fbpx
All NewsCrimeNewsPunjab

ਮਾਡਰਨ ਜੇਲ੍ਹ ਕਪੂਰਥਲਾ ‘ਚ ਦੋ ਮੌਤਾਂ, ਕੈਦੀ ਨੇ ਕੀਤੀ ਆਤਮ ਹੱਤਿਆ, ਹਵਾਲਾਤੀ ਦੀ ਬਿਮਾਰੀ ਨਾਲ ਮੌਤ

08 ਨਵੰਬਰ, ਇੰਦਰਜੀਤ ਸਿੰਘ ਚਾਹਲ

ਕਪੂਰਥਲਾ : ਮਾਡਰਨ ਜੇਲ੍ਹ ਕਪੂਰਥਲਾ ਐਨਡੀਪੀਐਸ ਐਕਟ ਅਧੀਨ ਜੇਲ ਵਿਚ ਬੰਦ ਇਕ ਸਾਲ ਸਾਲਾਂ ਫਿਲੋਰ ਵਾਸੀ ਨੌਜਵਨ ਦੀ ਮੌਤ ਹੋ ਗਈ ਪੁਲਸ ਨੇ ਡਿਊਟੀ ਮੈਜਿਸਟ੍ਰੇਟ ਦੇ ਅਦੇਸ਼ਾਂ ਤੇ ਵੀਡੀਓਗ੍ਰਾਫੀ ਕਰਵਾਉੇ ਹਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਲਵਪ੍ਰੀਤ ਪੁੱਤਰ ਰਾਮ ਜੀ ਵਾਸੀ ਸੰਤੌਖਪੁਰਾ ਫਿਲੌਰ ਦੀ ਰੂਪ ਵਿਚ ਹੋਈ ਹੈ। ਚੌਕੀ ਇੰਚਾਰਜ ਬਾਦਸ਼ਾਹਪੁਰ ਅਵਤਾਰ ਸਿੰਘ ਮੁਤਾਬਿਕ ਲਵਪ੍ਰੀਤ ਸਿੰਘ ਐਨਡੀਪੀਐਸ ਐਕਟ ਅਧੀਨ ਹਵਾਲਾਤੀ ਦੇ ਤੌਰ ਤੇ ਜੇਲ ਵਿਚ ਬੰਦ ਸੀ ਅਤੇ ਕਈ ਮਹੀਨਿਆਂ ਤੋਂ ਉਹ ਸ਼ੂਗਰ, ਕਾਲਾ ਪੀਲੀਆ ਤੇ ਟੀਵੀ ਰੋਗ ਤੋ ਪੀੜਤ ਸੀ। ਉਸਦਾ ਇਲਾਜ ਜੇਲ ਹਸਪਤਾਲ ਤੇ ਅੰਮ੍ਰਿੰਤਸਰ ਦੇ ਸਰਕਾਰੀ ਹਸਪਤਾਲ ਵਿਚ ਚੱਲ ਰਿਹਾ ਸੀ। ਅਚਾਨਕ ਉਸਦੀ ਸਿਹਤ ਖਰਾਬ ਹੋਣ ਕਾਰਨ ਉਸਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਸੀ ਪਰ ਡਿਊਟੀ ਡਾਕਟਰ ਨੇ ਊਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਥੇ ਹੀ ਮਾਡਰਨ ਜੇਲ ਕਪੂਰਥਲਾ ਵਿਚ ਜਲੰਧਰ ਦੇ ਰਹਿਣ ਵਾਲੇ 42 ਸਾਲਾਂ ਕੈਦੀ ਨੇ ਪੁਲਸ ਮੁਲਾਜਮਾਂ ਦੇ ਕਮਰੇ ਵਿਚ ਲੱਖੇ ਪੱਖੇ ਦੀ ਹੁਕ ਨਾਲ ਫੰਦਾ ਲਗਾ ਕੇ ਆਤਮ ਹੱਤਿਆ ਕਰ ਲਈ।

Image result for committed suicide in prison

ਮ੍ਰਿਤਕ ਤੇ ਜਲੰਧਰ ਪੁਲਸ ਨੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ, ਜਿਸ ਵਿਚ ਉਸਨੂੰ ਦਸ ਸਾਲ ਦੀ ਸਜਾ ਹੋਈ ਸੀ। ਚੌਂਕੀ ਬਾਦਸ਼ਾਹਪੁਰ ਦੇ ਇੰਦਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜੇਲ ਵਿਚ ਬੰਦ ਰੁਪਿੰਦਰ ਸਿੰਘ ਉਰਫ ਜੋਗਾ ਪੁੱਤਰ ਚੰਨਣ ਸਿੰਘ ਨਿਵਾਸੀ ਸੰਜੇ ਗਾਂਧੀ ਨਗਰ ਜਲੰਧਰ 10 ਸਾਲ ਦੀ ਕੈਦ ਕੱਟ ਰਿਹਾ ਅਤੇ ਉਸਨੇ ਕਵਾਟਰ ਵਿਚ ਲੱਗੇ ਪੱਖੇ ਦੀ ਹੁਕ ਨਾਲ ਫੰਦਾ ਲਗਾ ਕੇ ਆਪਣੀ ਜਾਨ ਦੇ ਦਿੱਤੀ ਹੈ। ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਕੈਦੀ ਜੇਲ ਦੇ ਮੁਨਸ਼ੀ ਕੋਲ ਪਹੁੰਚਿਆਂ ਅਤੇ ਉਸਨੂੰ ਕਹਿਣਾ ਲੱਗਾ ਕਿ ਬੈਰਕ ਨਾਲ ਲੱਗਣ ਵਾਲੇ ਕੁਆਟਰ ਦੇ ਮੁਲਾਜਮ ਉਸਨੂੰ ਪੱਖਾ ਸਾਫ ਕਰਨ ਲਈ ਕਹਿ ਗਏ ਹਨ। ਇਸ ਲਈ ਕਮਰੇ ਦੀ ਚਾਬੀ ਮੈਨੂੰ ਦੇ ਦਿਉ, ਮੁਨਸ਼ੀ ਨੇ ਚਾਬੀ ਦੇ ਦਿੱਤੀ ਤੇ ਉਸਨੂੰ ਪੱਖੇ ਦੀ ਹੁਕ ਨਾਲ ਫੰਦਾ ਲਗਾ ਕੇ ਜਾਨ ਦੇ ਦਿੱਤੀ। ਜੂਡੀਸ਼ੀਅਲ ਮੈਜਿਸ਼ਟ੍ਰੇਟ ਪੂਨ ਕਸ਼ਅਪ ਦੇ ਅਦੇਸ਼ਾਂ ਤੇ ਵੀਡੀਓਗ੍ਰਾਫੀ ਅਤੇ ਧਾਰਾ 176 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

Close