fbpx
businessNationalNewsPunjab

ਅੱਜ ਫਿਰ ਘਟੇ ਪੈਟਰੋਲ ਅਤੇ ਡੀਜ਼ਲ ਦੇ ਰੇਟ – ਹੋਰ ਜਾਣਕਾਰੀ ਲੲੀ ਪੜੋ….

By MEDIA DESK

ਨਵੀ ਦਿੱਲੀ, 08 ਨਵੰਬਰ,  (  ਵਿਜੈ ਕੁਮਾਰ )  – 
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ । ਲੋਕਾਂ ਵੱਲੋਂ ਜਿੱਥੇ ਪਿਛਲੇ ਸਮੇਂ ਦੌਰਾਨ ਇਸ ਸਬੰਧੀ ਰੋਸ ਵੀ ਜਤਾਇਆ ਗਿਆ ਉੱਥੇ ਹੀ ਸਰਕਾਰ ਵੱਲੋਂ ਇਸ ਦੀਆਂ ਕੀਮਤਾਂ ਵਿੱਚ ਕੋਈ ਬਹੁਤਾ ਰੇਟ ਨਹੀਂ ਘਟਾਇਆ ਗਿਆ । ਹਾਲਾਂਕਿ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੁਝ ਹੱਦ ਤੱਕ ਕੱਢਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਇਸ ਵੀਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੁੱਝ ਘਾਟਾ ਦੇਖਣ ਨੂੰ ਮਿਲਿਆ ਹੈ ।
8 ਨਵੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ‘ਚ 21 ਪੈਸੇ ਅਤੇ ਡੀਜ਼ਲ ‘ਚ 18 ਪੈਸੇ ਦੀ ਕਟੌਤੀ ਕੀਤੀ ਹੈ। ਦਿੱਲੀ ‘ਚ ਪੈਟਰੋਲ ਦੀ ਕੀਮਤ,,,, ਅੱਜ 78.21 ਰੁਪਏ, ਕੋਲਕਾਤਾ ‘ਚ 80.13 ਰੁਪਏ, ਮੁੰਬਈ ‘ਚ 83.72 ਰੁਪਏ ਅਤੇ ਚੇਨਈ ‘ਚ 81.24 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ‘ਚ ਇਸ ਦੀ ਕੀਮਤ 72.89 ਰੁਪਏ,,, ਕੋਲਕਾਤਾ ‘ਚ 74.75 ਰੁਪਏ,,,, ਮੁੰਬਈ ‘ਚ 76.38 ਰੁਪਏ ਅਤੇ ਚੇਨਈ ‘ਚ 77.05 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।
ਹਾਲਾਂਕਿ ਤੇਲ ਦੀਆਂ ਕੀਮਤਾਂ ਵਿੱਚ ਇਹ ਆਈ ਗਿਰਾਵਟ ਕੁਝ ਪੈਸੇ ਤੱਕ ਦੀ ਹੈ ਪ੍ਰੰਤੂ ਆਸ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਾਇਦ ਇਹ ਕੀਮਤਾਂ ਹੋਰ ਵੀ ਜ਼ਿਆਦਾ ਘੱਟ ਹੋ ਸਕਦੀਆਂ ਹਨ ।

-ਦੇਖੋ ਪੰਜਾਬ ਵਿੱਚ ਕੀ ਹਨ ਪੈਟਰੋਲ ਤੇ ਡੀਜਲ ਦੇ ਰੇਟ

ਅੱੱਜ ਪੰਜਾਬ ਦੇ ਜਲੰਧਰ ਸ਼ਹਿਰ ਚ ਪੈਟਰੋਲ 83 ਰੁਪਏ 42 ਪੈਸੇ ਅਤੇ ਡੀਜ਼ਲ ਦੀ 72 ਰੁਪਏ 67 ਪੈਸੇ ਪ੍ਰਤੀ ਲਿਟਰ ਵਿਕ ਰਿਹਾ ਹੈ। ਅੰਮ੍ਰਿਤਸਰ ‘ਚ ਪੈਟਰੋਲ ਦੀ ਕੀਮਤ 84 ਰੁਪਏ 03 ਪੈਸੇ ਅਤੇ ਡੀਜ਼ਲ ਦੀ 73 ਰੁਪਏ 30 ਪੈਸੇ ਹੈ। ਲੁਧਿਆਣਾ ‘ਚ ਪੈਟਰੋਲ ਦੀ ਕੀਮਤ, 83 ਰੁਪਏ 89 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 73 ਰੁਪਏ 07 ਪੈਸੇ ਪ੍ਰਤੀ ਲਿਟਰ ਹੋ ਗਈ ਹੈ।ਪਟਿਆਲਾ ‘ਚ ਪੈਟਰੋਲ ਦੀ ਕੀਮਤ 83 ਰੁਪਏ 82 ਪੈਸੇ ਅਤੇ ਡੀਜ਼ਲ ਦੀ ਕੀਮਤ 73 ਰੁਪਏ 01 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ ‘ਚ ਪੈਟਰੋਲ ਦੀ ਕੀਮਤ 84 ਰੁਪਏ 20 ਪੈਸੇ ਅਤੇ ਡੀਜ਼ਲ ਦੀ 73 ਰੁਪਏ 34 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਉੱਥੇ ਹੀ ਚੰਡੀਗੜ੍ਹ ਸ਼ਹਿਰ ‘ਚ ਪੈਟਰੋਲ ਦੀ ਕੀਮਤ 73.88 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 69.37 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।

Leave a Reply

Your email address will not be published. Required fields are marked *

Close