fbpx
KabaddiNewsSports

ਭੰਡਾਲ ਦੋਨਾ ਦੇ 34ਵੇ ਖੇਡ ਮੇਲੇ ਤੇ ਐਨਆਰਆਈ ਕਬੱਡੀ ਕੱਪ ਨਕੋਦਰ ਦੀ ਟੀਮ ਦਾ ਕਬਜ਼ਾ

By MEDIA DESK

ਕਪੂਰਥਲਾ, 12 ਨਵੰਬਰ , ਇੰਦਰਜੀਤ ਸਿੰਘ ਚਾਹਲ ( NRI MEDIA )

ਨਵਯੁੱਗ ਸਪੋਰਟਸ ਕਲੱਬ ਭੰਡਾਲ ਦੋਨਾ ਵਲੋ ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ 34 ਵਾਂ ਸਲਾਨਾ ਕਬੱਡੀ ਕੱਪ ਪਿੰਡ ਭੰਡਾਲ ਦੋਨਾ ਵਿਖੇ ਕਰਵਾਇਆ ਗਿਆ। ਖੇਡ ਮੇਲੇ ਦੌਰਾਨ ਕਬੱਡੀ ਅਕੈਡੀਆਂ ਦਾ ਫਾਈਨਲ ਮੁਕਾਬਲਾ ਐਨਆਰਆਈ ਕਬੱਡੀ ਕਲੱਬ ਨਕੋਦਰ ਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਮਰਾਲਾ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ਵਿਚ ਐਨਆਰਆਈ ਕਬੱਡੀ ਕਲੱਬ ਨਕੋਦਰ ਦੀ ਟੀਮ ਨੇ 40-28 ਅੰਕਾਂ ਨਾਲ ਜਿੱਤ ਹਾਸਲ ਕਰਕੇ ਖਿਤਾਬ ਤੇ ਕਬਜ਼ਾ ਕੀਤਾ।

ਜੇਤੂ ਟੀਮ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਜਦਕਿ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਹੀ ਹਾਸਲ ਹੋਏ। ਕਬੱਡੀ ਓਪਨ ਪਿੰਡ ਪੱਧਰ ਤੇ ਵਜ਼ਨੀ ਕਬੱਡੀ ‘ਚ ਵੀ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ। ਕਬੱਡੀ 75 ਕਿਲੋ ਭਾਰ ਵਰਗ ਵਿਚ ਭੰਡਾਲ ਦੋਨਾ ਨੇ ਸੁਰਖਪੁਰ ਦੀ ਟੀਮ ਨੂੰ ਹਰਾਇਆ। ਖੇਡ ਮੇਲੇ ਦੌਰਾਨ ਕਾਲਾ ਧਨੋਲਾ ਤੇ ਚੀੜਾ ਕਾਲਾ ਸੰਘਿਆਂ ਬੈਸਟ ਰੈਡਰ ਅਤੇ ਮੇਜਰ ਧਾਲੀਵਾਲ ਬੈਸਟ ਜਾਫੀ ਐਲਾਨੇ ਗਏ।

ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਤੇ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ,ਡੀਐਸਪੀ ਡੀ ਸਰਬਜੀਤ ਸਿੰਘ ਬਾਹੀਆ ਵਲੋ ਸ਼ਿਰਕਤ ਕੀਤੀ ਗਈ। ਉਨ੍ਹਾਂ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ। ਰਾਣਾ ਗੁਰਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਖਿਡਾਰੀਆਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ।

ਉਨ੍ਹਾਂ ਸਪੋਰਟਸ ਕਲੱਬ ਤੇ ਪ੍ਰਵਾਸੀ ਵੀਰਾਂ ਭਿੰਦਾ ਕਨੇਡਾ, ਗੁਰਬਚਨ ਸਿੰਘ ਵਲੈਤੀਆਂ, ਗੈਰੀ ਭੰਡਾਲ, ਜਸਪਾਲ ਭੰਡਾਲ ਆਦਿ ਦੇ ਉਪਰਾਲੇ ਦੀ ਤਰੀਫ ਕਰਦੇ ਹੋਏ ਕਿਹਾ ਕਿ ਪ੍ਰਵਾਸੀ ਭਾਰਤੀ ਜਿਥੇ ਪਿੰਡਾਂ ਦੇ ਵਿਕਾਸ ਲਈ ਅਹਿਮ ਯੋਗਦਾਨ ਪਾ ਰਹੇ ਹਨ, ਉਥੇ ਪਿੰਡਾਂ ਵਿਚ ਖੇਡੇ ਮੇਲੇ ਕਰਵਾ ਕੇ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰ ਰਹੇ ਹਨ। ਪ੍ਰਬੰਧਕ ਕਮੇਟੀ ਵਲੋ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਲੜਕੀਆਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਕਬੱਡੀ ਸ਼ੋਅ ਮੈਚ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।

ਕਬੱਡੀ ਮੈਚਾਂ ਦੀ ਕਮੈਂਟਰੀ ਪ੍ਰਸਿੱਧ ਕਮੈਟਰ ਮੱਖਣ ਅਲੀ ਤੇ ਹੋਰ ਕਮੈਂਟਰਾਂ ਵਲੋ ਕੀਤੀ ਗਈ। ਇਸ ਮੋਕੇ ‘ਤੇ ਗਿਆਨੀ ਗੁਰਬਚਨ ਸਿੰਘ ਵਲੈਤੀਆਂ,ਪਰਵਿੰਦਰ ਸਿੰਘ ਭਿੰਦਾ ਕੈਨੇਡਾ ,ਗੈਰੀ ਭੰਡਾਲ, ਜਸਪਾਲ ਕੈਨੇਡਾ, ਪ੍ਰਧਾਨ ਲਹਿੰਬਰ ਸਿੰਘ, ਮੁਸ਼ਤਾਕ ਅਹਿਮਦ, ਮਨਜੀਤ ਸਿੰਘ ਭੰਡਾਲ, ਪੂਰਨ ਸਿੰਘ, ਬੱਬੂ ਭੰਡਾਲ, ਦਲਬੀਰ ਸਿੰਘ ਛਿੰਦਾ, ਅਵਤਾਰ ਸਿੰਘ, ਰਵਿੰਦਰ ਸਿੰਘ , ਦਲਬੀਰ ਸਿੰਘ, ਸੁੱਖਾ ਭੰਡਾਲ ,ਸੁੱਚਾ ਸਿੰਘ ਜੀਤ ਲਾਲ ਸੋਹਣ ਸਿੰਘ,ਰਾਜਾ ਵੱਡਾ ,ਰਾਜਾ ਛੋਟਾ ਕਰਨੈਲ ਸਿੰਘ , ਹੈਪੀ ਭੰਡਾਲ, ਹਰਪ੍ਰੀਤ ਸਿੰਘ ਰਾਜਾ, ਰਣਜੀਤ ਸਿੰਘ, ਭਜਨ ਸਿੰਘ ਭਲਾਈਪੁਰ, ਇੰਦਰਜੀਤ ਸਿੰਘ ਮੰਨਣ, ਗੁਰਦੀਪ ਸਿੰਘ ਬਿਸ਼ਨਪੁਰ, ਨਰਿੰਦਰ ਮਨਸੂ, ਗੁਰਪ੍ਰੀਤ ਗੋਪੀ, ਸਤਪਾਲ ਮਹਿਰਾ, ਗੁਰਦੇਵ ਸਿੰਘ ਧੰਮ, ਕਰਨੈਲ ਸਿੰਘ ਪੱਖੋਵਾਲ, ਵਿਸ਼ਾਲ ਸੋਨੀ, ਟੋਨੀ ਭੰਡਾਲ, ਸੁਖਬੀਰ ਸੰਧੂ, ਲਾਭ ਚੰਦ ਥਿਗਲੀ, ਗੁਰਬਚਨ ਸਿੰਘ ਲਾਲੀ, ਕਾਲਾ ਬਾਗੜੀਆਂ, ਸਤਨਾਮ ਨਾਨੂ, ਅਵਤਾਰ ਸੈਦੋਵਾਲ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

Close