fbpx
OlympicsSports

ਓਲੰਪਿਕ 2020 : ਟੋਕੀਓ ਨੇ ਸ਼ੁਭਾਂਕਰਾਂ ਤੋਂ ਦੁਨੀਆ ਨੂੰ ਕਰਵਾਇਆ ਰੂਬਰੂ

Nri Media

24 ਜੁਲਾਈ, ਵਿਕਰਮ ਸਹਿਜਪਾਲ

ਟੋਕੀਓ (Sports Desk) : ਜਾਪਾਨ ਦੇ ਆਯੋਜਕਾਂ ਨੇ 2020 ਓਲੰਪਿਕ ਦੇ  ਸ਼ੁਭਾਂਕਰਾਂ ਤੋਂ ਦੁਨੀਆ ਨੂੰ ਰੂਬਰੂ ਕਰਵਾਇਆ ਹੈ, ਜਿਨ੍ਹਾਂ ਨੂੰ ਸੁਪਰਹੀਰੋ ਵਰਗੇ ਨਾਂ ਦਿੱਤੇ ਗਏ ਹਨ। ਆਯੋਜਕਾਂ ਨੇ ਟੋਕੀਓ ‘ਚ ਇਕ ਪ੍ਰੋਗਰਾਮ ਦੌਰਾਨ ਦੱਸਿਆ ਕਿ ਨੀਲੇ ਚੈੱਕ ਵਾਲੇ ਓਲੰਪਿਕ ਸ਼ੁਭਾਂਕਰ  ਨੂੰ ‘ਮਿਰਾਈਤੋਵਾ’  ਨਾਂ ਦਿੱਤਾ  ਗਿਆ ਹੈ, ਜੋ ਭਵਿੱਖ ਤੇ ਅਮਰਤਵ ਨਾਲ ਜੁੜੇ ਜਾਪਾਨੀ ਸ਼ਬਦਾਂ ਦਾ ਸੰਗਮ ਹੈ। ਅਧਿਕਾਰੀਆਂ ਅਨੁਸਾਰ ਇਹ ਹਮੇਸ਼ਾ ਲਈ ਉੱਜਵਲ ਭਵਿੱਖ ਦੀ ਉਮੀਦ ਦੱਸਦਾ ਹੈ।

ਇਸ ਦਾ ਪੈਰਾਲਿੰਪਿਕ ਸਾਂਝੇਦਾਰ ਨੀਲੇ ਚੈੱਕ ਵਾਲਾ ਸ਼ੁਭਾਂਕਰ ਹੈ, ਜਿਸ ਨੂੰ ‘ਸੋਮਾਇਟੀ’ ਨਾਂ ਦਿੱਤਾ ਗਿਆ ਹੈ। ਇਸ ਦਾ ਨਾਂ ਜਾਪਾਨ ਦੇ ਇਕ ਖਾਸ ਤਰ੍ਹਾਂ ਦੇ ਚੈਰੀ ਦੇ ਰੁੱਖ ਅਤੇ ਅੰਗਰੇਜ਼ੀ ਉਚਾਰਣ ‘ਸੋਮਾਇਟੀ’ (ਇੰਨਾ ਸ਼ਕਤੀਸ਼ਾਲੀ) ਤੋਂ ਲਿਆ ਗਿਆ ਹੈ। ਆਯੋਜਕਾਂ ਅਨੁਸਾਰ ਇਸ ਦੀਆਂ ਵਿਸ਼ੇਸ਼ਤਾਵਾਂ ਪ੍ਰੰਪਰਾ ਤੇ ਨਵਰਚਨਾ ਦਾ ਸੰਗਮ ਹਨ।

Leave a Reply

Your email address will not be published. Required fields are marked *

Close