fbpx
KabaddiPunjabSports

ਪਿੰਡ ਭੰਡਾਲ ਦੋਨਾ ਦਾ 34ਵਾਂ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਹੋਇਆ ਸ਼ੁਰੂ, ਪ੍ਰਵਾਸੀ ਭਾਰਤੀਆਂ ਵਲੋ ਉਦਘਾਟਨ

Nri Media

09 ਨਵੰਬਰ, ਇੰਦਰਜੀਤ ਸਿੰਘ ਚਾਹਲ

ਕਪੂਰਥਲਾ : ਨਵਯੁੱਗ ਸਪੋਰਟਸ ਕਲੱਬ ਭੰਡਾਲ ਦੋਨਾ ਵਲੋ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 34ਵਾਂ ਸਲਾਨਾ ਕਬੱਡੀ ਕੱਪ ਪਿੰਡ ਭੰਡਾਲ ਦੋਨਾ ਦੇ ਖੇਡ ਮੈਦਾਨ ਵਿਚ ਸ਼ਾਨੋ ਸ਼ੌਕਤ ਸ਼ੁਰੂ ਹੋ ਗਿਆ। ਖੇਡ ਮੇਲੇ ਦਾ ਰਸਮੀ ਉਦਘਾਟਨ ਗਿਆਨੀਪ ਗੁਰਬਚਨ ਸਿੰਘ ਵਲੈਤੀਆਂ ਤੇ ਪ੍ਰਵਾਸੀ ਵੀਰਾਂ ਵਲੋ ਸਾਂਝੇ ਤੌਰ ਤੇ ਕੀਤਾ ਗਿਆ। ਪ੍ਰਧਾਨ ਲਹਿੰਬਰ ਸਿੰਘ ਤੇ ਕੈਸ਼ੀਅਰ ਮੁਸ਼ਤਾਕ ਅਹਿਮਦ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਪਹਿਲੇ ਦਿਨ ਕਬੱਡੀ 56 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ। 10 ਨਵੰਬਰ ਨੂੰ ਕਬੱਡੀ 75 ਕਿਲੋ ਭਾਰ ਅਤੇ ਓਪਨ ਪਿੰਡ ਪੱਧਰ ਦੇ ਮੁਕਾਬਲੇ ਹੋਣਗੇ। 11 ਨਵੰਬਰ ਨੂੰ ਪੰਜਾਬ ਦੀਆਂ ਛੇ ਨਾਮਵਰ ਕਬੱਡੀ ਕਲੱਬਾਂ ਸੂਖਚੈਨ ਸਾਹਿਬ ਕਬੱਡੀ ਕਲੱਬ ਫਗਵਾੜਾ, ਐਨਆਰਆਈ ਕਬੱਡੀ ਕਲੱਬ ਨਕੋਦਰ, ਬਾਬਾ ਈਸ਼ਰ ਸਿੰਘ ਕਬੱਡੀ ਕਲੱਬ ਰਾੜਾ ਸਾਹਿਬ, ਚੜ੍ਹਦੀ ਕਲਾਂ ਕਬੱਡੀ ਕਲੱਬ, ਮੁਹਾਲੀ ਕਬੱਡੀ ਕਲੱਬ, ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਮਾਝਾ ਦੀਆਂ ਟੀਮਾਂ ਵਿਚਕਾਰ ਮੁਕਾਬਲੇ ਕਰਵਾਏ ਜਾਣਗੇ।

ਕਬੱਡੀ ਕਲੱਬਾਂ ਦੀਆਂ ਜੇਤੂ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ ਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 75 ਹਜ਼ਾਰ ਰੁਪਏ ਦਿੱਤਾ ਜਾਵੇਗਾ। ਉਥੇ ਕਬੱਡੀ ਓਪਨ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 51 ਹਜ਼ਾਰ ਰੁਪਏ ਤੇ ਦੂਜਾ ਇਨਾਮ 41 ਹਜ਼ਾਰ ਰੁਪਏ ਦਿੱਤਾ ਜਾਵੇਗਾ। ਕਬੱਡੀ ਟੂਰਨਾਮੈਟ ਦਾ ਉਦਘਾਟਨ ਗਿਆਨੀ ਗੁਰਬਚਨ ਸਿੰਘ ਵਲੈਤੀਆਂ,ਪਰਵਿੰਦਰ ਸਿੰਘ ਭਿੰਦਾ ਕੈਨੇਡਾ ,ਗੈਰੀ ਭੰਡਾਲ, ਜਸਪਾਲ ਕੈਨੇਡਾ ਪ੍ਰਵਾਸੀ ਵੀਰਾਂ ਤੇ ਕਲੱਬ ਅਹੁੱਦੇਦਾਰਾਂ ਵਲੋ ਸਾਂਝੇ ਤੌਰ ਤੇ ਕੀਤਾ ਜਾਵੇਗਾ। ਜਦਕਿ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਵਲੋ ਕੀਤੀ ਜਾਵੇਗੀ।

ਇਸ ਤੋਂ ਪਹਿਲਾ ਪ੍ਰਬੰਧਕਾਂ ਵਲੋ ਖੇਡ ਮੇਲੇ ਦੀ ਸਫਲਤਾ ਵਾਸਤੇ ਖੇਡ ਮੈਦਾਨ ਵਿਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਪਰਮਾਤਮਾ ਦੇ ਚਰਨਾ ਵਿਚ ਖੇਡ ਮੇਲੇ ਦੀ ਸਫਲਤਾ ਵਾਸਤੇ ਅਰਦਾਸ ਕੀਤੀ ਗਈ। ਇਸ ਮੌਕੇ ਤੇ ਭਿੰਦਾ ਕੈਨੇਡਾ ,ਗੈਰੀ ਭੰਡਾਲ ਕੈਨੇਡਾ, ਜਸਪਾਲ ਭੰਡਾਲ ਕੈਨੇਡਾ,ਪ੍ਰਧਾਨ ਲਹਿੰਬਰ ਸਿੰਘ, ਮੁਸ਼ਤਾਕ ਅਹਿਮਦ, ਮਨਜੀਤ ਸਿੰਘ ਭੰਡਾਲ, ਪੂਰਨ ਸਿੰਘ, ਬੱਬੂ ਭੰਡਾਲ, ਦਲਬੀਰ ਸਿੰਘ ਛਿੰਦਾ, ਅਵਤਾਰ ਸਿੰਘ, ਰਵਿੰਦਰ ਸਿੰਘ , ਦਲਬੀਰ ਸਿੰਘ, ਸੁੱਖਾ ਭੰਡਾਲ ,ਸੁੱਚਾ ਸਿੰਘ ਜੀਤ ਲਾਲ ਸੋਹਣ ਸਿੰਘ,ਰਾਜਾ ਵੱਡਾ ,ਰਾਜਾ ਛੋਟਾ ਕਰਨੈਲ ਸਿੰਘ , ਹਰਪ੍ਰੀਤ ਸਿੰਘ ਰਾਜਾ, ਰਣਜੀਤ ਸਿੰਘ, ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *

Close