾ ਇਹ ਸ਼ਕਸ ਗਰਮੀ ਵਿੱਚ ਲੈਂਦਾ ਹੈ ਰਜਾਈ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

14 ਜੂਨ, ਸਿਮਰਨ ਕੌਰ- (NRI MEDIA) :

ਹਰਿਆਣਾ /- ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਤਪਦੀ ਧੁੱਪ ਅਤੇ ਗਰਮੀ ਨਾਲ ਹਰ ਕੋਈ ਪਰੇਸ਼ਾਨ ਹੈ। ਦੁਪਹਿਰ ਵਿੱਚ ਚਲਣ ਵਾਲੀ ਲੂ ਦੇ ਕਾਰਨ ਲੋਕ ਘਰਾਂ ਚੋਂ ਨਿਕਲਣ ਤੋਂ ਬਚਦੇ ਹਨ ਪਰ ਹਰਿਆਣੇ ਦੇ ਮਹਿੰਦਰਗੜ੍ਹ ਵਿੱਚ ਇੱਕ ਸ਼ਖ਼ਸ ਇਸ ਗਰਮੀ ਵਿੱਚ ਰਜਾਈ ਲੈ ਕੇ ਸੋਂਦਾ ਹੈ। ਇੰਨਾ ਹੀ ਨਹੀਂ ਧੁੱਪੇ ਬਾਹਰ ਨਿਕਲਣ ਉੱਤੇ ਸਵੈਟਰ ਜਾਂ ਸ਼ਾਲ ਲੈ ਕੇ ਨਿਕਲਦਾ ਹੈ। ਗਰਮੀ ਵਿੱਚ ਇਸ ਸ਼ਖ਼ਸ ਨੂੰ ਅਜਿਹਾ ਦੇਖਕੇ ਹਰ ਕੋਈ ਹੈਰਾਨ ਹੈ।

ਇੰਨਾ ਹੀ ਨਹੀਂ ਇਹ ਸ਼ਖ਼ਸ ਅੱਗ ਸੇਕਣ ਨੂੰ ਮਜਬੂਰ ਹੈ। ਮਹਿੰਦਰਗੜ੍ਹ ਵਿੱਚ ਰਹਿਣ ਵਾਲੇ ਸੰਤਰਾਮ ਨਾਮ ਦੇ ਸ਼ਖ਼ਸ ਨੂੰ ਤਪਦੀ ਧੁੱਪ ‘ਚ ਸਰਦੀ ਲੱਗਦੀ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਗਰਮੀ ਲੱਗਦੀ ਹੈ। ਇੰਨਾ ਹੀ ਨਹੀਂ ਜਿਵੇਂ – ਜਿਵੇਂ ਆਮ ਲੋਕਾਂ ਲਈ ਗਰਮੀ ਵਧਦੀ ਹੈ। ਸੰਤਰਾਮ ਰਾਤ ਨੂੰ ਜ਼ਿਆਦਾ ਤੋਂ ਜ਼ਿਆਦਾ ਰਜਾਈਆਂ ਲੈ ਕੇ ਸੋਂਦਾ ਹੈ। ਪਿੰਡਾ ਵਾਲਿਆਂ ਦਾ ਕਹਿਣਾ ਹੈ ਕਿ ਸੰਤਰਾਮ ਇਹ ਕਾਫ਼ੀ ਸਮੇਂ ਤੋਂ ਕਰ ਰਹੇ ਹਨ।

 ਸਰਦੀਆਂ ਵਿੱਚ ਬਰਫ਼ ਖਾਂਦੇ ਹਨ ਸੰਤਰਾਮ :

ਕੁਰਦਤ ਦੇ ਅੱਗੇ ਮਜਬੂਰ ਸੰਤਰਾਮ ਗਰਮੀ ਵਿੱਚ ਰਜਾਈਆਂ ਲੈਂਦੇ ਹਨ ਤਾਂ ਲੋਕਾਂ ਨੂੰ ਕੰਬਣ ਵਾਲੀ ਠੰਡ ਵਿੱਚ ਨਾ ਸਿਰਫ਼ ਬਰਫ਼ ਦਾ ਪਾਣੀ ਪੀਂਦੇ ਹਨ ਸਗੋਂ ਕਈ ਵਾਰ ਤਾਂ ਬਰਫ਼ ਦੀ ਚਾਦਰ ਤੇ ਪੈਂਦੇ ਹਨ। ਸਰਦੀ ਵਿੱਚ ਸੰਤਰਾਮ ਸਵੇਰੇ 5 ਵਜੇ ਉੱਠਕੇ ਤਲਾਬ ਵਿੱਚ ਨਹਾਂਉਦੇ ਹਨ। ਇੰਨਾ ਹੀ ਨਹੀਂ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਜਨਵਰੀ ਦੇ ਮਹੀਨੇ ਵਿੱਚ ਸੰਤਰਾਮ ਨੂੰ ਪਸੀਨੇ ਆਉਂਦੇ ਹਨ। ਸੰਤਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰੋਗ ਨਹੀਂ ਹੈ। ਉਨ੍ਹਾਂ ਦਾ ਸਰੀਰ ਬਚਪਨ ਤੋਂ ਹੀ ਅਜਿਹਾ ਹੈ। ਦੱਸ ਦਈਏ ਕਿ ਸੰਤਰਾਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਕਈ ਵਾਰ ਸਨਮਾਨਿਤ ਕਰ ਚੁੱਕਿਆ ਹੈ ਅਤੇ ਉਨ੍ਹਾਂ ਦੀ ਆਰਥਿਕ ਸਹਾਇਤਾ ਵੀ ਕਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਵਾਰ ਡਾਕਟਰਾਂ ਨੇ ਸੰਤਰਾਮ ਦੇ ਘਰ ਜਾ ਕੇ ਉਨ੍ਹਾਂ ਦੀ ਜਾਂਚ ਕੀਤੀ, ਪਰ ਨਤੀਜਾ ਸਿਫ਼ਰ ਨਿਕਲਿਆ। ਡਾਕਟਰਾਂ ਦਾ ਕਹਿਣਾ ਹੈ ਕਿ ਸੰਤਰਾਮ ਦੇ ਨਾਲ ਜੋ ਕੁੱਝ ਵੀ ਹੋ ਰਿਹਾ ਹੈ ਉਹ ਕੁਦਰਤ ਦੀ ਦੇਣ ਹੈ। ਸੰਤਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਰਫ਼ ਉੱਤੇ ਸਭ ਤੋਂ ਜ਼ਿਆਦਾ ਸਮੇਂ ਤੱਕ ਪੈਣ ਦਾ ਰਿਕਾਰਡ ਤੋੜ ਦਿੱਤਾ ਹੈ । ਮਹਿੰਦਰਗੜ੍ਹ ਦੇ ਲੋਕ ਸੰਤਰਾਮ ਨੂੰ ਮੌਸਮ ਵਿਭਾਗ ਦੇ ਨਾਮ ਤੋਂ ਬੁਲਾਉਂਦੇ ਹਨ । 

Leave a Reply

Your email address will not be published. Required fields are marked *

Close