fbpx
CelebrityEntertainmentMusic

ਪੋਪਸਟਾਰ ਜਸਟਿਨ ਬੀਬਰ ਨੇ ਖਰੀਦਿਆ ਉਨਟਾਰੀਓ ਵਿੱਚ ਨਵਾਂ ਘਰ

By MEDIA DESK

ਕੈਮਬ੍ਰਿਜ , 28 ਅਗਸਤ ( NRI MEDIA )

24 ਸਾਲਾ ਕੈਨੇਡੀਅਨ ਪੋਪਸਟਾਰ ਜਸਟਿਨ ਬੀਬਰ ਨੇ ਕੈਮਬ੍ਰਿਜ, ਓਨਟਾਰੀਓ ਦੇ ਨੇੜੇ ਇਕ ਵਾਟਰਫਰੰਟ ਮੈਂਸ਼ਨ ਖਰੀਦਿਆ ਹੈ , ਬੀਬਰ ਨੇ ਇਸ ਸ਼ਾਨਦਾਰ ਘਰ ਲਈ 5 ਮਿਲੀਅਨ ਡਾਲਰ ਖਰਚੇ ਹਨ ,ਇਕ ਮੀਡੀਆ ਰਿਪੋਰਟ ਦੇ ਅਨੁਸਾਰ, ਇਹ ਘਰ ਬੀਬਰ ਨੇ ਆਪਣੀ ਮੰਗੇਤਰ ਹਾਇਲੀ ਬਾਲਡਵਿਨ ਨਾਲ ਰਹੇਂ ਲਈ ਖਰੀਦਿਆ ਹੈ , ਬੀਬਰ ਦਾ ਨਵਾਂ ਘਰ ਇਸਦੀ ਕੀਮਤ ਦੇ ਮੁਕਾਬਲੇ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ |

ਚਾਰ ਬੈੱਡਰੂਮ ਵਾਲੇ ਅਤੇ 9,000 ਵਰਗ ਫੁੱਟ ਵਿੱਚ ਫੈਲੇ ਇਸ ਘਰ ਵਿੱਚ ਕਈ ਸੁਵਿਧਾਵਾਂ ਹਨ , ਇਸ ਵਿਚ ਇਕ ਪ੍ਰਾਈਵੇਟ ਜਿਮ, ਤਿੰਨ ਕਾਰ ਗਰਾਜ, ਗਰਮ ਫਲੋਰ, ਦੋ ਮੰਜ਼ਲਾ ਵਾਈਨ ਰੂਮ, ਗੇਮ ਰੂਮ ਅਤੇ ਮੂਵੀ ਥੀਏਟਰ ਸ਼ਾਮਲ ਹਨ , ਘਰ ਵੇਚਣ ਵਾਲੀ ਲਈ ਇੱਕ ਰੀਅਲ ਅਸਟੇਟ ਸੂਚੀ ਨੇ ਇਸ ਨੂੰ “ਆਧੁਨਿਕ ਸਮਕਾਲੀ ਮਾਸਟਰ ਪ੍ਰੀਸ” ਦੇ ਰੂਪ ਵਿੱਚ ਦਰਸਾਇਆ ਹੈ ਜਿਸ ਵਿੱਚ “ਸਟੀਕ ਵਿੰਡੋਜ਼ ਸ਼ਾਨਦਾਰ ਕੁਦਰਤੀ ਰੌਸ਼ਨੀ ਅਤੇ ਝੀਲ ਦੇ ਦ੍ਰਿਸ਼ ਨੂੰ ਪੇਸ਼ ਕਰਦੀਆਂ ਹਨ |

101-ਏਕੜ ਦੀ ਇਸ ਜਾਇਦਾਦ ਵਿੱਚ ਇੱਕ ਪ੍ਰਾਈਵੇਟ ਘੋੜਾ ਰੇਸਿੰਗ ਟਰੈਕ ਵੀ ਸ਼ਾਮਲ ਹੈ ਅਤੇ ਵੇਲਿੰਗਟਨ ਕਾਊਂਟੀ ਦੇ ਪੁਸਲਿਨਚ ਝੀਲ ਦਾ ਸ਼ਾਨਦਾਰ ਦ੍ਰਿਸ਼ ਵੀ ਇਥੋਂ ਸਾਫ ਨਜ਼ਰ ਆਉਂਦਾ ਹੈ |

ਵੈਲਿੰਗਟਨ ਕਾਉਂਟੀ ਨੂੰ “ਓਨਟਾਰੀਓ ਦੇ ਸ਼ਾਂਤ ਥਾਂ ” ਦੇ ਰੂਪ ਵਿੱਚ ਦੱਸਿਆ ਗਿਆ ਹੈ ਅਤੇ ਇਹ ਬੀਬਰ ਦੇ ਜੱਦੀ ਸ਼ਹਿਰ ਸਟ੍ਰੈਟਫੋਰਡ, ਓਨਟਾਰੀਓ ਤੋਂ ਇੱਕ ਘੰਟੇ ਦੀ ਦੂਰੀ ਤੇ ਸਥਿਤ ਹੈ. ਸਥਾਨਕ ਲੋਕਾਂ ਵਿੱਚੋਂ ਇਕ ਨੇ ਸੀ ਟੀ ਟੀ ਕਿਚਨਰ ਨੂੰ ਦੱਸਿਆ ਕਿ ਲੋਕਾਂ ਤੋਂ ਦੂਰ ਰਹਿਣ ਲਈ ਇਹ ਸਹੀ ਥਾਂ ਹੈ |

Leave a Reply

Your email address will not be published. Required fields are marked *

Close