fbpx
BooksCelebrityEntertainment

ਸੰਜੈ ਦੱਤ ਦੀ ਜੀਵਨੀ ‘ਤੇ ਅਗਲੇ ਸਾਲ ਆਵੇਗੀ ਕਿਤਾਬ

Nri Media

14 ਜੁਲਾਈ, ਵਿਕਰਮ ਸਹਿਜਪਾਲ

ਨਵੀਂ ਦਿੱਲੀ (Filmy Desk) : ਅਦਾਕਾਰ ਸੰਜੈ ਦੱਤ ਅਗਲੇ ਸਾਲ ਆਪਣੀ ਜੀਵਨੀ ‘ਤੇ ਆਧਾਰਤ ਕਿਤਾਬ ਲਿਖੇਗਾ। ਇਸ ਕਿਤਾਬ ਵਿੱਚ ਉਹ ਅਜਿਹੇ ਅਣਛੂਹੇ ਪਲਾਂ ਦਾ ਜ਼ਿਕਰ ਕਰੇਗਾ ਜੋ ਉਸ ਨੇ ਇਸ ਤੋਂ ਪਹਿਲਾਂ ਕਦੇ ਕਿਸੇ ਨਾਲ ਵੀ ਸਾਂਝੇ ਨਹੀਂ ਕੀਤੇ। ਉਸ ਦੇ 60ਵੇਂ ਜਨਮ ਦਿਨ ‘ਤੇ 29 ਜੁਲਾਈ 2019 ਨੂੰ ਹਾਰਪਰ ਕੌਲਿਨਜ਼ ਵੱਲੋਂ ਇਹ ਕਿਤਾਬ ਛਾਪੀ ਜਾਵੇਗੀ। ਪਬਲਿਸ਼ਰ ਦਾ ਕਹਿਣਾ ਹੈ, ”ਇਹ ਕਿਤਾਬ ਪੜ੍ਹ ਕੇ ਲੋਕ ਉਸ ਦੇ ਕਿਰਦਾਰ ਬਾਰੇ ਸਹੀ ਤਰੀਕੇ ਨਾਲ ਜਾਣ ਸਕਣਗੇ। ਸਾਨੂੰ ਉਸ ਦੇ ਜਵਾਨੀ ਦੇ ਸਮੇਂ ਦੇ ਕਈ ਕਿੱਸੇ ਸੁਣਨ ਨੂੰ ਮਿਲਦੇ ਹਨ, ਉਸ ਦੇ ਬੌਲੀਵੁੱਡ ਵਿੱਚ 80ਵਿਆਂ ਅਤੇ 90ਵਿਆਂ ਵਿੱਚ ਬਿਤਾਏ ਸਮੇਂ, ਜੇਲ੍ਹ ਵਿੱਚ ਉਸ ਦਾ ਤਜਰਬਾ ਜੋ ਉਸ ਨੇ ਕਦੇ ਕਿਸੇ ਨਾਲ ਸਾਂਝਾ ਨਹੀਂ ਕੀਤਾ, ਇਸ ਕਿਤਾਬ ‘ਚ ਪੜ੍ਹਨ ਨੂੰ ਮਿਲੇਗਾ।” ਇਸ ਤੋਂ ਪਹਿਲਾਂ ਉਸ ਦੀ ਜੀਵਨੀ ਬਾਰੇ ਫਿਲਮ ‘ਸੰਜੂ’ ਬਣ ਚੁੱਕੀ ਹੈ ਜਿਸ ਵਿੱਚ ਰਣਬੀਰ ਕਪੂਰ ਨੇ ਸੰਜੈ ਦੱਤ ਦੀ ਭੂਮਿਕਾ ਨਿਭਾਈ ਹੈ। ਬਾਕਸ ਆਫ਼ਿਸ ‘ਤੇ ਇਸ ਫਿਲਮ ਨੇ ਹੁਣ ਤਕ 250 ਕਰੋੜ ਦਾ ਕਾਰੋਬਾਰ ਕੀਤਾ ਹੈ।

Leave a Reply

Your email address will not be published. Required fields are marked *

Close