fbpx
CrimeNewsPunjab

ਮਕਸੂਦਾਂ ਪੁਲਿਸ ਥਾਣੇ ‘ਚ ਧਮਾਕੇ ਦੇ ਦੋਸ਼ੀ 2 ਕਸ਼ਮੀਰੀ ਵਿਦਿਆਰਥੀ ਅਦਾਲਤ ‘ਚ ਪੇਸ਼

By MEDIA DESK

ਜਲੰਧਰ,  08 ਨਵੰਬਰ ( ਵਿਜੈ ਕੁੁੁੁਮਾਰ ) –

ਜਲੰਧਰ ਪੁਲਿਸ ਨੇ ਬੀਤੀ 14 ਸਤੰਬਰ ਨੂੰ ਮਕਸੂਦਾਂ ਪੁਲਿਸ ਥਾਣੇ ਵਿਖੇ ਹੋਏ ਬੰਬ ਧਮਾਕੇ ਦੇ ਦੋੋੋਸ਼ੀ  ਦੋ ਕਸ਼ਮੀਰੀ ਵਿਦਿਆਰਥੀਆਂ ਨੂੰ ਅੱਜ ਕੋੋੋਰਟ  ਪੇਸ਼ ਕਰ ਕੇੇ ਪੰੰਜ  ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਮਾਣਯੋੋਗ  ਕੋਰਟ ਵਲੋ ਚਾਰ ਦਿਨ ਦਾ ਪੁਲਸ ਰਿਮਾਂਡ ਮਿਲਿਅਾ ਉਕਤ ਅੱਤਵਾਦੀ ਗਿਰੋਹ ਦਾ ਸਬੰਧ ਜੈਸ਼-ਏ-ਮੁਹੰਮਦ(ਜੇਈਐਮ) ਨਾਲ ਵੀ ਦੱਸਿਆ ਜਾਂਦਾ ਹੈ।ਇਸ ਅੱਤਵਾਦੀ ਸੰਗਠਨ ਦਾ ਮੁਖੀਆ ਜ਼ਾਕਿਰ ਰਾਸ਼ਿਦ ਉਰਫ ਜਾਕਿਰ ਮੂਸਾ ਹੈ ਜੋ ਕਿ ਉਕਤ ਹਮਲੇ ਦਾ ਸਰਗ਼ਨਾ ਅਤੇ ਧਮਾਕੇ ਵਿੱਚ ਸ਼ਾਮਿਲ ਸੇਂਟ ਸੋਲਜ਼ਰ ਕਾਲਜ, ਜਲੰਧਰ ਦੇ ਦੋ ਵਿਦਿਆਰਥੀਆਂ, ਸ਼ਾਹਿਦ ਕਯੂਮ (22) ਅਤੇ ਫਾਜ਼ਿਲ ਬਸ਼ੀਰ (23) ਨੂੰ ਸਿਖਲਾਈ ਦੇਣ ਵਾਲਾ ਦੱਸਿਆ ਜਾਂਦਾ ਹੈ।

ਸੂਬੇ ਵਿੱਚ ਏਜੀਐਚ ਨਾਲ ਸਬੰਧਤ ਕਸ਼ਮੀਰੀ ਵਿਦਿਆਰਥੀਆਂ ਦੀ ਗਿਰਫਤਾਰੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਨੇ ਸੀ.ਟੀ.ਇੰਸਟੀਟਿਊਟ ਆਫ ਇੰਜਨੀਅਰਰਿੰਗ ਮੈਨੇਜਮੈਂਟ ਐਂਡ ਤਕਨਾਲੋਜੀ, ਜਲੰਧਰ ਤੋਂ 3 ਕਸ਼ਮੀਰੀ ਵਿਦਿਆਰਥੀਆਂ ਨੂੰ ਗਿਰਫਤਾਰ ਕੀਤਾ ਸੀ। ,ਪੁਲਸ ਮੁਤਾਬਕ ਉਕਤ ਹੈਂਡ ਗਰਨੇਡ ਧਮਾਕੇ ਵਿੱਚ ਸ਼ਾਹਿਦ, ਫਾਜਿਲ, ਮੀਰ ਰਾਯੂਫ ਅਹਿਮਦ ਅਰਫ ਰੌਫ ਅਤੇ ਮੀਰ ਉਮਰ ਰਮਜ਼ਾਨ ਉਰਫ ਗਾਜ਼ੀ ਸ਼ਾਮਲਸਨ ਜਿੰਨਾਂ ਵਿੱਚੋਂ ਸ਼ਾਹਿਦ ਤੇ ਫਾਜ਼ਿਲ ਬੀ-ਟੈਕ (ਸਿਵਲ) 7ਵੇਂ ਸਮੇਸਟਰ ਦੇ ਵਿਦਿਆਰਥੀ ਹਨ ਜਦਕਿ ਬਾਕੀ ਦੇ ਦੋ ਜੋ ਹਾਲੇ ਫਰਾਰ ਹਨ, ਏਜੀਐਚ ਦੇ ਟ੍ਰੇਂਡ ਅੱਤਵਾਦੀ ਹਨ ਜੋ ਕਿ 13 ਸਤੰਬਰ ਨੂੰ ਸਿਰਫ ਇਸ ਹਮਲੇ ਨੂੰ ਅੰਜਾਮ ਦੇਣ ਦੇ ਉਦੇਸ਼ ਨਾਲ ਸ੍ਰੀਨਗਰ ਤੋਂ ਚੰਡੀਗੜ੍ਹ ਪਹੁੰਚੇ ਸਨ।

ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਗ੍ਰਿਫਤਾਰ ਕੀਤੇ ਇਹ ਦੋਵੇਂ ਵਿਦਿਆਰਥੀ ਕਸ਼ਮੀਰ ਵਿੱਚ ਸਨ ਤਾਂ ਕਸ਼ਮੀਰ ਵਿੱਚ ਸਥਿਤ ਦਾਦਾ ਸਰਾਂ ਦੇ ਰਹਿਣ ਵਾਲੇ, ਏਜੀਐਚ ਦੇ ਮੁਖੀ ਨੇ ਆਮਿਰ, ਨੇ ਇਨ੍ਹਾਂ ਦੇ ਜ਼ਿਹਨ ਵਿੱਚ ਕੱਟੜਵਾਦ ਦਾ ਜ਼ਹਿਰ ਘੋਲਿਆ ਅਤੇ ਇਨ੍ਹਾਂ ਨੂੰ Îਏਜੀਐਚ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸ਼ਾਹਿਦ ਅਤੇ ਫਾਜ਼ਿਲ ਵੱਖ ਵੱਖ ਚੈਟ ਐਪਲੀਕੇਸ਼  ਫਾਜਿਲ ਬਸ਼ੀਰ ਨੂੰ ਅਵੰਤੀਪੋਰਾ, ਕਸਮੀਰ ਤੋਂ 3 ਨਵੰਬਰ ਨੂੰ ਅਤੇ ਸ਼ਾਹਿਦ ਨੂੰ ਜਲੰਧਰ ਤੋਂ 4 ਨਵੰਬਰ ਨੂੰ ਗਿਰਫਤਾਰ ਕੀਤਾ ਗਿਆ ਸੀ ਅਤੇ ਦੋਵਾਂ ਤੇ ਆਈਪੀਸੀ ਦੀ ਧਾਰਾ 307, 427, 120-ਬੀ ਅਤੇ ਐਕਸਪਲੋਸਿਵ ਐਕਟ ਦੀ ਧਾਰਾ 3, 4, 5 ਤਹਿਤ ਡਵੀਜਨ ਨੰਬਰ 1, ਜਲੰਧਰ ਕਮਿਸ਼ਨਰੇਟ ਦੇ ਥਾਣੇ ਵਿੱਚ ਮੁਕੱਦਮਾ ਦਰਜ ਹੈ  !

Leave a Reply

Your email address will not be published. Required fields are marked *

Close