fbpx
All NewsMoreNationalNews

ਜੱਦ ਮੁਜਰਮ ਨੂੰ ਫੜਨ ਗਈ ਪੁਲਿਸ ਤਾਂ ਪਿਸਟਲ ਚੋ ਨਹੀਂ ਚੱਲੀ ਗੋਲੀ – ਮੁੰਹ ਨਾਲ ਕੀਤਾ ਠਾਹ ਠਾਹ, ਦੇਖੋ ਵੀਡੀਓ…

Nri Media

14 ਅਕਤੂਬਰ, ਵਿਕਰਮ ਸਹਿਜਪਾਲ

ਨਵੀਂ ਦਿੱਲੀ : ਯੂਪੀ ਪੁਲਿਸ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਪੁਲਿਸ ਦਾ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਦਰਅਸਲ ,ਸੰਭਲ ਪੁਲਿਸ ਇੱਕ ਦੋਸ਼ੀ ਦਾ ਪਿੱਛਾ ਕਰਦੇ ਹੋਏ ਜੰਗਲ ਦੇ ਵੱਲ ਪਹੁੰਚ ਗਈ ਅਤੇ ਜਦੋਂ ਪੁਲਿਸ ਨੂੰ ਇਹ ਲੱਗਣ ਲੱਗਿਆ ਕਿ ਦੋਸ਼ੀ ਕੁੱਝ ਦੂਰੀ ਉੱਤੇ ਹੈ , ਇਸ ਦੌਰਾਨ ਪੁਲਿਸ ਨੇ ਗੋਲੀ ਚਲਾਉਣੀ ਚਾਹੀ ਪਰ ਮੌਜੂਦਾ ਪੁਲਿਸ ਇੰਸਪੈਕਟਰ ਦੀ ਪਿਸਟਲ ਲੱਖ ਕੋਸ਼ਿਸ਼ ਕਰਨ ਦੇ ਬਾਅਦ ਵੀ ਗੋਲੀ ਨਹੀਂ ਚੱਲ ਸਕੀ। ਇੰਸਪੈਕਟਰ ਕੋਸ਼ਿਸ਼ ਕਰਦੇ ਰਹੇ ਅਤੇ ਜਦੋਂ ਪਿਸਟਲ ਤੋਂ ਗੋਲੀ ਨਹੀਂ ਨਿਕਲੀ ਤਾਂ, ਉਨ੍ਹਾਂ ਨੇ ਮੁੰਹ ਤੋਂ ਹੀ ਠਾਹ ਠਾਹ ਦੀ ਅਵਾਜ ਕੱਢਣੀ ਸ਼ੁਰੂ ਕਰ ਦਿੱਤੀ।

ਦੱਸ ਦੇਈਏ ਕਿ ਕੁਝ ਦਿਨ ਪਹਿਲਾ ਅਸਮੋਲੀ ਥਾਣੇ ਦੀ ਪੁਲਿਸ ਅਤੇ ਬਦਮਾਸ਼ਾਂ ਦੇ ਵਿੱਚ ਮੁੱਠਭੇੜ ਹੋਈ। ਗੋਲੀ ਨਾ ਚੱਲਣ ਤੋਂ ਬਾਅਦ ਵੀ ਪੁਲਿਸ ਨੇ 25 ਹਜ਼ਾਰ ਦੀ ਇਨਾਮੀ ਰਾਸ਼ੀ ਵਾਲੇ ਬਦਮਾਸ਼ ਨੂੰ ਗ੍ਰਿਫਤਾਰ ਕਰ ਲਿਆ। ਸੂਤਰਾਂ ਅਨੁਸਾਰ ਮੁੱਠਭੇੜ ਦੌਰਾਨ 2 ਪੁਲਿਸ ਕਰਮਚਾਰੀਆਂ ਨੂੰ ਗੋਲੀ ਵੀ ਲੱਗੀ। ਪਰ ਪੁਲਿਸ ਵੱਲੋ ਕੋਸ਼ਿਸ਼ ਕਰਨ ਦੇ ਨਾਲ ਉਹਨਾਂ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਬਦਮਾਸ਼ ਕੋਲੋਂ ਲੁੱਟੀ ਗਈ ਗੱਡੀ ਸਹਿਤ 315 ਬੋਰ ਛੋਟੀ ਬੰਦੂਕ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਸ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Close