fbpx
Auto NewsDrivingTechnologyTransport

ਨਿਸਾਨ ਸਿਲਫੀ ਸਿੰਗਲ ਚਾਰਜ ‘ਤੇ ਤੈਅ ਕਰ ਸਕਦੀ ਹੈ 338 ਕਿਲੋਮੀਟਰ ਦੀ ਦੂਰੀ

Nri Media

1 ਸਤੰਬਰ, ਵਿਕਰਮ ਸਹਿਜਪਾਲ

ਅੰਮ੍ਰਿਤਸਰ : ਭਾਰਤ ‘ਚ ਹੁਣ ਇਕ ਪਾਸੇ ਅਫੋਰਡੇਬਲ ਇਲੈਕਟ੍ਰਿਕ ਕਾਰਾਂ ਦੇ ਆਉਣ ਦਾ ਇੰਤਜਾਰ ਹੋ ਰਿਹਾ ਹੈ ਤਾਂ ਉਥੇ ਹੀ ਚੀਨ ‘ਚ ਨਵੀਂ ਇਲੈਕਟ੍ਰਿਕ ਕਾਰ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਕਾਰ ਦਾ ਨਾਂ ਹੈ ਨਿਸਾਨ ਸਿਲਫੀ। ਇਹ ਜੀਰੋ ਐਮਿਸ਼ਨ ਵਾਲੀ ਕਾਰ 1,66,000 ਯੇਨ (ਲਗਭਗ 17.11 ਲੱਖ ਰੁਪਏ) ‘ਚ ਲਾਂਚ ਕਰ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਚਾਈਨੀਜ਼ ਸਾਈਕਲ ਦੇ ਹਿਸਾਬ ਨਾਲ ਇਹ ਸਿੰਗਲ ਚਾਰਜ ‘ਤੇ 338 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਨਵੀਂ ਇਲੈਕਟ੍ਰਿਕ ਕਾਰ ਦਾ ਨਾਂ ਨਿਸਾਨ ਸਿਲਫੀ ਸਿਡੈਨ ਤੋਂ ਲਿਆ ਗਿਆ ਹੈ ਪਰ ਇਸ ਦਾ ਇੰਜਣ ਨਿਸਾਨ ਲੀਫ ਇਲੈਕਟ੍ਰਿਕ ਵ੍ਹੀਕਲ ਤੋਂ ਲਿਆ ਗਿਆ ਹੈ। ਨਿਸਾਨ ਨੇ ਸਿਲਫੀ ਨੂੰ ਆਪਣੀ ਚਾਈਨੀਜ਼ ਪਾਰਟਨਰ ਡੋਂਗਫੇਂਗ ਮੋਟਰ ਗਰੁੱਪ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। ਇਹ ਉੱਥੇ ਬੀ.ਵਾਏ.ਡੀ. ਆਟੋ ਵਰਗੀ ਕੰਪਨੀ ਨਾਲ ਮੁਕਾਬਲਾ ਕਰੇਗੀ ਜੋ ਕਿ ਅਫੋਰਡੇਬਲ ਇਲੈਕਟ੍ਰਿਕ ਵਾਹਨ ਬਣਾਉਂਦੀ ਹੈ।

ਕੰਪਲੀਟਲੀ ਬਿਲਟ ਯੂਨਿਟ ਲਿਆਇਆ ਜਾਵੇਗਾ ਭਾਰਤ ‘ਚ

ਨਿਸਾਨ ਭਾਰਤ ‘ਚ ਵੀ ਇਲੈਕਟ੍ਰਿਕ ਵ੍ਹੀਕਲ ਲਾਂਚ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਕੰਪਨੀ ਭਾਰਤ ‘ਚ ਨਿਸਾਨ ਲੀਫ ਇਲੈਕਟ੍ਰਿਕ ਕਾਰ ਨੂੰ ਲਾਂਚ ਕਰਨ ਦਾ ਐਲਾਨ ਵੀ ਕਰ ਚੁੱਕੀ ਹੈ। ਹਾਲਾਂਕਿ ਭਾਰਤ ‘ਚ ਇਸ ਨੂੰ ਬਤੌਰ ਸੀ.ਬੀ.ਯੂ ਮਤਲਬ ਕੰਪਲੀਟਲੀ ਬਿਲਟ ਯੂਨਿਟ ਲਿਆਇਆ ਜਾਵੇਗਾ। ਇਸ ਦੀ ਕੀਮਤ ਇੱਥੇ 30 ਲੱਖ ਤੋਂ 40 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ।  ਜੇਕਰ ਨਿਸਾਨ ਸਿਲਫੀ ਨੂੰ ਭਾਰਤ ‘ਚ ਲੋਕਲਾਈਜ਼ ਕੀਤਾ ਗਿਆ ਤਾਂ ਇਹ ਹੋਰ ਇਲੈਕਟ੍ਰਿਕ ਕਾਰਾਂ ਦੇ ਮੁਕਾਬਲੇ ਭਾਰਤ ‘ਚ ਅਫੋਰਡਬਲ ਇਲੈਕਟ੍ਰਿਕ ਕਾਰ ਕਹੀ ਜਾ ਸਕਦੀ ਹੈ। ਨਿਸਾਨ ਦੀ ਅਲਾਇੰਸ ਪਾਰਟਨਰ ਰੇਨੋ ਕਵਿੱਡ ਇਲੈਕਟ੍ਰਿਕ ਕਾਰ ਦੀ ਵਿਕਰੀ ਚੀਨ ‘ਚ ਸ਼ੁਰੂ ਕਰਨ ‘ਤੇ ਕੰਮ ਕਰ ਰਹੀ ਹੈ। ਇਹ ਭਾਰਤ ‘ਚ ਵੀ ਲਿਆਈ ਜਾਣੀ ਹੈ ਪਰ ਅਜੇ ਪਰਮਿਟ ਮਿਲਣ ਨੂੰ ਲੈ ਕੇ ਰੁੱਕੀ ਹੋਈ ਹੈ।

Leave a Reply

Your email address will not be published. Required fields are marked *

Close