fbpx
EntertainmentLifeNewsTransportVideosWorld

ਸ਼ਿਲਾਂਗ ਵਿੱਚ ਇੱਕ ਕੁੱਤੇ ਨੇ ਚਲਾਈ ਮਾਰੂਤੀ 800, ਵੀਡੀਓ ਹੋਈ ਵਾਇਰਲ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

1 ਅਕਤੂਬਰ, ਸਿਮਰਨ ਕੌਰ- (NRI MEDIA) :

ਸ਼ਿੰਲਾਗ /- ਸ਼ਿਲਾਂਗ ਵਿਚ ਕੁਝ ਅਜਿਹਾ ਹੋਇਆ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ। ਸ਼ਿਲਾਂਗ ਦੇ ਪੁਲਿਸ ਬਾਜ਼ਾਰ ਵਿਚ ਇਕ ਮਾਰੂਤੀ ਕਾਰ ਨੂੰ ਕੁੱਤੇ ਨੇ ਭਰੇ ਟਰੈਫਿਕ ਵਿੱਚ ਚਲਾਇਆ। ਸੋਸ਼ਲ ਮੀਡੀਆ ਤੇ ਇਹ ਵੀਡਿਓ ਬਹੁਤ ਵਾਇਰਲ ਹੋ ਰਿਹਾ ਹੈ। ਵੀਡਿਓ ਵਿਚ ਵੇਖਿਆ ਜਾ ਸਕਦਾ ਹੈ ਕਿ ਕੁੱਤਾ ਡ੍ਰਾਈਵਿੰਗ ਸੀਟ ਤੇ ਬੈਠਾ ਹੋਇਆ ਹੈ ਅਤੇ ਉਸਨੇ ਸਟੇਅਰਿੰਗ ਫੜਿਆ ਹੋਇਆ ਹੈ।

ਵੀਡਿਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰ ਮਾਲਕ ਤੇ ਐਕਸ਼ਨ ਲਿਆ। ਸਦਰ ਟਰੈਫਿਕ ਬਰਾਂਚ ਨੇ ਕਾਰ ਦੇ ਮਾਲਕ ਨੂੰ ਲੱਭਿਆ ਤੇ ਹਜ਼ਾਰ ਰੁਪਏ ਦਾ ਚਾਲਾਨ ਕੀਤਾ। ਪੁਲਿਸ ਨੇ ਕਾਰ ਮਾਲਕ ਦੇ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਬੱਸ ਇਨਾਂ ਹੀ ਦੱਸਿਆ ਕਿ ਟਰੈਫਿਕ ਵਿਚ ਅਜਿਹਾ ਕਰਨਾ ਗਲਤ ਸੀ।

1 ਮਿੰਟ ਅਤੇ 11 ਸੈਕੰਡ ਦਾ ਇਹ ਵੀਡਿਓ ਔਰਤ ਵੱਲੋਂ ਰਿਕਾਰਡ ਕੀਤਾ ਗਿਆ ਹੈ। ਔਰਤ ਦੀ ਕਾਰ ਉਸ ਕਾਰ ਦੇ ਪਿੱਛੇ ਹੀ ਚਲ ਰਹੀ ਸੀ। ਵੀਡਿਓ ਵਿਚ ਕੁੱਤਾ ਡਰਾਈਵਿੰਗ ਸੀਟ ਤੇ ਬੈਠਿਆ ਹੋਇਆ ਹੈ ਅਤੇ ਉਸਦੀ ਬਗਲ ਵਾਲੀ ਸੀਟ ਤੇ ਇਕ ਸ਼ਖਸ ਬੈਠਾ ਨਜ਼ਰ ਆ ਰਿਹਾ ਹੈ। ਇਸ ਵੀਡਿਓ ਨੂੰ ਦਿ ਸ਼ਿਲਾਂਗ ਗੈਂਗ ਨਾਮ ਦੇ ਫੇਸਬੁੱਕ ਪੇਜ਼ ਤੇ ਸ਼ੇਅਰ ਕੀਤਾ ਗਿਆ ਹੈ ਜਿਸਨੂੰ 24 ਹਜ਼ਾਰ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਤੇ 700 ਤੋਂ ਜਿਆਦਾ ਸ਼ੇਅਰ ਹਾਸਿਲ ਹੋ ਚੁੱਕੇ ਨੇ।

Leave a Reply

Your email address will not be published. Required fields are marked *

Close