fbpx
KabaddiNewsPunjabSports

ਪਿੰਡ ਬਲੇਰਖਾਨਪੁਰ ਦਾ 9ਵਾਂ ਕਬੱਡੀ ਕੱਪ 29 ਨਵੰਬਰ ਤੋਂ 1 ਦਸੰਬਰ ਤਕ

By MEDIA DESK

ਕਪੂਰਥਲਾ, 28 ਨਵੰਬਰ , ਇੰਦਰਜੀਤ ਸਿੰਘ ਚਾਹਲ ( NRI MEDIA )

ਧੰਨ ਧੰਨ ਬਾਬਾ ਲੱਖੋ ਜੀ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਵਲੋ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਖਿਆਲੀ ਦਾਸ ਅਤੇ ਸੰਤ ਬਾਬਾ ਮਿਲਖਾ ਸਿੰਘ ਦੀ ਪਵਿੱਤਰ ਯਾਦ ਵਿਚ 9ਵਾਂ ਕਬੱਡੀ ਕੱਪ ਗੁਰੂ ਹਰਗੋਬਿੰਦ ਸਾਹਿਬ ਜੀ ਖੇਡ ਸਟੇਡੀਅਮ ਪਿੰਡ ਬਲੇਰਖਾਨਪੁਰ ਵਿਖੇ 29 ਨਵੰਬਰ ਤੋਂ 1 ਦਸੰਬਰ ਤਕ ਕਰਵਾਇਆ ਜਾ ਰਿਹਾ ਹੈ।

ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਦਾ ਉਦਘਾਟਨ ਤੇ ਇਨਾਮਾਂ ਦੀ ਵੰਡ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਕਰਨਗੇ। ਸੰਤਾਂ ਦੀ ਬਰਸੀ ਦੇ ਸਬੰਧ ਵਿਚ 28 ਨਵੰਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 30 ਨਵੰਬਰ ਨੂੰ ਪਾਠ ਦੇ ਭੋਗ ਪਾਏ ਜਾਣਗੇ। ਖੇਡ ਮੇਲੇ ਦੌਰਾਨ ਕਬੱਡੀ ਓਪਨ ਪਿੰਡ ਪੱਧਰ, ਕਬੱਡੀ 75 ਕਿਲੋ ਭਾਰ ਵਰਗ, ਕਬੱਡੀ 64 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਓਪਨ ਕਬੱਡੀ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 51000 ਰੁਪਏ ਤੇ ਦੂਜਾ ਇਨਾਮ 41000 ਰੁਪਏ ਦਿੱਤਾ ਜਾਵੇਗਾ।

ਕਬੱਡੀ ਓਪਨ ਦੇ ਬੈਸਟ ਰੈਡਰ ਤੇ ਜਾਫੀ ਨੂੰ ਐਲਈਡੀ ਨਾਲ ਸਨਮਾਨਿਤ ਕੀਤਾ ਜਾਵੇਗਾ। 75 ਕਿਲੋ ਵਜ਼ਨੀ ਕਬੱਡੀ ਦੇ ਬੈਸਟ ਰੇਡਰ ਤੇ ਜਾਫੀ ਨੂੰ ਸੋਨੇ ਦੇ ਗੁਰਜ਼ ਦਿੱਤੇ ਜਾਣਗੇ।

Leave a Reply

Your email address will not be published. Required fields are marked *

Close