fbpx
CrimeNewsPunjab

ਅੱਤਵਾਦੀਆਂ ਨਾਲ ਸੰਪਰਕ ਰੱਖਣ ਲਈ ਲੁਧਿਆਣਾ ਤੋਂ 4 ਕਸ਼ਮੀਰੀ ਵਿਦਿਆਰਥੀ ਗਿਰਫ਼ਤਾਰ

By MEDIA DESK

ਲੁਧਿਆਣਾ , 08 ਨਵੰਬਰ ( NRI MEDIA )

ਲੁਧਿਆਣਾ ਪੁਲਿਸ ਨੇ ਜਲੰਧਰ ਦੇ ਮਕਸੂਦਾਂ ਪੁਲਿਸ ਸਟੇਸ਼ਨ ਬੰਬ ਧਮਾਕੇ ਦੇ ਮਾਮਲੇ ਵਿੱਚ ਲੁਧਿਆਣਾ ਦੇ ਰਾਣੀ ਮੋਹਲਾ ਚੌਂਕ ਦੇ ਨੇੜੇ ਇਕ ਘਰ ਤੋਂ ਚਾਰ ਸ਼ੱਕੀ ਕਸ਼ਮੀਰੀ ਵਿਦਿਆਰਥੀਆਂ ਨੂੰ ਕਾੱਬੂ ਕੀਤਾ ਹੈ , ਪੁਲਿਸ ਨੇ ਇਨ੍ਹਾਂ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ ਜਿਸ ਨਾਲ ਇਨ੍ਹਾਂ ਨੇ ਮਕਸੂਦਾਂ ਪੁਲਿਸ ਸਟੇਸ਼ਨ ਬੰਬ ਧਮਾਕੇ ਦੇ ਦੋਸ਼ੀਆਂ ਨਾਲ ਗੱਲਬਾਤ ਕੀਤੀ ਸੀ , ਇਸ ਤੋਂ ਇਲਾਵਾ ਕੁਝ ਦਸਤਾਵੇਜ਼ ਅਤੇ ਹੋਰ ਚੀਜ਼ਾਂ ਵੀ ਮਿਲੀਆਂ ਹਨ |

ਛਾਪੇ ਦੌਰਾਨ, ਪੁਲਿਸ ਸਟੇਸ਼ਨ ਨੰ. 3, ਦੇ ਸੀਆਈਏ ਸਮੇਤ ਦੋ ਏਸੀਪੀ ਮਜੂਦ ਸਨ ,ਪੁਲਿਸ ਦਾ ਇਨਪੁਟ ਸੀ ਕਿ ਮਕਸੂਦਾਂ ਬੰਬ ਧਮਾਕੇ ਦੇ ਦੋਸ਼ੀ ਨੇ ਰਡੀ ਮੁਹੱਲਾ ਵਿਚ ਰਹਿੰਦੇ ਕਸ਼ਮੀਰੀਆਂ ਨਾਲ ਵੀ ਗੱਲ ਕੀਤੀ ਸੀ , ਪੁਲਿਸ ਨੇ ਇਨ੍ਹਾਂ ਕਸ਼ਮੀਰੀ ਲੋਕਾਂ ਨੂੰ ਫੜਨ ਲਈ ਇਹਨਾਂ ਦੇ ਮੋਬਾਈਲ ਨੰਬਰ ਨੂੰ ਸਰਵੀਲੈਂਸ ‘ਤੇ ਲਗਾ ਦਿੱਤਾ ਸੀ |

ਸੂਚਨਾ ਪ੍ਰਾਪਤ ਹੋਣ ‘ਤੇ, ਪੁਲਸ ਨੇ ਸ਼ਾਮ ਨੂੰ ਇਨ੍ਹਾਂ ਦੇ ਰਹੇਂ ਵਾਲੀ ਜਗ੍ਹਾ ਤੇ ਛਾਪਾ ਮਾਰਿਆ , ਪੁਲਿਸ ਨੇ ਪੂਰੀ ਤਿਆਰੀ ਨਾਲ ਬੁਲੇਟ ਪਰੂਫ ਜੈਕਟਾਂ ਦਾ ਇਸਤੇਮਾਲ ਕਰਕੇ ਛਾਪੇਮਾਰੀ ਨੂੰ ਅੰਜਾਮ ਦਿੱਤਾ , ਪੁਲਸ ਨੇ ਘਰ ਵਿੱਚ ਅੱਧੇ ਘੰਟੇ ਤੱਕ ਇੱਕ ਖੋਜ ਮੁਹਿੰਮ ਚਲਾਈ , ਪੁਲਿਸ ਨੂੰ ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਕੋਲ ਹਥਿਆਰ ਹੋਣ ਦਾ ਵੀ ਸ਼ੱਕ ਹੈ , ਇਹ ਵੀ ਡਰ ਹੈ ਕਿ ਇਹ ਦੀਵਾਲੀ ਤੇ ਇਹ ਗੜਬੜ ਕਰਨ ਵਾਲੇ ਸਨ |

Leave a Reply

Your email address will not be published. Required fields are marked *

Close