fbpx
KabaddiNewsPunjabSports

ਮਹਿਮਦਵਾਲ ਵਿਖੇ 16ਵਾਂ ਸਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਟ ਕਰਵਾਇਆ, ਦਿੜਬਾ ਦੀ ਟੀਮ ਜੇਤੂ

By MEDIA DESK

ਕਪੂਰਥਲਾ, 28 ਨਵੰਬਰ , ਇੰਦਰਜੀਤ ਸਿੰਘ ਚਾਹਲ ( NRI MEDIA )

ਬਾਬਾ ਸ਼੍ਰੀ ਚੰਦ ਜੀ ਯਾਦ ਵਿਚ ਪਿੰਡ ਮਹਿਮਦਵਾਲ ਵਿਖੇ 16ਵਾਂ ਸਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਟ ਬਾਬਾ ਜਰਨੈਲ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ ਵਜ਼ਨੀ ਕਬੱਡੀ ਤੇ ਕਲੱਬ ਪੱਧਰ ਦੇ ਮੁਕਾਬਲੇ ਕਰਵਾਏ ਗਏ। ਕਬੱਡੀ ਕਲੱਬ ਪੱਧਰ ਦਾ ਫਾਈਨਲ ਮੁਕਾਬਲਾ ਖੀਰਾਂਵਾਲੀ ਤੇ ਦਿੜਬਾ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ਵਿਚ ਦਿੜਬਾ ਦੀ ਟੀਮ ਨੇ 37-33 ਅੰਕਾਂ ਨੇ ਜਿੱਤ ਦਰਜ ਕਰਕੇ ਖਿਤਾਬ ‘ਤੇ ਕਬਜ਼ਾ ਕੀਤਾ।

ਕਬੱਡੀ ਓਪਨ ਪਿੰਡ ਪੱਧਰ ਦੇ ਮੁਕਾਬਲੇ ‘ਚ ਮਹਿਮਦਵਾਲ ਨੇ ਲੱਖਣ ਕਲਾਂ ਦੀ ਟੀਮ ਨੂੰ ਹਰਾਇਆ। ਜੋਤਾ ਮਹਿਮਦਵਾਲ ਨੂੰ ਕਬੱਡੀ ਕੱਪ ਦਾ ਬੈਸਟ ਪਲੇਅਰ ਐਲਾਨਿਆ ਗਿਆ। ਖੇਡ ਮੇਲੇ ਦੌਰਾਨ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਵਾਸਤੇ ਸੰਤ ਬਾਬਾ ਮਹਾਤਮਾ ਮੁੰਨੀ ਖੈੜਾ ਬੇਟ, ਮੈਂਬਰ ਜਿਲਾ ਪ੍ਰੀਸ਼ਦ ਆਸਾ ਸਿੰਘ ਵਿਰਕ, ਮੈਂਬਰ ਬਲਾਕ ਸੰਮਤੀ ਬੱਬੂ ਖੈੜਾ ਵਿਸ਼ੇਸ਼ ਤੌਰ ਤੇ ਪੁੱਜੇ ਤੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਬਾਬਾ ਮਹਾਤਮਾ ਮੁੰਨੀ ਨੇ ਕਿਹਾ ਕਿ ਨੌਜਵਾਨਾਂ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ, ਕਿਉਕਿ ਖੇਡਾਂ ਸਾਡੇ ਜੀਵਨ ਨੂੰ ਨਿਰੋਗ ਅਤੇ ਤੰਦਰੁਸਤ ਰੱਖਦੀਆਂ ਹਨ। ਇਸ ਮੌਕੇ ਤੇ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵੀ ਲਗਾਏ ਗਏ।

ਇਸ ਮੌਕੇ ਤੇ ਜਸਵਿੰਦਰ ਸਿੰਘ ਪ੍ਰਧਾਨ, ਬਲਜਿੰਦਰ ਸਿੰਘ ਸਪੇਨ, ਨਿਰਮਲ ਸਿੰਘ.ਬਲਕਾਰ ਸਿੰਘ,ਤਰਨਪ੍ਰੀਤ ਸਿੰਘ, ਪਵਨਦੀਪ ਸਿੰਘ,ਨਵਜੋਤ ਜੋਤਾ ਸਾਹਿਬਦੀਪ ਸਿੰਘ ਗੁਰਵਿੰਦਰ ਸਿੰਘ ਸ਼ਰਨਦੀਪ ਸਿੰਘ ਆਦਿ ਮੌਜੂਦ ਸਨ

Leave a Reply

Your email address will not be published. Required fields are marked *

Close