fbpx
BooksNewsPunjab

ਪੰਜਾਬ ਬੋਰਡ 12 ਵੀਂ ਦੀ ਇਤਿਹਾਸ ਦੀ ਵਿਵਾਦਤ ਕਿਤਾਬ ਨੂੰ ਵਾਪਸ ਲੈਣ ਦੀ ਕੀਤੀ ਗਈ ਸਿਫਾਰਸ਼

By MEDIA DESK

ਚੰਡੀਗੜ੍ਹ , 11 ਜੂਨ ( NRI MEDIA )

ਪੰਜਾਬ ਸਰਕਾਰ ਦੁਆਰਾ ਬਣਾਈ ਗਈ ਛੇ ਮੈਂਬਰੀ ਕਮੇਟੀ ਨੇ 12 ਵੀਂ ਜਮਾਤ ਦੀ ਇਤਿਹਾਸ ਦੀ ਨਵੀਂ ਕਿਤਾਬ ਤੋਂ ਸਿੱਖ ਇਤਿਹਾਸ ਨੂੰ ਖਤਮ ਕਰਨ ਦੇ ਮੁੱਦੇ ਦੀ ਜਾਂਚ ਲਈ ਆਪਣੀ ਮੁੱਖ ਰਿਪੋਰਟ ਵਿਚ ਵਿਵਾਦਗ੍ਰਸਤ ਕਿਤਾਬ ਨੂੰ ਵਾਪਸ ਲੈਣ ਦੀ ਸਿਫਾਰਸ਼ ਕੀਤੀ ਹੈ , ਕਮੇਟੀ ਨੇ ਇਸ ਮੌਜੂਦਾ ਪੜ੍ਹਾਈ ਦੇ ਸੈਸ਼ਨ ਲਈ ਪੁਰਾਣੀ ਕਿਤਾਬ ਲਾਗੂ ਕਰਨ ਲਈ ਕਿਹਾ ਹੈ ,ਇਤਿਹਾਸਕਾਰ ਪ੍ਰੋਫੈਸਰ ਕਿਰਪਾਲ ਸਿੰਘ ਨੇ ਕਿਹਾ ਕਿ ਇਹ ਕਿਤਾਬ ਸਹੀ ਨਹੀਂ ਹੈ |

ਕਮੇਟੀ ਨੇ ਸਾਫ ਕੀਤਾ ਕਿ ਇਸ ਕਿਤਾਬ ਵਿੱਚ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ , ਜਾਂਚ ਕਮੇਟੀ ਦੀ ਮੀਟਿੰਗ ਇਸ ਮਹੀਨੇ ਹੋਵੇਗੀ, ਜਿਸ ਵਿੱਚ ਵਧੇਰੇ ਤੱਥਾਂ ਦੀ ਜਾਂਚ ਕੀਤੀ ਜਾਵੇਗੀ |

ਇਸ ਮਹੀਨੇ ਹੋਣ ਵਾਲੀ ਕਮੇਟੀ ਦੀ ਮੀਟਿੰਗ ਤੋਂ ਬਾਅਦ, ਜਾਂਚ ਕਮੇਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਆਖਰੀ ਰਿਪੋਰਟ ਪੇਸ਼ ਕਰੇਗੀ , ਇਸੇ ਤਰ੍ਹਾਂ ਪ੍ਰੋਫੈਸਰ ਕਿਰਪਾਲ ਸਿੰਘ ਨੇ ਕਿਹਾ ਕਿ ਨਵੀਂ ਕਿਤਾਬ ਬਣਾਉਣ ਵਾਲੀ ਕਮੇਟੀ ਨੇ ਇਤਿਹਾਸ ਦੇ ਤੱਥਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਕੰਮ ਕੀਤਾ ਹੈ, ਜੋ ਸਹੀ ਨਹੀਂ ਹੈ |

ਕੌਣ – ਕੌਣ ਹੈ ਕਮੇਟੀ ਵਿੱਚ ?

ਇਤਿਹਾਸਕਾਰ ਪ੍ਰੋ. ਕਿਰਪਾਲ ਸਿੰਘ ਇਸ ਕਮੇਟੀ ਦੇ ਚੇਅਰਮੇਨ ਹਨ , ਕਮੇਟੀ ਵਿੱਚ ਪ੍ਰੋ. ਜੇ.ਐਸ. ਗਰੇਵਾਲ ਸਾਬਕਾ ਵੀਸੀ ਜੀ.ਐੱਨ.ਡੀ.ਯੂ, ਪ੍ਰੋ. ਅਤਰਪਾਲ ਸਿੰਘ ਕਪੂਰ , ਪ੍ਰੋ. ਵੀਸੀ ਜੀ.ਐਸ.ਡੀ.ਯੂ ਅਤੇ ਪੰਜਾਬ ਯੂਨੀਵਰਸਿਟੀ ਯੂਨੀਵਰਸਟੀ ਦੀ ਮੈਡਮ ਇੰਦੂ ਬੰਗਾ ਦੇ ਇਲਾਵਾ ਦੋ ਐਸਜੀਪੀਸੀ ਮੈਂਬਰ ਵੀ ਸ਼ਾਮਿਲ ਹਨ ,ਇਹ ਕਮੇਟੀ ਇਕ ਵਿਚਾਰ ਬਣਾ ਕੇ ਸਾਂਝੀ ਰਿਪੋਰਟ ਪੇਸ਼ ਕਰੇਗੀ |

Leave a Reply

Your email address will not be published. Required fields are marked *

Close