fbpx
GadgetsMoreProductsTechnology

Bug ਕਰ ਰਿਹਾ ਹੈ ਸੈਮਸੰਗ ਸਮਾਰਟਫੋਨਸ ਬਿਨਾਂ ਯੂਜ਼ਰ ਦੀ ਇਜਾਜ਼ਤ ਦੇ ਕੰਟੈਕਟਸ ਨਾਲ ਤਸਵੀਰਾਂ ਸ਼ੇਅਰ

Nri Media

01 ਜੁਲਾਈ, ਵਿਕਰਮ ਸਹਿਜਪਾਲ

ਉਨਟਾਰੀਓ : ਸੈਮਸੰਗ ਆਪਣੇ ਸਮਾਰਟਫੋਨਸ ‘ਚ ਵੱਖ-ਵੱਖ ਤਰ੍ਹਾਂ ਦੇ ਫੀਚਰਸ ਦਿੰਦਾ ਹੈ, ਜਿਸ ਕਾਰਨ ਪੂਰੀ ਦੁਨੀਆ ‘ਚ ਸੈਮਸੰਗ ਦੇ ਐਂਡ੍ਰਾਇਡ ਸਮਾਰਟਫੋਨਸ ਦੇ ਖਪਤਕਾਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਸੈਮਸੰਗ ਦੇ ਇਨ੍ਹਾਂ ਸਮਾਰਟਫੋਨਸ ‘ਚ ਇਕ ਬਗ ਦੇਖਿਆ ਗਿਆ ਹੈ ਜੋ ਗੈਲਰੀ ਦੀਆਂ ਤਸਵੀਰਾਂ ਨੂੰ ਬਿਨਾਂ ਯੂਜ਼ਰ ਦੀ ਇਜਾਜ਼ਤ ਦੇ ਕੰਟੈਕਟਸ ਨਾਲ ਸ਼ੇਅਰ ਕਰ ਰਿਹਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਦਾ ਕੋਈ ਰਿਕਾਰਡ ਸਮਾਰਟਫੋਨ ‘ਚ ਸੇਵ ਨਹੀਂ ਹੋ ਰਿਹਾ ਹੈ, ਜਿਸ ਨਾਲ ਯੂਜ਼ਰ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਕਿਹੜੀਆਂ ਤਸਵੀਰਾਂ ਨੂੰ ਕਿਸ ਕੰਟੈਕਟ ਨੰਬਰ ਨਾਲ ਸ਼ੇਅਰ ਕੀਤਾ ਗਿਆ ਹੈ। 9 ਟੂ 5 ਗੂਗਲ ਦੀ ਰਿਪੋਰਟ ਮੁਤਾਬਕ ਕੁਝ ਡਿਵਾਈਸਿਜ਼ ਲਈ ਜਾਰੀ ਕੀਤੇ ਗਏ ਸੈਮਸੰਗ ਮੈਸੇਜਿਸ ਐਪ ਦੇ ਰੀਸੈਂਟ ਅਪਡੇਟ ਤੋਂ ਬਾਅਦ ਗੈਲਰੀ ‘ਚ ਮੌਜੂਦ ਫੋਟੋਜ਼ MMS ਰਾਹੀਂ ਸ਼ੇਅਰ ਹੋ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਸਮੱਸਿਆ ਤੋਂ ਗੈਲੇਕਸੀ S9 ਅਤੇ ਗੈਲੇਕਸੀ ਨੋਟ 8 ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਹੋਰ ਗੈਲੇਕਸੀ ਸਮਾਰਟਫੋਨਸ ਦੀ ਮੈਸੇਜਿੰਗ ਐਪ ‘ਚ ਵੀ ਇਹੀ ਸਮੱਸਿਆ ਹੋਣ ਦੀ ਜਾਣਕਾਰੀ ਹੈ। ਇਸ ਸਮੱਸਿਆ ਬਾਰੇ ਪਤਾ ਲੱਗਣ ‘ਤੇ ਯੂਜ਼ਰਸ ਨੇ ਡਿਸਕਸ਼ਨ ਵੈੱਬਸਾਈਟ ਰੈਡਿਟ ‘ਤੇ ਸ਼ਿਕਾਇਤਾਂ ਦੀ ਝੜੀ ਲਾ ਦਿੱਤੀ ਹੈ।ਸੈਮਸੰਗ ਨੇ ਇਸ ਸਮੱਸਿਆ ਨੂੰ ਠੀਕ ਕਰਨ ਨੂੰ ਲੈ ਕੇ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਹੈ। ਵੱਡੀ ਮਾਤਰਾ ‘ਚ ਯੂਜ਼ਰਸ ਦਾ ਕਹਿਣਾ ਹੈ ਕਿ ਘੱਟੋ-ਘੱਟ ਇਸ ਨੂੰ ਟੈਂਪਰੇਰੀ ਤੌਰ ‘ਤੇ ਬੰਦ ਕਰ ਦੇਣਾ ਚਾਹੀਦਾ ਹੈ, ਤਾਂ ਕਿ ਯੂਜ਼ਰਸ ਦੇ ਫੋਨ ‘ਚ ਮੌਜੂਦ ਮੀਡੀਆ ਫਾਈਲਸ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

ਇੰਝ ਕਰ ਸਕਦੇ ਹੋ ਤੁਸੀ ਇਸ ਸਮੱਸਿਆਦਾ ਹੱਲ

ਇਸ ਸਮੱਸਿਆ ਨੂੰ ਯੂਜ਼ਰ ਆਪਣੇ ਸੈਮਸੰਗ ਸਮਾਰਟਫੋਨ ਦੀ ਸਟੋਰੇਜ ਪਰਮੀਸ਼ਨਸ ਨੂੰ ਡਿਸੇਬਲ ਕਰਕੇ ਫਿਕਸ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗ > ਐਪਸ > ਮੈਸੇਜਿਸ > ਪਰਮੀਸ਼ਨਸ > ਸਟੋਰੇਜ ‘ਤੇ ਜਾਣਾ ਹੋਵੇਗਾ।
ਇਸ ਤੋਂ ਬਾਅਦ ਸਟੋਰੇਜ ‘ਤੇ ਕਲਿੱਕ ਕਰਕੇ ਇਸ ਨੂੰ ਆਫ ਮਤਲਬ ਬੰਦ ਕਰ ਦਿਓ। ਅਜਿਹਾ ਕਰਨ ਨਾਲ ਤੁਸੀਂ ਬਿਨਾਂ ਇਜਾਜ਼ਤ ਦੇ ਫੋਟੋਆਂ ਨੂੰ ਸੈਂਡ ਹੋਣ ਤੋਂ ਰੋਕ ਸਕੋਗੇ ਪਰ ਧਿਆਨ ‘ਚ ਰਹੇ ਕਿ ਇਸ ਨਾਲ ਸਟੋਰੇਜ ਐਕਸੈੱਸ ਬੰਦ ਹੋ ਜਾਏਗਾ ਮਤਲਬ ਤੁਸੀਂ ਬਾਅਦ ‘ਚ ਵੀ ਫੋਟੋਆਂ ਨੂੰ ਮੈਸੇਜਿੰਗ ਐਪ ਰਾਹੀਂ ਸੈਂਡ ਨਹੀਂ ਕਰ ਸਕੋਗੇ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ‘ਚ ਸੈਮਸੰਗ ਇਸ ਸਮੱਸਿਆ ਨੂੰ ਠੀਕ ਕਰੇਗੀ।

Leave a Reply

Your email address will not be published. Required fields are marked *

Close