fbpx
All NewsLifePunjab

ਚੜਦੀ ਠੰਡ ਨੇ ਲਈ ਇੱਕ ਜਾਨ, ਕਾਲਾ ਸੰਘਿਆਂ ਤੋਂ ਅਣਪਛਾਤੀ ਲਾਸ਼ ਮਿਲੀ

NRI MEDIA

ਕਪੂਰਥਲਾ, ਇੰਦਰਜੀਤ ਸਿੰਘ ਚਾਹਲ /- ਕਾਲਾ ਸੰਘਿਆਂ ਕਸਬੇ ਦੇ ਬਾਬਾ ਰਾਮ ਸਿੰਘ ਚੌਂਕ ਬੱਸ ਸਟੈਂਡ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਲਾਸ਼ ਵੇਖਣ ਉਪਰੰਤ ਲੋਕਾਂ ਨੇ ਸਥਾਨਕ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਜਿਸ ਉਪਰੰਤ ਕਾਲਾ ਸੰਘਿਆਂ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਪਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਲਾਸ਼ ਨੂੰ ਕਬਜੇ ਵਿੱਚ ਲਿਆ।

ਪੁਲਿਸ ਨੇ ਦੱਸਿਆ ਕੇ ਮ੍ਰਿਤਕ ਵਿਅਕਤੀ ਦੀ ਤਲਾਸ਼ੀ ਲੈਣ ਤੇ ਇਸ ਦੇ ਕਪੜਿਆਂ ਵਿੱਚੋਂ ਵੀ ਕੋਈ ਪਛਾਣ ਪੱਤਰ ਨਹੀਂ ਮਿਲਿਆ। ਉਝ ਪੁਲਿਸ ਤਫਤੀਸ਼ ਜਾਰੀ ਹੈ ਤੇ ਪੁਲਿਸ ਵਾਰਿਸ ਲੱਭਣ ਦੇ ਯਤਨ ‘ਚ ਹੈ। ਅੰਦਾਜਨ 50 ਕੁ ਵਰਿਆਂ ਦੇ ਇਸ ਮ੍ਰਿਤਕ ਦੇ ਚਿੱਟੀ ਕਮੀਜ, ਕਾਲੀ ਪੈਂਟ, ਕਾਲੀ-ਚਿੱਟੀ ਬਿਨਾ ਬਾਹਾਂ ਤੋਂ ਸਵਾਟਰ ਪਾਈ ਹੋਈ ਸੀ। ਖਦਸ਼ਾ ਕੀਤਾ ਜਾਦਾ ਹੈ ਕਿ ਉਕਤ ਮੌਤ ਜਿਆਦਾ ਸਰਾਬ ਪੀ ਕੇ ਰਾਤ ਬਾਹਰ ਠੰਡ ‘ਚ ਪਏ ਰਹਿਣ ਕਾਰਣ ਹੋਈ। ਇਸ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਸਥਾਨਕ ਕਸਬੇ ਵਿਖੇ ਬਣੇ ਬਾਬਾ ਨੰਦ ਚੰਦ ਮ੍ਰਿਤਕ ਦੇਹ ਸੰਭਾਲ ਘਰ ਵਿਖੇ 72 ਘੰਟਿਆਂ ਲਈ ਰੱਖ ਦਿੱਤਾ ਗਿਆ ਹੈ ਅਤੇ ਇਨਾਂ ਸਮਾਂ ਵਾਰਿਸਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ ਉਪਰੰਤ ਲਾਸ਼ ਦਾ ਸੰਸਕਾਰ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

Close