fbpx
CelebrityEntertainmentMusic

ਗੁਰੂ ਰੰਧਾਵਾ ਨੇ ਕੀਤਾ ਨਵਾਂ ਕਾਰਨਾਮਾ , ਤੋੜੇ ਸਾਰੇ ਭਾਰਤੀ ਸਿੰਗਰਾਂ ਦੇ ਰਿਕਾਰਡ

By MEDIA DESK

ਟੋਰਾਂਟੋ , 30 ਅਗਸਤ ( NRI MEDIA )

ਗਾਇਕ ਗੁਰੂ ਰੰਧਾਵਾ ਨੇ ਆਪਣੀ ਪ੍ਰਸਿੱਧੀ ਦਾ ਨਵਾਂ ਰਿਕਾਰਡ ਬਣਾਇਆ ਹੈ , ਉਹ ਡਿਜ਼ੀਟਲ ਪਲੇਟਫਾਰਮ ਯੂਟਿਊਬ ‘ਤੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਭਾਰਤੀ ਗਾਇਕ ਬਣ ਗਏ ਹਨ , ਉਨ੍ਹਾਂ ਨੂੰ ਯੂਟਿਊਬ ਚੈਨਲਾਂ ਤੇ 300 ਕਰੋੜ ਵਿਯੂਜ਼ ਮਿਲੇ ਹਨ ,ਗੁਰੂ ਰੰਧਾਵਾ ਨੇ ਇਸ ਮੌਕੇ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਆਪਣੇ ਫੈਨਸ ਦਾ ਧੰਨਵਾਦ ਕੀਤਾ |

ਗੁਰੂ ਰੰਧਾਵਾ ਨੇ ‘ਸੂਟ’, ‘ਹਾਈ-ਰੇਟਡ ਗੱਭਰੂ ‘ ‘ਲਾਹੌਰ’ ਅਤੇ ‘ਮੇਰੀ ਰਾਣੀ ” ਵਰਗੇ ਗੀਤ ਹਿੱਟ ਦਿੱਤੇ ਹਨ , ਉਨ੍ਹਾਂ ਨੇ ਇਕ ਬਿਆਨ ਵਿਚ ਨਿਊਜ਼ ਏਜੰਸੀ ਨੂੰ ਕਿਹਾ, “ਮੈਂ ਲੋਕਾਂ ਵਲੋਂ ਦਿੱਤੇ ਪਿਆਰ ਅਤੇ ਸਪੋਰਟ ਲਈ ਧੰਨਵਾਦ ਕਰਦਾ ਹਾਂ , ਮੈਂ ਭਾਰਤੀ ਇਤਿਹਾਸ ਦਾ ਪਹਿਲਾ ਗਾਇਕ ਹਾਂ ਜਿਸਨੇ 300 ਕਰੋੜ ਵਿਯੂਜ਼ ਨੂੰ ਪਾਰ ਕੀਤਾ ਹੈ , ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ,ਦੁਨੀਆਂ ਭਰ ਵਿੱਚ ਮੇਰੇ ਗੀਤਾਂ ਨੂੰ ਸੁਪੋਰਟ ਕਰਨ ਵਾਲੇ ਫੈਨਸ ਦਾ ਮੈਂ ਹਮੇਸ਼ਾ ਧੰਨਵਾਦੀ ਰਹਾਂਗਾ |

ਟੀ-ਸੀਰੀਜ਼ ਦੇ ਚੇਅਰਮੈਨ ਭੂਸ਼ਣ ਕੁਮਾਰ ਨੇ ਗੁਰੂ ਰੰਧਾਵਾ ਦੀ ਇਸ ਸਫਲਤਾ ਦੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ,ਸੰਗੀਤ ਦੇ ਉਦਯੋਗ ਵਿਚ ਉਨ੍ਹਾਂ ਨੇ ਸਿੰਗਲ ਟਰੈਕ ਦਾ ਰੁਝਾਨ ਸ਼ੁਰੂ ਕੀਤਾ ਸੀ , ਉਨ੍ਹਾਂ ਨੇ 2015 ਵਿੱਚ ਪਹਿਲੀ ਵਾਰ ਗੁਰੂ ਰੰਧਾਵਾ ਨੂੰ ‘ਪਟੋਲਾ’ ਗੀਤ ਲਈ ਸਾਈਨ ਕੀਤਾ ਸੀ , ਜਿਸ ਤੋਂ ਬਾਅਦ ਗੁਰੂ ਰੰਧਾਵਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ |

Leave a Reply

Your email address will not be published. Required fields are marked *

Close