fbpx
NationalNewsTravel

ਅੱਜ ਸੈਲਾਨੀਆਂ ਲਈ ਖੁੱਲ ਗਈ ਫੁੱਲਾਂ ਦੀ ਘਾਟੀ , ਕਰ ਸਕਣਗੇ ਦੀਦਾਰ 

By MEDIA DESK

ਚਮੋਲੀ , 02 ਜੂਨ ( NRI MEDIA )

ਸਮੁੰਦਰ ਤਲ ਤੋਂ 12500 ਫੁੱਟ ਦੀ ਉਚਾਈ ਤੇ ਸਥਿਤ ਹੈ ਸੰਸਾਰ ਪ੍ਰਸਿੱਧ ਫੁੱਲਾਂ ਦੀ ਵਾਦੀ , ਜਿਸਨੂੰ ਅੱਜ ਸੈਲਾਨੀਆਂ ਲਈ ਖੋਲ੍ਹਿਆ ਗਿਆ ਹੈ , ਨੰਦਾ ਦੇਵੀ ਨੈਸ਼ਨਲ ਗਾਰਡਨ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਪਹਿਲੇ ਦਿਨ 43 ਯਾਤਰੀਆਂ ਲਈ ਵਾਦੀ ਦੀ ਸੈਰ ਦਾ ਇੰਤਜਾਮ ਕੀਤਾ ਗਿਆ , 87.5 ਵਰਗ ਕਿ.ਮੀ. ਖੇਤਰਫਲ ਵਿੱਚ ਫੈਲੀ ਇਹ ਘਾਟੀ ਜੀਵ ਭਿੰਨਤਾ ਲਈ ਮਸ਼ਹੂਰ ਹੈ , ਜੋ ਕਿਸੇ ਸਵਰਗ ਦੇ ਨਜ਼ਾਰੇ ਤੋਂ ਘੱਟ ਨਹੀਂ ਹੈ |

ਨੰਦਾ ਦੇਵੀ ਨੈਸ਼ਨਲ ਪਾਰਕ ਦੇ ਵਣ ਖੇਤਰ ਅਧਿਕਾਰੀ ਬ੍ਰਿਜਮੋਹਨ ਭਰੀ ਨੇ ਦੱਸਿਆ ਕਿ ਆਉਣ ਵਾਲੇ ਛੇ ਮਹੀਨਿਆਂ ਵਿੱਚ ਸੈਲਾਨੀ ਵਾਦੀ ਵਿੱਚ ਕੁਦਰਤੀ ਹਸੀਨ ਨਜਾਰਿਆਂ ਦਾ ਆਨੰਦ ਲੈ ਸਕਣਗੇ , ਉਨ੍ਹਾਂ ਨੇ ਕਿਹਾ ਕਿ ਪਿਛਲੇ ਸੀਜ਼ਨ ਵਿੱਚ ਸਾਢੇ ਤੇਰਾਂ ਹਜ਼ਾਰ ਤੋਂ ਜਿਆਦਾ ਲੋਕ ਇੱਥੇ ਪਹੁੰਚੇ ਸਨ, ਪਰ ਇਸ ਵਾਰ ਜਿਸ ਤਰ੍ਹਾਂ ਚਾਰ ਧਾਮ ਯਾਤਰਾ ਦੇ ਨਾਲ ਹੀ ਹੈਮਕੁੰਟ ਸਾਹਿਬ ਦੀ ਯਾਤਰਾ ਦਾ ਉਤਸਾਹ ਦਿਖਾਈ ਦੇ ਰਿਹਾ ਹੈ , ਇਸ ਵਾਰ ਯਾਤਰੀਆਂ ਦੀ ਗਿਣਤੀ ਵਿੱਚ ਭਰੀ ਵਾਧਾ ਹੋ ਸਕਦਾ ਹੈ |

ਹੁਣ ਤੱਕ 110 ਦੇਸ਼ਾਂ ਦੇ ਵਿਦੇਸ਼ੀ ਸੈਲਾਨੀ ਵੀ ਫੁੱਲਾਂ ਦੀ ਘਾਟੀ ਤੱਕ ਪਹੁੰਚਣ ਲਈ ਆਪਣੀ ਬੁਕਿੰਗ ਕਰਵਾ ਚੁੱਕੇ ਹਨ |

ਫੁੱਲਾਂ ਦੀ ਇਸ ਘਾਟੀ ਦੀ ਖੋਜ 1931 ਵਿੱਚ ਬ੍ਰਿਟਿਸ਼ ਮਾਊਂਟੇਰੀਅਨ ਫ੍ਰੇਂਕ ਐਸ ਸਮਿਥ ਨੇ ਕੀ ਕੀਤੀ ਸੀ , ਉਹ ਪਹਾੜ ਤੇ ਚੜ ਦੇ ਹੋਏ ਰਸਤੇ ਨੂੰ ਭਟਕਣ ਕਾਰਣ ਇੱਥੇ ਪਹੁੰਚੇ ਸਨ , ਇਸ ਤੋਂ ਬਾਅਦ ਉਨ੍ਹਾਂ ਨੇ “ਵੈਲੀ ਆਫ ਫਲਾਵਰ ” ਨਾਮ ਦੀ ਵਿਸ਼ਵ ਪ੍ਰਸਿੱਧ ਕਿਤਾਬ ਪ੍ਰਕਾਸ਼ਿਤ ਕੀਤੀ ਸੀ |

ਫੁੱਲਾਂ ਦੀ ਇਹ ਘਾਟੀ 87.5 ਵਰਗ ਕਿਲੋਮੀਟਰ ਖੇਤਰਫਲ ਵਿੱਚ ਫੈਲੀ ਹੋਈ ਹੈ, ਇਥੇ ਫੁੱਲਾਂ ਦਾ ਕੁਦਰਤੀ ਖ਼ਜ਼ਾਨਾ ਹੈ , ਇਥੇ 500 ਤੋਂ ਵੱਧ ਕਿਸਮ ਦੇ ਫੁੱਲ ਹਨ ,ਇਸਨੂੰ ਦੁਨੀਆ ਦੇ ਫੁੱਲਾਂ ਦਾ ਬਿਸਤਰਾ ਵੀ ਕਿਹਾ ਜਾਂਦਾ ਹੈ |

Leave a Reply

Your email address will not be published. Required fields are marked *

Close