fbpx
NewsPunjabWeather

ਪੰਜਾਬ ਵਿੱਚ ਮੌਸਮ ਨੇ ਬਦਲੀ ਕਰਵੱਟ , ਹਲਕੀ ਠੰਡ ਤੇ ਧੁੰਦ ਪੈਣੀ ਸ਼ੁਰੂ

By MEDIA DESK

ਚੰਡੀਗ਼ੜ, 08 ਨਵੰਬਰ,   ( ਵਿਜੈ ਕੁਮਾਰ ) –

ਮੌਸਮ ਦੇ  ਕਰਵਟ ਬਦਲਦੇ ਹੀ ਠੰਡ ਦਾ ਪ੍ਰਭਾਵ ਵੀ ਵਧਦਾ ਹੀ ਜਾ ਰਿਹਾ ਹੈ।  ਜ਼ਿਆਦਾਤਰ ਤਾਪਮਾਨ ਦਾ ਪਾਰਾ ਮਾਈਨਸ 1.6 ਡਿਗਰੀ ਸੈਲਸੀਅਸ ਦੇ ਨਾਲ 27 ਤੇ ਨਿਊਨਤਮ ਤਾਪਮਾਨ ਮਾਈਨਸ 2.2 ਦੇ ਨਾਲ 27 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ ਵਿਚ ਨਮੀ ਦੀ ਮਾਤਰਾ 83 (-6) ਫੀਸਦੀ ਤੇ ਸ਼ਾਮ ਨੂੰ ਹਵਾ ਵਿਚ ਨਮੀ ਦੀ ਮਾਤਰਾ 30 (-5) ਫੀਸਦੀ ਰਿਕਾਰਡ ਕੀਤੀ ਗਈ ਹੈ।

ਮੌਸਮ ਮਾਹਿਰਾਂ ਦੇ ਮੁਤਾਬਿਕ ਆਉਣ ਵਾਲੇ ਦਿਨਾਂ ਦੇ ਦੌਰਾਨ ਜ਼ਿਆਦਾਤਰ ਤਾਪਮਾਨ 26 ਤੋਂ 29 ਤੇ ਨਿਊਨਤਮ 10 ਤੋਂ 14 ਡਿਗਰੀ ਸੈਲਸੀਅਸ ਦੇ ਵਿਚ ਰਹਿ ਸਕਦਾ ਹੈ। ਸਵੇਰ ਦੇ ਸਮੇਂ ਨਮੀ ਦੀ ਮਾਤਰਾ 25 ਤੋਂ 38 ਫੀਸਦੀ ਰਹਿ ਸਕਦੀ ਹੈ। ਇਸਦੇ ਨਾਲ ਹੀ ਇਹ ਵੀ ਸੰਭਾਵਨਾ ਵਿਅਕਤ ਕੀਤੀ ਗਈ ਕਿ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਨਗਰੀ ਦੇ ਕੁਝ ਇਲਾਕਿਆਂ ਵਿਚ ਹਲਕੀ ਤੋਂ ਮੱਧਮ ਧੁੰਧ ਪੈਣੀ ਸ਼ੁਰੂ ਹੋ ਗੲੀ ਹੈ, ਜਦਕਿ 9 ਤੇ 10 ਨਵੰਬਰ ਨੂੰ ਧੁੰਧ ਦਾ ਪ੍ਰਭਾਵ ਪਹਿਲਾਂ ਨਾਲੋਂ ਵੱਧ ਹੋ ਸਕਦਾ ਹੈ।

Leave a Reply

Your email address will not be published. Required fields are marked *

Close