fbpx
KabaddiNewsPunjabSports

ਬਾਬਾ ਮੱਸਾ ਸਿੰਘ ਦੀ ਯਾਦਗਾਰੀ ਕੀਰਤਨ ਦਰਬਾਰ ਤੇ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ

27 ਨਵੰਬਰ, ਕਪੂਰਥਲਾ, ਇੰਦਰਜੀਤ ਸਿੰਘ ਚਾਹਲ /-

ਇਥੇ ਬਾਬਾ ਮੱਸਾ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਨਡਾਲਾ ਦੀ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਕੰਗ ਦੀ ਪ੍ਧਾਨਗੀ ਹੇਠ ਹੋਈ। ਇਸ ਮੌਕੇ ਉਹਨਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਲਾਂਨਾਂ ਕੀਰਤਨ ਸਮਾਗਮ ਤੇ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਗਿਆ। ਉਪਰੰਤ ਕੀਰਤਨ ਦਰਬਾਰ ਤੇ ਕਬੱਡੀ ਟੂਰਨਾਮੈਂਟ ਦੀ ਤਿਆਰੀ ਸਬੰਧੀ ਵੀਚਾਰਾਂ ਕੀਤੀਆਂ।
ਉਹਨਾਂ ਦੱਸਿਆ ਕਿ ਇਸ ਸਬੰਧੀ 3 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਸ਼ਾਮ 6 ਵਜੇ ਤੋਂ ਕੀਰਤਨ ਦਰਬਾਰ ਸਮੇਂ ਭਾਈ ਗੁਰਚਰਨ ਸਿੰਘ ਖਾਲਸਾ, ਢਾਡੀ ਭਾਈ ਬਲਬੀਰ ਸਿੰਘ ਪਾਰਸ, ਕਥਾਕਾਰ ਭਾਈ ਸਰਬਜੀਤ ਸਿੰਘ ਧੂੰਦਾ ਹਾਜਰੀ ਭਰਨਗੇ। 5 ਅਤੇ 6 ਦਸੰਬਰ ਨੂੰ ਕਬੱਡੀ ਦਾ ਮਹਾਂ ਕੁੰਭ ਹੋਵੇਗਾ। ਇਸ ਮੌਕੇ ਇੱਕ ਪਿੰਡ ਓਪਨ ਅਤੇ ਪੰਜਾਬ ਦੇ 8 ਪ੍ਸਿੱਧ ਕਲੱਬਾਂ ਦੇ ਭੇੜ ਹੋਣਗੇ। ਕਲੱਬਾਂ ਲਈ ਪਹਿਲਾ ਇਨਾਮ 3 ਲੱਖ, ਤੇ ਦੂਸਰਾ ਇਨਾਮ 2-25 ਲੱਖ ਹੋਵੇਗਾ। ਪਿੰਡ ਪੱਧਰ ਪਹਿਲਾ ਇਨਾਮ 10 ਹਜਾਰ ਤੇ ਦੂਜਾ ਇਨਾਮ 7500 ਰੁਪਏ ਹੋਵੇਗਾ।
ਜੇਤੂ ਟੀਮ ਦੇ ਕੋਚ ਨੂੰ ਸੋਨੇ ਦੀ ਮੁੰਦਰੀ ਅਤੇ ਬੈਸਟ ਰੇਡਰ ਬੈਸਟ ਜਾਫੀ 1-1 ਲੱਖ ਦੇ ਹੱਕਦਾਰ ਹੋਣਗੇ। ਟੂਰਨਾਮੈਂਟ ਦਾ ਉਦਘਾਟਨ ਬਾਬਾ ਬਲਵਿੰਦਰ ਸਿੰਘ ਦਿੱਲੀ, ਕਾਰ ਸੇਵਾ ਵਾਲੇ ਤੇ ਬਲਵਿੰਦਰ ਸਿੰਘ ਸੀਕਰੀ ਕਰਨਗੇ। ਇਨਾਮਾਂ ਦੀ ਵੰਡ ਸਰਬਜੀਤ ਸਿੰਘ ਖੱਖ ਯੂ ਐਸ ਏ ਕਰਨਗੇ। ਇਸ ਮੌਕੇ ਹਰਜਿੰਦਰ ਸਿੰਘ ਸਾਹੀ, ਇੰਦਰਜੀਤ ਸਿੰਘ ਖੱਖ, ਦਲਜੀਤ ਸਿੰਘ ਜੀਤਾ, ਸੁਖਜਿੰਦਰ ਸਿੰਘ ਖੱਖ, ਜੋਗਿੰਦਰ ਸਿੰਘ ਸਾਹੀ, ਸੁਖਵਿੰਦਰ ਜੀਤ ਸਿੰਘ ਵਾਲੀਆ, ਮੋਹਣ ਸਿੰਘ ਵਾਲੀਆ, ਨਿਰਮਲ ਸਿੰਘ ਮੁਲਤਾਨੀ, ਦੀਪੂ ਸਰਗੋਧੀਆ, ਹਰਪਾਲ ਸਿੰਘ ਘੁੰਮਣ ਤੇ ਹੋਰ ਖੇਡ ਪੇ੍ਮੀ ਹਾਜਰ ਸਨ।

Leave a Reply

Your email address will not be published. Required fields are marked *

Close