fbpx
All NewsCrimeNationalPoliticsWorld

ਦਿਲ ਦਹਿਲਾਉਣ ਵਾਲੀ ਇਕ ਹੋਰ ਅਮਰੀਕੀ ਸ਼ੂਟਿੰਗ – ਹੁਣ ਤਕ ਇਹ ਇਸ ਸਾਲ ਦੀ 307 ਵੀਂ ਸ਼ੂਟਿੰਗ ਹੈ

ਕੈਲੇਫੋਰਨੀਆ (ਮੀਡਿਆ ਡੈਸਕ) : ਅਮਰੀਕਾ ਦੇ ਲੌਸ ਏਂਜਲਸ ਤੋਂ 40 ਮੀਲ ਦੂਰ ਥਾਊਸੈਂਡਜ਼ ਓਕ ਦੇ ਇੱਕ ਸ਼ਰਾਬਖ਼ਾਨੇ ਵਿੱਚ ਸਿਰਫਿਰੇ ਨੇ ਗੋਲ਼ੀਆਂ ਚਲਾ ਕੇ 12 ਲੋਕਾਂ ਦੀਆਂ ਜਾਨਾਂ ਲੈ ਲਈਆਂ। ਬਾਅਦ ਵਿੱਚ ਪੁਲਿਸ ਨੂੰ ਹਮਲਾਵਰ ਵੀ ਮ੍ਰਿਤ ਹਾਲਤ ਵਿੱਚ ਮਿਲਿਆ। ਗੋਲ਼ੀ ਚਲਾਉਣ ਦਾ ਕਾਰਨ ਹਾਲੇ ਤਕ ਪਤਾ ਨਹੀਂ ਲੱਗਾ ਹੈ। ਘਟਨਾ ਵਿੱਚ 10-15 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।

ਅਮਰੀਕੀ ਸਮੇਂ ਮੁਤਾਬਕ ਬੁੱਧਵਾਰ ਰਾਤ ਨੂੰ ਸਵਾ ਕੁ ਗਿਆਰਾਂ ਵਜੇ ਬਾਰ ਵਿੱਚ ਗੋਲ਼ੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਉਸ ਸਮੇਂ ਬੌਰਡਰ ਲਾਈਨ ਬਾਰ ਤੇ ਗਰਿੱਲ ਨਾਂਅ ਦੇ ਸ਼ਰਾਬਖ਼ਾਨੇ ਵਿੱਚ ਕਾਲਜ ਨਾਈਟ ਦੇ ਨਾਂਅ ਹੇਠ ਵਿਸ਼ੇਸ਼ ਸਮਾਗਮ ਸੀ ਤੇ ਉੱਥੇ ਕਾਫੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਹੋਏ ਸਨ।

 

ਵੈਂਚੁਰਾ ਕਾਊਂਟੀ ਦੇ ਸ਼ੈਰਿਫ ਜਿਓਫ ਡੀਨ ਨੇ ਦੱਸਿਆ ਕਿ ਇਸ ਘਟਨਾ ਵਿੱਚ ਪੁਲਿਸ ਵਿਭਾਗ ‘ਚ 29 ਸਾਲ ਸੇਵਾ ਨਿਭਾਅ ਚੁੱਕੇ ਸਾਰਜੈਂਟ ਰੌਨ ਹੇਲੁਸ ਦੀ ਕਈ ਗੋਲ਼ੀਆਂ ਲੱਗਣ ਕਾਰਨ ਮੌਤ ਹੋ ਗਈ।

ਹੇਲੁਸ ਹੀ ਪਹਿਲੇ ਪੁਲਿਸ ਕਰਮੀ ਸਨ ਜੋ ਸਭ ਤੋਂ ਪਹਿਲਾਂ ਘਟਨਾ ਸਥਾਨ ‘ਤੇ ਪਹੁੰਚੇ। ਪੁਲਿਸ ਨੇ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ।

ਅਮਰੀਕਾ ਦੇ ਵਿਚ ਪਿਛਲੀ ਰਾਤ ਹੋਈ ਸ਼ੂਟਿੰਗ ਦੇ ਵਿਚ ਇਸ ਰਿਟਾਇਰਡ ਫੌਜੀ ਨੂੰ ਦੋਸ਼ੀ ਕਰਾਰ ਕੀਤਾ ਗਯਾ ਹੈ I ਕਿਹਾ ਜਾ ਰੇਅ ਕੇ ਇਹ ਬੰਦਾ ਗੋਰਾ ਹੋਣ ਕਰਕੇ ਅੱਤਵਾਦੀ ਨਹੀਂ ਕਹਿਲਾਉਂਦਾ ਬਲਕਿ ਇਹ ਆਦਮੀ ਦਿਮਾਗੀ ਤੌਰ ਤੇ ਸਹੀ ਨਹੀਂ ਸੀ. ਤੁਹਾਡਾ ਇਸ ਦੇ ਬਾਰੇ ਕਿ ਖਿਆਲ ਹੈ ? ਸਾਨੂੰ ਕਮੈਂਟ ਵਿਚ ਦੱਸੋ ਕੇ ਕਿਉਂ ਗੋਰੇ ਨੂੰ ਦਿਮਾਗੀ ਤੌਰ ਤੇ ਅਸੰਤੁਲਿਤ ਅਤੇ ਭੂਰੇ ਆਦਮੀ ਨੂੰ ਅੱਤਵਾਦੀ ਕਰਾਰ ਕੀਤਾ ਜਾਂਦਾ ਹੈ.


ਤੁਹਾਨੂੰ ਦਾਸ ਦੀਏ ਕੇ ਇਸ ਸ਼ੂਟਿੰਗ ਵਿਚ ਕੁੱਲ 12 ਲੋਗ ਮੌਤ ਦੇ ਘਾਟ ਉਤਾਰ ਦਿੱਤੇ ਗਏI ਜਿਸ ਵਿਚ 16 – 18 ਸਾਲ ਦੇ ਬਚੇ ਅਤੇ ਇਕ ਪੁਲਸ ਮੁਲਾਜਮ ਸ਼ਾਮਲ ਹਨ I

Leave a Reply

Your email address will not be published. Required fields are marked *

Close