fbpx
CelebrityEntertainmentLife

ਛੁੱਟੀਆਂ ਬਿਤਾਉਣ ਲਈ ਮਾਲਦੀਵ ਪੁੱਜੀ ਪਰਿਨੀਤੀ ਚੋਪੜਾ, ਵੇਖੋ ਤਸਵੀਰਾਂ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

27 ਅਗਸਤ, ਸਿਮਰਨ ਕੌਰ- (NRI MEDIA) :

ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਹਾਲ ਹੀ ਵਿੱਚ ਆਪਣੀ ਆਗਾਮੀ ਫਿਲਮ ‘ਨਮਸਤੇ ਲੰਦਨ’ ਦੀ ਸ਼ੂਟਿੰਗ ਖਤਮ ਕਰਕੇ ਇਨ੍ਹੀਂ ਦਿਨੀਂ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ।

ਮਾਲਦੀਵ ਦੇ ਸਮੁੰਦਰ ਕਿਨਾਰੇ ਉਹ ਮਸਤੀ ਕਰਦੀ ਨਜ਼ਰ ਆਈ। ਛੁੱਟੀਆਂ ’ਤੇ ਜਾਣ ਤੋਂ ਪਹਿਲਾਂ ਉਸ ਨੇ ਫਿਲਮ ਦਾ ਪ੍ਰਚਾਰ ਵੀ ਕੀਤਾ। ਪਰਿਨੀਤੀ ਦੀ ਇਹ ਫਿਲਮ 19 ਅਕਤੂਬਰ ਨੂੰ ਦੇਸ਼ ਭਰ ਵਿੱਚ ਰਿਲੀਜ਼ ਕੀਤੀ ਜਾਏਗੀ। ਇਸ ਫਿਲਮ ਵਿੱਚ ਉਸ ਨਾਲ ਅਰਜੁਨ ਕਪੂਰ ਨਜ਼ਰ ਆਏਗਾ।

ਪਹਿਲਾਂ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਫਿਲਮ ‘ਇਸ਼ਕਜ਼ਾਦੇ’ ਵਿੱਚ ਵੇਖਿਆ ਗਿਆ ਸੀ। ਦਰਸ਼ਕਾਂ ਨੇ ਇਨ੍ਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਸੀ। 

ਮਾਲਦੀਵ ਪਰਿਨੀਤੀ ਦੀ ਮਨਪਸੰਦੀਦਾ ਜਗ੍ਹਾ ਹੈ। ਇਸੇ ਲਈ ਉਹ ਅਕਸਰ ਇੱਥੇ ਛੁੱਟੀਆਂ ਮਨਾਉਣ ਲਈ ਜਾਂਦੀ ਹੈ। ਉਸ ਨੂੰ ਕੁਦਰਤੀ ਸੁੰਦਰਤਾ ਕਾਫੀ ਪਸੰਦ ਹੈ ਇਸੇ ਲਈ ਮਾਲਦੀਵ ਜਾਂਦੀ ਹੈ।

Leave a Reply

Your email address will not be published. Required fields are marked *

Close