fbpx
HockeySports

ਹਾਕੀ ਵਿਸ਼ਵ ਕਪ ਲਈ ਟਿਕਟਾਂ ਦੀ ਵਿਕਰੀ ਹੋਈ ਸ਼ੁਰੂ, ਇਸ ਦਿਨ ਹੋਣਗੇ ਭਾਰਤ ਦੇ ਮੈਚ

Nri Media

07 ਨਵੰਬਰ, ਵਿਕਰਮ ਸਹਿਜਪਾਲ

ਭੁਵਨੇਸ਼ਵਰ : ਓਡੀਸ਼ਾ ‘ਚ 28 ਨਵੰਬਰ ਤੋਂ ਮਰਦ ਹਾਕੀ ਵਰਲਡ ਕੱਪ ਸ਼ੁਰੂ ਹੋ ਰਿਹਾ ਹੈ ਅਤੇ ਇਸੇ ਰੋਮਾਂਚ ਦੇ ਮੱਦੇਨਜ਼ਰ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ। ਹਾਕੀ ਇੰਡੀਆ (ਐੈਚ.ਆਈ.) ਨੇ ਟਿਕਟ ਵਿਕਰੀ ਦਾ ਐਲਾਨ ਕੀਤਾ ਹੈ। ਹਾਕੀ ਵਰਲਡ ਕੱਪ ਲਈ ਕਲਿੰਗਾ ਸਟੇਡੀਅਮ ਭੁਵਨੇਸ਼ਵਰ ਅਤੇ ਕਟਕ ‘ਚ ਕਈ ਥਾਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ‘ਚ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦਾ ਅੰਤ 16 ਦਸੰਬਰ ਨੂੰ ਹੋਵੇਗਾ। 28 ਨਵੰਬਰ ਨੂੰ ਹਾਕੀ ਵਰਲਡ ਕੱਪ ਦਾ ਆਗਾਜ਼ ਹੋਵੇਗਾ ਅਤੇ ਇਸੇ ਦਿਨ ਪੂਲ-ਸੀ ‘ਚ ਭਾਰਤ ਆਪਣਾ ਪਹਿਲਾ ਮੁਕਾਬਲਾ ਦੱਖਣੀ ਅਫ਼ਰੀਕਾ ਦੇ ਵਿਰੁੱਧ ਖੇਡੇਗਾ। ਹਾਕੀ ਇੰਡੀਆ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਨੇ ਦੱਸਿਆ ਕਿ ਕਈ ਥਾਵਾਂ ‘ਤੇ ਇਸ ਟੂਰਨਾਮੈਂਟ ਦੀਆਂ ਟਿਕਟਾਂ ਦੀ ਵਿਕਰੀ ਹੋਣ ਨਾਲ ਹਾਕੀ ਪ੍ਰਸ਼ੰਸਕਾਂ ਨੂੰ ਇਸ ਖੇਡ ਨੂੰ ਵੇਖਣ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ। ਪੂਲ-ਸੀ ਦਾ ਪਹਿਲਾ ਮੁਕਾਬਲਾ ਬੈਲਜ਼ੀਅਮ ਅਤੇ ਕੈਨੇਡਾ ਵਿਚਾਲੇ ਹੋਵੇਗਾ।

Image result for hockey indian team

ਜ਼ਿਕਰਯੋਗ ਹੈ ਕਿ ਪੂਲ-ਸੀ ‘ਚ ਭਾਰਤੀ ਟੀਮ ਦੇ 3 ਮੁਕਾਬਲੇ ਹੋਣਗੇ। 28 ਨਵੰਬਰ ਨੂੰ ਦੱਖਣੀ ਅਫ਼ਰੀਕਾ ਦੇ ਨਾਲ ਪਹਿਲੇ ਮੁਕਾਬਲੇ ਦੇ ਬਾਅਦ ਦੂਜਾ ਮੈਚ 2 ਦਸੰਬਰ ਨੂੰ ਬੈਲਜ਼ੀਅਮ ਦੇ ਵਿਰੁੱਧ ਹੋਵੇਗਾ। ਪੂਲ-ਸੀ ‘ਚ ਭਾਰਤ ਆਪਣਾ ਤੀਜਾ ਮੈਚ 8 ਦਸੰਬਰ ਨੂੰ ਕੈਨੇਡਾ ਦੇ ਵਿਰੁੱਧ ਖੇਡੇਗਾ। 28 ਨਵੰਬਰ ਦੇ ਪਹਿਲੇ ਦੋ ਮਹਾਮੁਕਾਬਲਿਆਂ ਦੇ ਬਾਅਦ 29 ਨਵੰਬਰ ਨੂੰ ਪੂਲ-ਏ ਦੇ ਦੋ ਮੁਕਾਬਲੇ ਹੋਣਗੇ, ਜਿਸ ‘ਚ ਅਰਜਨਟੀਨਾ-ਸਪੇਨ ਅਤੇ ਨਿਊਜ਼ੀਲੈਂਡ-ਫ਼ਰਾਂਸ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਬਾਅਦ 30 ਨਵੰਬਰ ਨੂੰ ਪੂਲ-ਬੀ ਦੇ 2 ਮੈਚ ਖੇਡੇ ਜਾਣਗੇ, ਜਿਸ ‘ਚ ਆਸਟ੍ਰੇਲੀਆ-ਆਇਰਲੈਂਡ ਅਤੇ ਇੰਗਲੈਂਡ-ਚੀਨ ਦੀਆਂ ਟੀਮਾਂ ਆਪਸ ‘ਚ ਭਿੜਨਗੀਆਂ। ਪੂਲ-ਡੀ ਦੇ 2 ਮੈਚ 1 ਦਸੰਬਰ ਨੂੰ ਖੇਡੇ ਜਾਣਗੇ, ਜਦਕਿ 12 ਅਤੇ 13 ਦਸੰਬਰ ਨੂੰ ਕੁਆਲੀਫਾਈ ਮੈਚ ਖੇਡੇ ਜਾਣਗੇ।

Leave a Reply

Your email address will not be published. Required fields are marked *

Close