fbpx
All NewsBooksNewsPoliticsWorld

ਮੈ ਟਰੰਪ ਨੂੰ ਕਦੇ ਮੁਆਫ ਨਹੀਂ ਕਰਾਂਗੀ : ਮਿਸ਼ੇਲ ਓਬਾਮਾ

Nri Media

09 ਨਵੰਬਰ, ਵਿਕਰਮ ਸਹਿਜਪਾਲ

ਵਾਸ਼ਿੰਗਟਨ : ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਦੀ ਸਵੈ-ਜੀਵਨੀ 13 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਕਿਤਾਬ ‘ਚ ਮਿਸ਼ੇਲ ਨੇ ਲਿੱਖਿਆ ਹੈ ਕਿ ਉਹ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉਨ੍ਹਾਂ ਦੇ ਪਤੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਖਿਲਾਫ ਫੈਲਾਈਆਂ ਗਈਆਂ ਝੂਠੀਆਂ ਗੱਲਾਂ ਕਾਰਨ ਟਰੰਪ ਨੂੰ ਕਦੇ ਮੁਆਫ ਨਹੀਂ ਕਰੇਗੀ। ਮਿਸ਼ੇਲ ਨੇ ਖਾਸ ਤੌਰ ‘ਤੇ ਟਰੰਪ ਵੱਲੋਂ ਓਬਾਮਾ ਦੇ ਜਨਮ ਵਾਲੀ ਥਾਂ ਨੂੰ ਲੈ ਕੇ ਫੈਲਾਈਆਂ ਗਈਆਂ ਗੱਲਾਂ ਕਾਰਨ ਉਨ੍ਹਾਂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।

ਸਾਲ 2016 ‘ਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਨੇ ਆਖਿਆ ਸੀ ਕਿ ਓਬਾਮਾ ਅਮਰੀਕਾ ‘ਚ ਪੈਦਾ ਨਹੀਂ ਹੋਏ ਸਨ। ਮਿਸ਼ੇਲ ਨੇ ਇਸ ਤੱਥ ਲਈ ‘ਜੈਨੋਫੋਬਿਕ’ (ਜਿਨਸੀ ਸਬੰਧਾਂ ਦਾ ਸਰੀਰਕ ਅਤੇ ਮਨੋਵਿਗਿਆਨਕ ਡਰ) ਸ਼ਬਦ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਲਿੱਖਿਆ ਹੈ ਕਿ ਟਰੰਪ ਦੀ ਇਸ ਟਿੱਪਣੀ ਨੇ ਉਸ ਨੂੰ ਕਾਫੀ ਤਕਲੀਫ ਪਹੁੰਚਾਈ ਸੀ ਅਤੇ ਇਸ ਦਾਅਵੇ ਲਈ ਉਹ ਕਦੇ ਟਰੰਪ ਨੂੰ ਮੁਆਫ ਨਹੀਂ ਕਰੇਗੀ। ਮਿਸ਼ੇਲ ਨੇ ਕਿਹਾ ਕਿ ਇਹ ਪੂਰੀ ਚੀਜ਼ ਪਾਗਲਪਨ ਅਤੇ ਮਤਲਬ ਦੀ ਭਾਵਨਾ ਨਾਲ ਭਰੀ ਹੋਈ ਸੀ।

Leave a Reply

Your email address will not be published. Required fields are marked *

Close