fbpx
All NewsMoreNationalNewsPolitics

ਜਾਣੋ ਭਾਰਤ ਨੂੰ ਨੋਟਬੰਦੀ ਨਾਲ ਫ਼ਾਇਦਾ ਹੋਇਆ ਜਾਂ ਨੁਕਸਾਨ…!

Nri Media

08 ਨਵੰਬਰ, ਵਿਕਰਮ ਸਹਿਜਪਾਲ

ਨਵੀਂ ਦਿੱਲੀ : 8 ਨਵੰਬਰ ਦਾ ਦਿਨ ਦੇਸ਼ ਦੀ ਅਰਥਚਾਰੇ ਦੇ ਇਤਿਹਾਸ `ਚ ਦਰਜ ਹੈ ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਇਸੇ ਹੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਰਦਰਸ਼ਨ ਰਾਹੀਂ ਲੋਕਾਂ ਨੂੰ ਸੰਬੋਧਨ ਕਰਦਿਆਂ 500 ਅਤੇ 1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਨੋਟਬੰਦੀ ਦਾ ਇਹ ਐਲਾਨ 8 ਨਵੰਬਰ ਦੀ ਰਾਤ ਤੋਂ ਹੀ ਲਾਗੂ ਹੋ ਗਿਆ ਸੀ। ਨੋਟਬੰਦੀ ਤੋਂ ਬਾਅਦ ਕਈ ਦਿਨਾਂ ਤੱਕ ਲੋਕਾਂ `ਚ ਹਫ਼ੜਾ-ਦਫ਼ੜੀ ਮਚੀ ਰਹੀ ਅਤੇ ਹਰ ਕਿਸੇ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

Related image

ਬੈਂਕਾ `ਚ ਲੰਮੀਆ-ਲੰਮੀਆਂ ਲਾਈਨਾਂ ਲੱਗੀਆਂ ਰਹੀਆਂ ਅਤੇ ਲੋਕਾਂ ਨੂੰ 500 ਅਤੇ 1000 ਦੇ ਨੋਟ ਬਦਲਵਾਉਣੇ ਪਏ। ਇਸ ਤੋਂ ਬਾਅਦ 500 ਅਤੇ 2000 ਦੇ ਨਵੇਂ ਨੋਟ ਜਾਰੀ ਕੀਤੇ ਗਏ। ਨੋਟਬੰਦੀ ਦੇ ਐਲਾਨ ਤੋਂ ਬਾਅਦ ਸਰਕਾਰ ਨੇ ਕਿਹਾ ਸੀ ਕਿ ਦੇਸ਼ ਵਿੱਚੋਂ ਕਾਲੇ ਧਨ ਨੂੰ ਖ਼ਤਮ ਕਰਨ ਲਈ ਅਜਿਹਾ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ ਹਮੇਸ਼ਾ ਹੀ ਨੋਟਬੰਦੀ ਨੂੰ ਇੱਕ ਵੱਡੀ ਕਾਮਯਾਬੀ ਦੱਸਿਆ ਹੈ ਪਰ ਵਿਰੋਧੀ ਧਿਰਾਂ ਨੇ ਇਸ ਨੂੰ ਆਰਥਕ ਸੰਕਟ ਦੱਸਿਆ।

Image result for ਨੋਟਬੰਦੀ

ਕਾਂਗਰਸ ਨੇ ਨੋਟਬੰਦੀ ਨੂੰ ਦਿੱਤਾ ਹੈਸ਼ਟੈਗ

ਕਾਂਗਰਸ ਨੇ ਨੋਟਬੰਦੀ ਨੂੰ 2 ਸਾਲ ਪੂਰੇ ਹੋਣ ਤੇ ਇੱਕ ਨਵਾਂ ਹੈਸ਼ਟੈਗ ਚਲਾਇਆ ਹੈ ਜਿਸ ਦਾ ਨਾਂ #notbandikidoosribarsi ਹੈ। ਇਸ ਹੈਸ਼ਟੈਗ ਨਾਲ ਪਾਰਟੀ ਨੇ ਕੀ ਟਵੀਟ ਕੀਤੇ ਹਨ। ਦੱਸਣਯੋਗ ਹੈ ਕਿ ਨੋਟਬੰਦੀ ਕਾਰਨ ਦੇਸ਼ ਨੂੰ ਭਾਰੀ ਕੀਮਤ ਅਦਾ ਕਰਨੀ ਪਈ ਹੈ। 35 ਲੱਖ ਲੋਕਾਂ ਦੀ ਨੌਕਰੀ ਚਲੀ ਗਈ, ਦੇਸ਼ ਦੀ ਡੀਜੀਪੀ ਨੂੰ 1.5 ਫ਼ੀਸਦੀ ਨੁਕਸਾਨ ਹੋਇਆ ਅਤੇ ਨੋਟਾਂ ਦੀ ਛਪਾਈ `ਤੇ 8 ਹਜ਼ਾਰ ਕਰੋੜ ਰੁਪਏ ਖ਼ਰਚ ਹੋਏ।

ਸ਼ਕਤੀ ਪ੍ਰਦਰਸ਼ਨ ਕਰੇਗੀ ਕਾਂਗਰਸ

ਕਾਂਗਰਸ ਪਾਰਟੀ ਆਮ ਜਨਤਾ ਦਾ ਸਮਰਥਨ ਲੈਣ ਲਈ ਸ਼ਕਤੀ ਪ੍ਰਦਰਸ਼ਨ ਕਰੇਗੀ। ਕਾਂਗਰਸ ਨੇ ਨੋਟਬੰਦੀ ਨੂੰ ਅਸਫ਼ਲਤਾ ਅਤੇ ਭਾਰਤੀ ਅਰਥਚਾਰੇ ਨੂੰ ਤਬਾਹ ਕਰਨ ਵਾਲੇ ਕਦਮ ਵਜੋਂ ਲੋਕਾਂ ਸਾਹਮਣੇ ਪੇਸ਼ ਕਰਨ ਲਈ ਸੜਕਾਂ ਤੇ ਉਤਰਨ ਦਾ ਫ਼ੈਸਲਾ ਕੀਤਾ ਹੈ।

Leave a Reply

Your email address will not be published. Required fields are marked *

Close