fbpx
All NewsMoreNationalNews

ਦਿੱਲੀ ਵਿੱਚ ਚਾਰ ਮੰਜ਼ਿਲਾ ਇਮਾਰਤ ਡਿੱਗੀ, 1 ਮਹਿਲਾ ਸਣੇ 4 ਬੱਚਿਆਂ ਦੀ ਮੌਤ

Nri Media

26 ਸਤੰਬਰ, ਵਿਕਰਮ ਸਹਿਜਪਾਲ

ਨਵੀਂ ਦਿੱਲੀ : ਦਿੱਲੀ ਵਿੱਚ ਚਾਰ ਮੰਜ਼ਿਲਾ ਇਮਾਰਤ ਡਿੱਗ ਜਾਣ ਕਾਰਨ ਇੱਕ ਮਹਿਲਾ ਸਣੇ ਚਾਰ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਮਹਿਲਾ, 10-10 ਸਾਲ ਦੇ ਦੋ ਭਰਾ ਅਤੇ ਭੈਣ-ਭਰਾ ਸ਼ਾਮਲ ਹਨ। ਇਸ ਭੈਣ-ਭਰਾ ਦੀ ਉਮਰ ਪੰਜ ਸਾਲ ਤੋਂ ਹੇਠਾਂ ਹੈ। ਮ੍ਰਿਤਕ ਇਸੇ ਇਮਾਰਤ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਇਸ ਇਮਾਰਤ ਵਿੱਚ ਪੰਜ-ਛੇ ਪਰਿਵਾਰ ਰਹਿ ਰਹੇ ਸਨ ਅਤੇ ਘਟਨਾ ਸਮੇਂ ਕੁੱਝ ਬੱਚਿਆਂ ਸਮੇਤ 20-25 ਲੋਕ ਇਮਾਰਤ ਵਿੱਚ ਮੌਜੂਦ ਸਨ।

ਉੱਤਰ-ਪੱਛਮੀ ਦਿੱਲੀ ਦੇ ਅਸ਼ੋਕ ਵਿਹਾਰ ਵਿੱਚ ਅੱਜ ਸਵੇਰੇ ਵਾਪਰੀ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਨ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਮਲਬੇ ਹੇਠਾਂ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ ਅਤੇ ਲੋਕਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ ਅਤੇ 11 ਵਿਅਕਤੀਆਂ ਢਹੀ ਇਮਾਰਤ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

Image result for delhi building collapse

ਉੱਤਰੀ ਦਿੱਲੀ ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਇਹ ਇਮਾਰਤ ਲਗਭਗ 20 ਸਾਲ ਪੁਰਾਣੀ ਸੀ ਅਤੇ ਇਸ ਦਾ ਢਾਂਚਾ ਖ਼ਸਤਾਹਾਲ ਹੋ ਗਿਆ ਸੀ। ਇਹ ਦਿੱਲੀ ਐਨ.ਸੀ.ਆਰ. ‘ਚ ਇਮਾਰਤ ਡਿੱਗਣ ਦਾ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਗਾਜ਼ਿਆਬਾਦ, ਨੋਇਡਾ ਤੇ ਦਿੱਲੀ ‘ਚ ਕਈ ਇਮਾਰਤਾਂ ਢਿੱਗਣ ਦੇ ਮਾਮਲੇ ਸਾਹਮਣੇ ਆਏ ਸਨ।

Image result for delhi building collapse

Leave a Reply

Your email address will not be published. Required fields are marked *

Close