fbpx
CelebrityCinemaEntertainment

ਕਿਮ ਕਰਦਾਸ਼ੀਅਨ ਸਪਾਟ ਹੋਈ ਮਿਆਮੀ ਬੀਚ ‘ਤੇ

Nri Media

24 ਅਗਸਤ, ਵਿਕਰਮ ਸਹਿਜਪਾਲ

ਲੰਡਨ : ਟੀ.ਵੀ. ਰਿਐਲਿਟੀ ਸਟਾਰ ਕਿਮ ਕਰਦਾਸ਼ੀਅਨ ਆਪਣੀ ਹੌਟ ਲੁੱਕ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਇਕ ਵਾਰ ਫਿਰ ਤੋਂ ਕਿਮ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। 37 ਸਾਲਾ ਦੀ ਕਿਮ ਹਾਲ ਹੀ ‘ਚ ਮਿਆਮੀ ਬੀਚ ‘ਤੇ ਬੋਲਡ ਫੋਟੋਸ਼ੂਟ ਕਰਵਾਉਂਦੀ ਨਜ਼ਰ ਆਈ। ਇਸ ਦੌਰਾਨ ਉਹ ਸਿਲਵਰ ਕਲਰ ਦੀ ਬਿਕਨੀ ‘ਚ ਕਹਿਰ ਢਾਹੁੰਦੀ ਦਿਖੀ।

ਇਸ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੀ ਇਕ ਸਹੇਲੀ ਵੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕਿਮ ਬੇਹੱਦ ਸਟਾਈਲਿਸ਼ ਅੰਦਾਜ਼ ਨਾਲ ਕੈਮਰੇ ਸਾਹਮਣੇ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਦਿੱਤਾ ਹੈ। ਉਨ੍ਹਾਂ ਦੀ ਬੋਲਡ ਫਿੱਗਰ ਦੇਖ ਕੇ ਤੁਹਾਡੇ ਸਾਹ ਵੀ ਰੁੱਕ ਜਾਣਗੇ।

ਬੀਚ ‘ਤੇ ਕਿਮ ਦਾ ਅਜਿਹਾ ਅੰਦਾਜ਼ ਸ਼ਾਇਦ ਹੀ ਤੁਸੀਂ ਪਹਿਲਾਂ ਕਦੇ ਦੇਖਿਆ ਹੋਵੇ। ਜ਼ਿਕਰਯੋਗ ਹੈ ਕਿ ਉਂਝ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਉਨ੍ਹਾਂ ਨੇ ਆਪਣੀਆਂ ਅਜਿਹੀਆਂ ਤਸਵੀਰਾਂ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕੀਤੀਆਂ ਹੋਣ। ਕਿਮ ਸੋਸ਼ਲ ਸਾਈਟ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ।

Leave a Reply

Your email address will not be published. Required fields are marked *

Close