fbpx
CrimeNewsPunjab

5 ਮੈਂਬਰੀ ਲੁਟੇਰਾ ਗੈਂਗ ਅਾੲਿਅਾ ਮੋਟਰਸਾਈਕਲ, ਗਹਿਣੇ , ਹਥਿਆਰ ਅਤੇ ਨਕਦੀ ਸਮੇਤ ਕਾਬੂ

By MEDIA DESK

ਜਲੰਧਰ, 08 ਨਵੰਬਰ,    (  ਵਿਜੈ ਕੁਮਾਰ ) –

ਐੱਸ.ਐੱਸ.ਪੀ ਦਿਹਾਤੀ ਜਲੰਧਰ  ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ  ਅਨਸਰਾਂ ਵਿਰੂੱਧ ਵਿੱਢੀ ਮੁਹਿਿੰਮ ਅਧੀਨ  ਡੀ ਐੱਸ ਪੀ ਦਿਲਬਾਗ ਸਿੰਘ ਅਤੇ ਲੋਹੀਆਂ ਥਾਣਾ ਮੁਖੀ ਸੁਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਗੁਪਤ ਇਤਲਾਹ ਮਿਲਣ ਤੇ ਉਸ ਵਕਤ ਭਾਰੀ ਸਫ਼ਲਤਾ ਮਿਲੀ ਜਦ ਅੰਤਰ ਜ਼ਿਲ੍ਹਾ ਗਰੋਹ ਚ ਸ਼ਾਮਿਲ ਪੰਜ ਵਿਅਕਤੀ ਹੱਥੇ ਚੜ੍ਹ ਗਏ ਜਿਨ੍ਹਾਂ ਦੀ ਪਹਿਚਾਣ ਸੁਰਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਖਵਾਜਾ ਖੜਕ ਜ਼ਿਲ੍ਹਾ ਫ਼ਿਰੋਜ਼ਪੁਰ,ਬਲਵਿੰਦਰ ਸਿੰਘ ਉਰਫ ਰਾਜਾ ਪੁੱਤਰ ਮਹਿੰਦਰ ਸਿੰਘ,ਗੁਰਜੰਟ ਸਿੰਘ ਜੰਟਾ ਪੁੱਤਰ ਬੱਗਾ ਸਿੰਘ ਵਾਸੀ ਬੋਗੇਵਾਲਾ,ਬੁੱਗਾ ਸਿੰਘ ਉਰਫ ਬੁੱਗਾ ਪੁੱਤਰ ਦਰਸ਼ਨ ਸਿੰਘ ਵਾਸੀ ਮੰਦਰ ਕਲਾਂ ਜ਼ਿਲ੍ਹਾ ਮੋਗਾ ਅਤੇ ਸੁਖਜਿੰਦਰ ਸਿੰਘ ਉਰਫ ਜੱਗੂ ਪੁੱਤਰ ਚੰਬਾ ਸਿੰਘ ਵਾਸੀ ਬਾਜ ਕਿਸ਼ਨਪੁਰਾ ਜ਼ਿਲ੍ਹਾ ਮੁਕਤਸਰ ਵਜੋਂ ਹੋਈ ਹੈ।

ਜਿਹਨਾਂ ਦੀ ਉਮਰ 23 ਤੋਂ 36ਸਾਲ ਦੇ ਵਿਚਕਾਰ ਹੈ।ਤਫ਼ਤੀਸ਼ ਉਕਤ ਗਰੋਹ ਪਾਸੋਂ ਪੰਜ ਮੋਟਰਸਾਈਕਲ,ਸੋਨੇ ਦਾ ਇੱਕ ਕੜਾ,ਚੈਨੀ,ਤਿੰਨ ਮੁੰਦਰੀਆਂ,ਤਿੰਨ ਵੰਗਾਂ,ਨਕਦੀ,ਟੈਬਲੇਟ,ਹੈਂਡੀ ਕੈਮਰਾ,ਮੋਬਾਈਲ ਫੋਨ ਅਤੇ 385 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।ਇਸ ਗਰੋਹ ਪਾਸੋਂ ਲੁੱਟਾਂ ਖੋਹਾਂ ਚ ਵਰਤੇ ਗਏ ਮਾਰੂ ਹਥਿਆਰਾਂ ਚ ਸ਼ਾਮਲ ਲੋਹੇ ਦਾ ਦਾਤਰ, ਲੋਹੇ ਦੀ ਰਾਡ,ਕਿਰਪਾਨ,ਹਥੌੜਾ ਅਤੇ ਵੱਡਾ ਪੇਚਕਸ ਆਦਿ ਬਰਾਮਦ ਕੀਤੇ ਗਏ ਹਨ  ਇਨ੍ਹਾਂ ਵਿਅਕਤੀਆਂ ਦੇ ਆਪਸੀ ਮੁੱਢਲੀ ਜਾਣ ਪਹਿਚਾਣ ਦੇ ਆਧਾਰਿਤ ਉਕਤ ਗੈਂਗ ਦੀ ਸਥਾਪਨਾ ਕੀਤੀ ਅਤੇ ਨਸ਼ੇ ਦਾ ਕਾਰੋਬਾਰ ਸ਼ੁਰੂ ਕਰਨ ਉਪਰੰਤ ਨਸ਼ੇ ਦੇ ਆਦੀ ਹੋ ਗਏ ਅਤੇ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਅਤੇ ਲੁੱਟਾਂ ਖੋਹਾਂ ਦੌਰਾਨ ਕਈਆਂ ਨੂੰ ਗੰਭੀਰ ਰੂਪ ਚ ਜ਼ਖ਼ਮੀ ਕੀਤਾ।ਜਿਸ ਕਾਰਨ ਪੰਜਾਂ ਦੋਸ਼ੀਆਂ ਦੇ ਵੱਖ ਵੱਖ ਥਾਣਿਆਂ ਚ ਵੱਖ ਵੱਖ ਧਾਰਾਵਾਂ ਕਈ ਮੁਕੱਦਮੇ ਚੱਲ ਰਹੇ ਹਨ।

ਪੁਲਿਸ ਥਾਣਾ ਲੋਹੀਆਂ ਨੇ ਉਕਤ ਪੰਜ ਦੋਸ਼ੀਆਂ ਖਿਲਾਫ  ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Close