fbpx
EntertainmentMusicNewsPunjab

ਮੰਗਤ ਮਾਨ ਦੂਲੋਵਾਲ ਦੀ ਨਵੀ ਧਾਰਮਿਕ ਕੈਸੇਟ “ਭੋਲੇ ਦਾ ਜੈਕਾਰਾ” ਰਿਲੀਜ਼

By MEDIA DESK

ਕਪੂਰਥਲਾ, 03 ਨਵੰਬਰ , ਇੰਦਰਜੀਤ ਸਿੰਘ ਚਾਹਲ ( NRI MEDIA )

ਪੰਜਾਬੀ ਸੰਗੀਤਕ ਖੇਤਰ ਵਿਚ ਕਈ ਹਿੱਟ ਗੀਤ ਪੇਸ਼ ਕਰਨ ਵਾਲੇ ਤੇ ਪਿਛਲੇ ਕੁਝ ਸਮੇਂ ਤੋਂ ਵਧੀਆ ਧਾਰਮਕ ਗੀਤ ਗਾਉਣ ਵਾਲੇ ਪੰਜਾਬੀ ਲੋਕ ਗਾਇਕ ਮੰਗਤ ਮਾਲ ਦੁਲੋਵਾਲ ਦੀ ਨਵੀ ਧਾਰਮਿਕ ਐਲਬਮ ਭੋਲੇ ਦਾ ਜੈਕਾਰਾ ਰਿਲੀਜ਼ ਹੋਈ ਹੈ। ਜਿਸ ਨੂੰ ਬੀਤੇ ਦਿਨ ਮਾਸਟਰ ਅਮਿਤ ਸਾਹਬ ਵਲੋ ਜਾਰੀ ਕੀਤਾ ਗਿਆ ਹੈ।

ਇਸ ਐਲਬਲ ਦੇ ਸਾਰੇ ਗੀਤਾਂ ਨੂੰ ਨਿਰਮਲ ਸਹੋਤਾ ਵਲੋ ਮਿਊਜਕ ਦਿੱਤਾ ਗਿਆ ਹੈ। ਗਾਇਕ ਮੰਗਤ ਮਾਨ ਨੇ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਦੀ ਇਸ ਧਾਰਮਿਕ ਐਲਬਮ ਨੂੰ ਦਰਸ਼ਕਾਂ ਵਲੋ ਭਰਵਾ ਹੁੰਗਾਰਾ ਮਿਲੇਗਾ।

ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਸਾਫ ਸੁਥਰੇ ਤੇ ਧਾਰਮਿਕ ਗੀਤ ਗਾਉਣ ਨੂੰ ਪਹਿਲ ਦਿੰਦੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਭਿਆਚਾਰ ਬਹੁਤ ਅਮੀਰ ਹੈ ਅਤੇ ਇਸ ਲਈ ਸਾਨੂੰ ਸੁਥਰੇ ਤੇ ਪਰਿਵਾਰਕ ਗੀਤ ਹੀ ਗਾਉਣੇ ਤੇ ਸੁਣਨੇ ਚਾਹੀਦੇ ਹਨ।

Leave a Reply

Your email address will not be published. Required fields are marked *

Close