fbpx
Auto NewsBuyers GuideDriving

ਇਕ ਵਾਰ ਫੁਲ ਚਾਰਜ ਹੋ ਕੇ 500 ਕਿਲੋਮੀਟਰ ਤਕ ਸਫਰ ਤੈਅ ਕਰੇਗੀ ਇਹ ਬਾਇਕ

Nri Media

( ਵਿਕਰਮ ਸਹਿਜਪਾਲ )

ਭਾਰਤ ‘ਚ ਵਧ ਰਹੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੇਖਦਿਆਂ ਹੁਣ ਅਜਿਹਾ ਮੋਟਰਸਾਈਕਲ ਤਿਆਰ ਕੀਤਾ ਗਿਆ ਹੈ, ਜੋ ਕਿਸੇ ਵੀ ਮਾਮਲੇ ਵਿਚ ਉੱਚ ਸਮਰੱਥਾ ਵਾਲੇ ਸਪੋਰਟਸ ਬਾਈਕ ਤੋਂ ਕਿਤੇ ਬਿਹਤਰ ਹੈ। ਇਸ ਵਿਚ ਦੁਨੀਆ ਦੀ ਸਭ ਤੋਂ ਬਿਹਤਰੀਨ ਬੈਟਰੀ ਲਾਈ ਗਈ ਹੈ, ਜੋ ਇਕ ਵਾਰ ਫੁਲ ਚਾਰਜ ਹੋ ਕੇ 500 ਕਿਲੋਮੀਟਰ ਤਕ ਦਾ ਸਫਰ ਤੈਅ ਕਰਨ ਵਿਚ ਮਦਦ ਕਰਦੀ ਹੈ। ਇਸ ਨੂੰ ਕਰਨਾਟਕ ਦੇ ਸ਼ਹਿਰ ਹੁਬਲੀ ਵਿਚ ਸਥਾਪਤ ਮੈਨਕੇਮ ਆਟੋਮੋਟਿਵ (Mankame Automotive) ਨੇ ਤਿਆਰ ਕੀਤਾ ਹੈ। EP-A ਨਾਂ ਦਾ ਇਹ ਇਲੈਕਟ੍ਰਿਕ ਸਪੋਰਟਸ ਬਾਈਕ ਪਰਫਾਰਮੈਂਸ ਦੇ ਮਾਮਲੇ ਵਿਚ ਹੁਣ ਤਕ ਬਣਾਏ ਗਏ ਕਿਸੇ ਵੀ ਇਲੈਕਟ੍ਰਿਕ ਮੋਟਰਸਾਈਕਲ ਨਾਲੋਂ ਬਿਹਤਰ ਮੰਨਿਆ ਜਾ ਰਿਹਾ ਹੈ।

ਵਿਸ਼ੇਸ਼ਤਾਵਾਂ

* ਇਸ ਵਿਚ kW (ED hp) ਦੀ ਬੈਟਰੀ ਲੱਗੀ ਹੈ, ਜੋ 8,000 rpm ‘ਤੇ ਕੰਮ ਕਰਦੀ ਹੈ।
ਬਾਈਕ ਵਿਚ 18. kWh ਸਮਰੱਥਾ ਵਾਲੀ ਖਾਸ ਬੈਟਰੀ ਲਾਈ ਗਈ ਹੈ।
ਇਸ ਦੀ ਉੱਚ ਰਫਤਾਰ 250 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ।
ਇਸ ਨਾਲ ਇਕ ਚਾਰਜ ਵਿਚ 500 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਜਾ ਸਕਦੀ ਹੈ।

80 Kg ਦੀ ਪਾਵਰਫੁਲ ਬੈਟਰੀ

ਇਸ ਇਲੈਕਟ੍ਰਿਕ ਬਾਈਕ ਵਿਚ ਖਾਸ ਤੌਰ ‘ਤੇ ਤਿਆਰ ਲਿਕਵਿਡ ਕੂਲਡ ਬੈਟਰੀ ਯੂਨਿਟ ਲੱਗਾ ਹੈ, ਜਿਸ ਨੂੰ ਸੈਮਸੰਗ ਸੈੱਲਜ਼ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਨੂੰ ਐਡਵਾਂਸ ਮੈਨੇਜਮੈਂਟ ਸਿਸਟਮ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਪਾਵਰ ਪੈਕ ਦਾ ਭਾਰ 80 ਕਿਲੋ ਹੈ ਅਤੇ ਇਸ ਨੂੰ ਲਾਉਣ ਤੋਂ ਬਾਅਦ ਬਾਈਕ ਦਾ ਕੁਲ ਭਾਰ 180 ਕਿਲੋ ਬਣਦਾ ਹੈ।

ਭਾਰਤ ‘ਚ ਤਿਆਰ ਕੀਤਾ ਗਿਆ ਸਾਫਟਵੇਅਰ

ਮੈਨਕੇਮ ਕੰਪਨੀ ਨੇ ਇਸ ਨੂੰ ਸੁਰੱਖਿਅਤ ਬਣਾਉਣ ਲਈ ਦੇਸ਼ ਵਿਚ ਹੀ ਇਸ ਦਾ ਸਾਫਟਵੇਅਰ ਤਿਆਰ ਕੀਤਾ ਹੈ, ਜੋ ABS ਤੇ ਟ੍ਰੈਕਸ਼ਨ ਕੰਟਰੋਲ ਸਿਸਟਮ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। EP-A ਮੋਟਰਸਾਈਕਲ ਸਟੀਲ ਫਰੇਮ ‘ਤੇ ਬਣਾਇਆ ਗਿਆ ਹੈ ਅਤੇ ਇਸ ਵਿਚ Brembo ਦੀਆਂ ਸਭ ਤੋਂ ਵਧੀਆ ਬਰੇਕਸ ਲਾਈਆਂ ਗਈਆਂ ਹਨ, ਜੋ ਆਸਾਨੀ ਨਾਲ ਇਸ ਨੂੰ ਰੋਕਣ ਦਾ ਕੰਮ ਕਰਦੀਆਂ ਹਨ।

ਟੈਸਟ ਵਿਚ ਸਾਹਮਣੇ ਆਏ 95 ਫੀਸਦੀ ਤਕ ਸਟੀਕ ਨਤੀਜੇ

ਇਸ ਇਲੈਕਟ੍ਰਿਕ ਮੋਟਰਸਾਈਕਲ ‘ਤੇ ਲੈਬ ਟੈਸਟ ਦੌਰਾਨ ਮੋਟਰਸਾਈਕਲ ‘ਤੇ ਸਵਾਰ ਦਾ ਕੁਲ ਭਾਰ 250 ਕਿਲੋ ਰੱਖ ਕੇ ਵਰਚੁਅਲ ਟੈਸਟ ਕੀਤਾ ਗਿਆ ਹੈ। ਇਸ ਦੌਰਾਨ ਬਾਈਕ ਦੀ ਰਫਤਾਰ 82.5 km/h ਰੱਖੀ ਗਈ ਅਤੇ ਇਸ ਨੂੰ 500 ਕਿਲੋਮੀਟਰ ਤਕ ਚਲਾਇਆ ਗਿਆ। ਕੰਪਨੀ ਨੇ ਦੱਸਿਆ ਕਿ ਇਹ ਟੈਸਟ 95 ਫੀਸਦੀ ਸਟੀਕ ਹੈ।

ਵੇਰੀਐਂਟ ਦੇ ਹਿਸਾਬ ਨਾਲ ਤਹਿ ਕੀਤੀ ਗਈ ਕੀਮਤ

ਇਸ ਦੇ ਬੇਸ ਮਾਡਲ ਵਿਚ 16 kW AC ਇੰਡਕਸ਼ਨ ਮੋਟਰ ਲੱਗੀ ਹੈ, ਜਿਸ ਨੂੰ 12.16 kWh ਦੇ ਬੈਟਰੀ ਪੈਕ ਨਾਲ ਜੋੜਿਆ ਗਿਆ ਹੈ। ਇਹ ਵੇਰੀਐਂਟ ਇਕ ਚਾਰਜ ਵਿਚ 320 ਕਿਲੋਮੀਟਰ ਦੀ ਯਾਤਰਾ ਤਹਿ ਕਰ ਸਕਦਾ ਹੈ। ਇਸ ਦੀ ਔਸਤ ਰਫਤਾਰ 70 km/h  ਤੇ ਉੱਚ ਰਫਤਾਰ 120 km/h ਦੱਸੀ ਗਈ ਹੈ। ਇਸ ਦੀ ਕੀਮਤ 8500 ਡਾਲਰ (ਲਗਭਗ 5.73 ਲੱਖ ਰੁਪਏ ਹੋਣ ਦਾ ਅੰਦਾਜ਼ਾ ਹੈ।
EP-A ਮੋਟਰਸਾਈਕਲ ਦਾ ਇਕ 20 kW ਬਰੱਸ਼ਲੈੱਸ 43 ਮੋਟਰ ਵਾਲਾ ਵੇਰੀਐਂਟ ਮੁਹੱਈਆ ਕਰਵਾਇਆ ਜਾਵੇਗਾ, ਜਿਸ ਦੀ ਉੱਚ ਰਫਤਾਰ 180 km/h ਦੀ ਹੋਵੇਗੀ ਅਤੇ ਇਸ ਨੂੰ ਇਕ ਵਾਰ ਫੁਲ ਚਾਰਜ ਕਰ ਕੇ 400 km ਤਕ ਚਲਾਇਆ ਜਾ ਸਕੇਗਾ। ਇਸ ਦੀ ਕੀਮਤ 10.500 ਡਾਲਰ (ਲਗਭਗ 7.8 ਲੱਖ  ਰੁਪਏ) ਹੋਣ ਦਾ ਅੰਦਾਜ਼ਾ ਹੈ।
ਉੱਥੇ ਹੀ ਗੱਲ ਕੀਤੀ ਜਾਵੇ ਟਾਪ ਵੇਰੀਐਂਟ ਦੀ ਤਾਂ ਇਸ ਵਿਚ 40 kW ਪਰਮਾਨੈਂਟ ਮੈਗਨੇਟ ਸਿੰਕ੍ਰੋਨਸ ਮੋਟਰ ਲੱਗੀ ਹੋਵੇਗੀ, ਜਿਸ ਨੂੰ  18.4 kWh ਦੀ ਬੈਟਰੀ ਨਾਲ ਜੋੜਿਆ ਗਿਆ ਹੈ। ਇਸ ਨੂੰ ਇਕ ਵਾਰ ਚਾਰਜ ਕਰ ਕੇ 500 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਇਸ ਦੀ ਕੀਮਤ 13 ਹਜ਼ਾਰ ਡਾਲਰ (ਲਗਭਗ 8 ਲੱਖ 77 ਹਜ਼ਾਰ ਰੁਪਏ) ਰੱਖੀ ਗਈ ਹੈ।
ਇਸ ਨੂੰ ਫਿਲਹਾਲ ਇਕ ਪ੍ਰੋਟੋਟਾਈਪ ਬਣਾ ਕੇ ਉਸ ‘ਤੇ ਟੈਸਟ ਕੀਤਾ ਗਿਆ ਹੈ, ਜੋ ਸਫਲ ਰਿਹਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਦਾ ਉਤਪਾਦਨ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ ਸਾਲ 2022 ਤਕ ਮੁਹੱਈਆ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *

Close