fbpx
CrimeLifeNewsWorld

ਸਿੰਗਾਪੁਰ ‘ਚ ਦੋ ਭਾਰਤੀ ਗੈਰਕਾਨੂੰਨੀ ਪਟਾਕੇ ਚਲਾਉਣ ਦੇ ਦੋਸ਼ ‘ਚ ਗਿਰਫ਼ਤਾਰ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

8 ਨਵੰਬਰ, ਸਿਮਰਨ ਕੌਰ- (NRI MEDIA) :

ਸਿੰਗਾਪੁਰ /-  ਸਿੰਗਾਪੁਰ ਵਿਚ ਭਾਰਤੀ ਮੂਲ ਦੇ ਦੋ ਲੋਕਾਂ ਨੂੰ ਇੱਥੇ ਦੇ ‘ਲਿਟਲ ਇੰਡੀਆ’ ਇਲਾਕੇ ਵਿਚ ਦਿਵਾਲੀ ਦੀ ਪੂਰਵ ਸ਼ਾਮ ਉੱਤੇ ਗ਼ੈਰ-ਕਾਨੂੰਨੀ ਪਟਾਖੇ ਫੋੜਨੇ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ ਵਿਚ ਦੋਸ਼ ਸਾਬਤ ਹੋਣ ‘ਤੇ ਉਨ੍ਹਾਂ ਨੂੰ ਦੋ ਸਾਲ ਦੀ ਜੇਲ੍ਹ ਹੋ ਸਕਦੀ ਹੈ ਅਤੇ ਦੋ ਤੋਂ ਦਸ ਹਜ਼ਾਰ ਸਿੰਗਾਪੁਰੀ ਡਾਲਰ (ਕਰੀਬ ਪੰਜ ਲੱਖ ਰੁਪਏ ) ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਖ਼ਬਰਾਂ ਮੁਤਾਬਿਕ ਵੀਰਵਾਰ ਥਿਗੁ ਸੇਲਵਾਰਾਜੂ (29) ਉੱਤੇ ਖਤਰਨਾਕ ਪਟਾਖੇ ਫੋੜਨੇ ਅਤੇ ਸ਼ਿਵ ਕੁਮਾਰ ਸੁਬਰਮੰਇਅਮ (48) ‘ਤੇ ਉਸ ਨੂੰ ਇਸ ਕੰਮ ਵਿਚ ਸਹਿਯੋਗ ਦੇਣ ਦਾ ਇਲਜ਼ਾਮ ਹੈ।

ਅਦਾਲਤ ‘ਚ ਸ਼ਿਵ ਕੁਮਾਰ ਨੇ ਸੋਮਵਾਰ ਅੱਧੀ ਰਾਤ ਦੇ ਆਸ ਪਾਸ ਪਟਾਖਿਆਂ ਦਾ ਇਕ ਡਿੱਬਾ ਗਲੂਕੋਸਟਰ ਰੋਡ ਦੇ ਡਿਵਾਇਡਰ ਉੱਤੇ ਰੱਖ ਦਿੱਤਾ ਅਤੇ ਥਿਗੁ ਨੇ ਉਸ ਵਿਚ ਅੱਗ ਲਗਾ ਦਿੱਤੀ। ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਉਹਨਾਂ ਨੂੰ ਪਟਾਕੇ ਕਿਥੋਂ ਮਿਲੇ। ਸਿੰਗਾਪੁਰ ਵਿਚ ਆਤਿਸ਼ਬਾਜੀ ਨਾਲ ਜੁੜਿਆ ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਵੀਡੀਓ ਫੁਟੇਜ ਵਿਚ ਦਿੱਖ ਰਿਹਾ ਹੈ ਕਿ ਆਤਿਸ਼ਬਾਜੀ ਦੀ ਅਵਾਜ ਸੁਣ ਕੇ ਪੁਲਿਸ ਤੁਰਤ ਮੌਕੇ ਉੱਤੇ ਪਹੁੰਚ ਗਈ ਸੀ। ਕੋਰਟ ਵਿਚ ਇਸ ਮਾਮਲੇ ਦੀ ਅਗਲੀ ਸੁਣਵਾਈ 14 ਨਵੰਬਰ ਨੂੰ ਹੋਵੇਗੀ। ਉਦੋਂ ਤੱਕ ਦੋਨੌਂ ਪੁਲਿਸ ਹਿਰਾਸਤ ਵਿਚ ਰਹਿਣਗੇ।

Leave a Reply

Your email address will not be published. Required fields are marked *

Close